ਇਸਲਾਮਾਬਾਦ (ਪੰਜਾਬੀ ਰਾਈਟਰ)- ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਵੱਲੋਂ ਸ੍ਰੀਨਗਰ ਦੌਰੇ ਦੌਰਾਨ ਜੰਮੂ-ਕਸ਼ਮੀਰ ਨੂੰ ਭਾਰਤ ਦਾ ਇੱਕ ਅਹਿਮ ਹਿੱਸਾ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਬੁੱਧਵਾਰ ਨੂੰ ਅਮਰੀਕਾ ਦੇ ਸਾਹਮਣੇ ਸਖ਼ਤ ਇਤਰਾਜ਼ ਜਤਾਇਆ ਹੈ। ਇਸਲਾਮਾਬਾਦ ਵਿੱਚ ਅਮਰੀਕੀ ਚਾਰਜ ਡੀ ਅਫ਼ੇਅਰਜ਼ (ਰਾਜਦੂਤ ਦੀ ਗੈਰ-ਹਾਜ਼ਰੀ ਵਿੱਚ ਕੰਮ ਦੇਖਣ ਵਾਲੇ ਅਧਿਕਾਰੀ) ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਿੱਚ ਸੱਦਿਆ ਗਿਆ, ਜਿੱਥੇ ਪਾਕਿਸਤਾਨ ਨੇ ਗੋਰ ਦੀਆਂ ਟਿੱਪਣੀਆਂ ਅਤੇ ਉਨ੍ਹਾਂ ਦੀ ਜੰਮੂ-ਕਸ਼ਮੀਰ ਫੇਰੀ ’ਤੇ ‘ਸਖ਼ਤ ਵਿਰੋਧ’ ਦਰਜ ਕਰਵਾਇਆ। ਦਰਅਸਲ ਅਮਰੀਕੀ ਰਾਜਦੂਤ ਗੋਰ ਨੇ ਸ੍ਰੀਨਗਰ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ, ਇਹ (ਜੰਮੂ-ਕਸ਼ਮੀਰ) ਭਾਰਤ ਦਾ ਇੱਕ ਅਹਿਮ ਹਿੱਸਾ ਹੈ ਅਤੇ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ। ਗੋਰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੋ ਦਿਨਾਂ ਦੌਰੇ ’ਤੇ ਦਿਨ ਦੀ ਸ਼ੁਰੂਆਤ ਵਿੱਚ ਸ੍ਰੀਨਗਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਵਾਸ਼ਿੰਗਟਨ ਇਸ ਖ਼ੇਤਰ ਲਈ ਆਪਣੀ ਟਰੈਵਲ ਐਡਵਾਈਜ਼ਰੀ ’ਤੇ ਮੁੜ ਵਿਚਾਰ ਕਰ ਸਕਦਾ ਹੈ।
ਉਨ੍ਹਾਂ ਕਿਹਾ, ‘ਅਮਰੀਕਾ ਯਾਤਰਾ ਨਾਲ ਜੁੜੀਆਂ ਚਿਤਾਵਨੀਆਂ ਜਾਰੀ ਕਰਦਾ ਹੈ ਅਤੇ ਅਸੀਂ ਸਮੇਂ-ਸਮੇਂ ’ਤੇ ਇਨ੍ਹਾਂ ਦੀ ਸਮੀਖਿਆ ਵੀ ਕਰਦੇ ਹਾਂ। ਮੈਂ ਅੱਜ ਇੱਥੇ ਕੋਈ ਵੱਡਾ ਐਲਾਨ ਤਾਂ ਨਹੀਂ ਕਰ ਸਕਦਾ, ਪਰ ਅਸੀਂ ਇਸ ਮੁੱਦੇ ’ਤੇ ਵਿਚਾਰ ਜ਼ਰੂਰ ਕਰਾਂਗੇ।’ ਰਾਜਦੂਤ ਨੇ ਕਿਹਾ ਕਿ ਕੇਂਦਰ ਸਰਕਾਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਇੱਥੋਂ ਦੇ ਮੁੱਖ ਮੰਤਰੀ ਨੇ ਇਸ ਖ਼ੇਤਰ ਨੂੰ ਸੁਰੱਖਿਅਤ ਬਣਾਉਣ ਵੱਲ ਸ਼ਾਨਦਾਰ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ’ਤੇ ਵਿਚਾਰ ਕਰਾਂਗੇ ਕਿ ਕੀ ਅਮਰੀਕਾ ਵੱਲੋਂ ਜਾਰੀ ਯਾਤਰਾ ਚਿਤਾਵਨੀ ਦੇ ਪੱਧਰ ਨੂੰ ਘਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਇਹ ਇੱਕ ਖੂਬਸੂਰਤ ਖ਼ੇਤਰ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਅਮਰੀਕੀ ਇੱਥੇ ਆ ਕੇ ਇਸ ਦੀ ਸੁੰਦਰਤਾ ਅਤੇ ਇੱਥੇ ਮੌਜੂਦ ਮੌਕਿਆਂ ਦਾ ਆਨੰਦ ਮਾਣਨਾ ਪਸੰਦ ਕਰਨਗੇ। ਹਾਲਾਂਕਿ, ਪਾਕਿਸਤਾਨ ਨੇ ਰਾਜਦੂਤ ਦੇ ਬਿਆਨਾਂ ਨੂੰ ਤੱਥਾਂ ਤੋਂ ਕੋਹਾਂ ਦੂਰ ਦੱਸਿਆ ਅਤੇ ਕਿਹਾ ਕਿ ਇਹ ਜੰਮੂ-ਕਸ਼ਮੀਰ ’ਤੇ ਅਮਰੀਕਾ ਦੇ ਪੁਰਾਣੇ ਰੁਖ ਦੇ ਉਲਟ ਹਨ। ਇਸ ਦੇ ਨਾਲ ਹੀ, ਇਸਲਾਮਾਬਾਦ ਨੇ ਜੰਮੂ-ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪੇਸ਼ਕਸ਼ ਦਾ ਹਵਾਲਾ ਵੀ ਦਿੱਤਾ।
.jpg)
.jpg)

.jpg)
.jpg)














































.jpg)










.jpg)









.jpg)




























.jpg)


