ਪ੍ਰਧਾਨ ਮੰਤਰੀ ਮੋਦੀ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ ਜਾਂ ਭਾਜਪਾ ਅੱਗੇ ਟੇੇਕੇ ਗੋਡੇ?

ਪ੍ਰਧਾਨ ਮੰਤਰੀ ਮੋਦੀ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ ਜਾਂ ਭਾਜਪਾ ਅੱਗੇ ਟੇੇਕੇ ਗੋਡੇ?

ਨਵੀਂ ਦਿੱਲੀ, 8 ਅਗਸਤ (ਪੰਜਾਬੀ ਰਾਈਟਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਹੈ। ਹਾਲਾਂਕਿ ਇਸ ਮਿਲਣੀ ਬਾਰੇ ਹਾਲੇ ਤੱਕ ਕਿਸੇ ਵੀ ਪੱਖ ਤੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਸੁਖਬੀਰ ਸਿੰਘ ਬਾਦਲ ਨਜ਼ਦੀਕੀਆਂ ਦਾ ਕਹਿਣਾ ਹੈ  ਕਿ ਇਹ ਇੱਕ ਗ਼ੈਰ-ਰਸਮੀ ਮੀਟਿੰਗ ਸੀ। ਚਰਚਾ ਦੇ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ। ਯਾਦ ਰਹੇ ਕਿ ਦੋਵੇਂ ਪਾਰਟੀਆਂ ਨੇ ਲੰਮਾਂ ਸਮਾਂ ਗਠਜੋੜ ਤਹਿਤ ਸੂਬੇ ਵਿੱਚ ਤਿੰਨ ਵਾਰ (1997 ਤੋਂ 2002, 2007 ਤੋਂ 2012, ਅਤੇ 2012 ਤੋਂ 2017 ਤੱਕ) ਸਰਕਾਰ ਚਲਾਈ ਹੈ। ਹਾਲਾਂਕਿ 2020 ਦੇ ਕਿਸਾਨ ਅੰਦੋਲਨ ਦੌਰਾਨ ਦੋਵਾਂ ਰਾਜਨੀਤਿਕ ਪਾਰਟੀਆਂ ਵਿੱਚ ਤਣਾਅ ਪੈਦਾ ਹੋ ਗਿਆ ਸੀ ਜਦੋਂ ਅਕਾਲੀ ਦਲ ਨੇ ਪਹਿਲਾਂ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਅਤੇ ਬਾਅਦ ਵਿੱਚ ਉਨ•ਾਂ ਦੇ ਰੱਦ ਕਰਨ ਦੀ ਮੰਗ ਕਰਦਿਆਂ ਵਿਰੋਧ ਕੀਤਾ। ਉਨ•ਾਂ ਨੇ ਭਾਜਪਾ ਨਾਲੋਂ ਗਠਜੋੜ ਵੀ ਤੋੜ ਲਿਆ ਸੀ ਅਤੇ ਵੱਖ-ਵੱਖ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਦੋਵਾਂ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਮੀਟਿੰਗ ਉਸ ਸਮੇਂ ਆਈ ਹੈ ਜਦੋਂ ਭਾਜਪਾ ਦੀ ਸੂਬਾਈ ਇਕਾਈ ਦੇ ਨੇਤਾਵਾਂ ਵਿੱਚ ਮਤਭੇਦ ਸਾਹਮਣੇ ਆਏ ਹਨ, ਜਿਸ ਵਿੱਚ ਤਿਕਸ਼ਣ ਸੂਦ ਵਰਗੇ ਸੀਨੀਅਰ ਨੇਤਾ ਭਾਜਪਾ ਸੂਬਾ ਇਕਾਈ ਵਿੱਚ ਮੌਜੂਦਾ ਪ੍ਰਬੰਧਾਂ ਦਾ ਵਿਰੋਧ ਕਰ ਰਹੇ ਹਨ। ਅਕਾਲੀ ਦਲ ਵੀ ਅੰਦਰੂਨੀ ਕਲੇਸ਼ ਅਤੇ ਧੜ•ੇਬੰਦੀ ਤੋਂ ਪੀੜਤ ਹੈ। ਸੀਨੀਅਰ ਨੇਤਾਵਾਂ ਨੇ ਹੱਥ ਮਿਲਾ ਕੇ ਵੱਖ ਹੋਇਆ ਧੜ•ਾ ਅਕਾਲੀ ਦਲ ਪੁਨਰ ਸੁਰਜੀਤ ਬਣਾ ਲਿਆ ਹੈ ਅਤੇ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ, ਸੂਬੇ ਦੇ ਪੇਂਡੂ ਵੋਟਰਾਂ ਨੂੰ ਲਾਮਬੰਦ ਕਰ ਰਿਹਾ ਹੈ। ਇੱਕ ਪਾਰਟੀ ਸੂਤਰ ਨੇ ਕਿਹਾ, ‘ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਿੱਚ ਅੰਦਰੂਨੀ ਕਲੇਸ਼ ਦੇ ਨਾਲ, ਜੇ ਉਹ ਗਠਜੋੜ ਬਣਾਉਂਦੇ ਹਨ, ਤਾਂ ਉਨ•ਾਂ ਕੋਲ ਵਿਧਾਨ ਸਭਾ ਚੋਣਾਂ ਜਿੱਤਣ ਦਾ ਸਭ ਤੋਂ ਚੰਗਾ ਮੌਕਾ ਹੈ।’ ਹਾਲਾਂਕਿ ਹੁਣ ਤੱਕ ਦੋਵਾਂ ਪਾਰਟੀਆਂ ਨੇ ਹੁਣ ਤੱਕ ਇਹੀ ਪੇਸ਼ ਕੀਤਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਮੈਦਾਨ ਵਿੱਚ ਉੱਤਰਣਗੇ ਅਤੇ ਗਠਜੋੜ ਦੀ ਸੰਭਾਵਨਾ ਨੂੰ ਲਗਾਤਾਰ ਨਕਾਰਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਜੂਨ 2026 ਵਿੱਚ ਆਪਣੇ ਪੰਜਾਬ ਦੌਰੇ ਦੌਰਾਨ ਐਲਾਨ ਕੀਤਾ ਸੀ ਕਿ ਪਾਰਟੀ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।ਪੰਜਾਬ ਭਾਜਪਾ ਦੇ ਮੁਖੀ ਕੇਵਲ ਸਿੰਘ ਢਿੱਲੋਂ ਨੇ ਵੀ ਇਹ ਐਲਾਨ ਕੀਤਾ ਸੀ ਕਿ ਭਾਜਪਾ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੁਤੰਤਰ ਤੌਰ ’ਤੇ ਲੜੇਗੀ, ਅਤੇ ਸਾਰੀਆਂ 117 ਸੀਟਾਂ ’ਤੇ ਇਕੱਲੇ ਉਤਰੇਗੀ। ਸੁਖਬੀਰ ਸਿੰਘ ਬਾਦਲ ਵੀ ਇਹ ਕਹਿੰਦੇ ਆ ਰਹੇ ਹਨ ਕਿ ਉਨ•ਾਂ ਦੀ ਪਾਰਟੀ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਸੀਨੀਅਰ ਪਾਰਟੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿਸੇ ਵੀ ਅਟਕਲਬਾਜ਼ੀ ਜਾਂ ਸਿੱਟੇ ’ਤੇ ਪਹੁੰਚਣਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ। ਉਨ•ਾਂ ਕਿਹਾ, ‘ਹਾਲਾਂਕਿ, ਮੀਟਿੰਗ ਦੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਗਏ ਹਨ। ਜੇ ਕੋਈ ਖਾਸ ਗੱਲ ਹੋਈ ਹੈ, ਤਾਂ ਪਾਰਟੀ ਪ੍ਰਧਾਨ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇਸ ਨੂੰ ਸਾਂਝਾ ਕਰਨਗੇ।’ ਗਰੇਵਾਲ ਨੇ ਕਿਹਾ, ‘ਇਹ ਕਹਿੰਦਿਆਂ ਹੋਇਆਂ, ਸੁਭਾਵਕ ਤੌਰ ’ਤੇ, ਰਾਜਨੀਤੀ ਵਿੱਚ ਕੋਈ ਵੀ ਗੱਲਬਾਤ ਗ਼ੈਰ-ਰਸਮੀ ਨਹੀਂ ਹੁੰਦੀ। ਆਮ ਸਿਆਸੀ ਚਰਚਾ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਗਠਜੋੜ ਟੱੁਟਣ ਤੋਂ ਬਾਅਦ ਭਾਜਪਾ ਪੰਜਾਬ ਵਿਚ ਅਕਾਲੀ ਦਲ ਦੇ ਮੁਕਾਬਲੇ ਮਜ਼ਬੂਤ ਹੋਈ ਹੈ ਅਤੇ ਅਕਾਲੀ ਪਹਿਲਾਂ ਨਾਲੋਂ ਹੋਰ ਵੀ ਕਮਜ਼ੋਰ ਹੋਇਆ ਹੈ| ਸੋ ਇਹੋ ਜਿਹੇ ਹਾਲਾਤਾਂ ਵਿਚ ਜੇਕਰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਗਏ ਹਨ ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਉਹ ਨੀਵੇਂ ਹੋ ਕੇ ਗਏ ਹੋਣਗੇ ਤੇ ਜਿਸਨੂੰ ਪੰਜਾਬੀ ਭਾਸ਼ਾ ’ਚ ਗੋਡੇ ਟੇਕਣਾ ਵੀ ਕਿਹਾ ਜਾਂਦਾ ਹੈ|