ਨਿਊਯਾਰਕ, 7 ਅਗਸਤ (ਅਰਜਨ ਰਿਆੜ, ਧੀਰਜ ਨਿਊਯਾਰਕ)- ਪ੍ਰਸਿੱਧ ਸਾਈਕੌਲੌਜਿਸਟ ਅਤੇ ਅੰਬੇਡਕਰੀ ਸੋਚ ਨੂੰ ਪ੍ਰਣਾਈ ਹੋਈ ਨੌਜਵਾਨ ਬਸਪਾ ਆਗੂ ਰਿਤੂ ਸਿੰਘ ਇਨੀਂ ਦਿਨੀਂ ਅਮਰੀਕਾ ਦੀ ਨਿੱਜੀ ਫੇਰੀ ’ਤੇ ਹਨ ਤੇ ਇਸੇ ਲੜੀ ਅਧੀਨ ਉਹ ਬੀਤੇ ਦਿਨੀਂ ਨਿਊਯਾਰਕ ਪੁੱਜੇ| ਉਹਨਾਂ ਦਾ ਜੇ.ਐੱਫ.ਕੇ ਏਅਰਪੋਰਟ ਉੱਤੇ ਉੱਘੇ ਸਮਾਜ ਸੇਵੀ ਕੁਲਵਿੰਦਰ ਮਹੇ ਅਤੇ ਉਹਨਾਂ ਦੇ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ| ਦੱਸਣਯੋਗ ਹੈ ਕਿ ਬੀਤੇ ਸਮੇਂ ’ਚ ਕੁਲਵਿੰਦਰ ਮਹੇ ਵਲੋਂ ਡਾ. ਰਿਤੂ ਸਿੰਘ ਨੂੰ ਐੱਸ.ਯੂ.ਵੀ. ਗੱਡੀ ਭੇਂਟ ਕੀਤੀ ਗਈ ਸੀ| ਡਾ. ਰਿਤੂ ਸਿੰਘ ਅਕਾਦਮਿਕ ਖੇਤਰ, ਸਮਾਜਿਕ ਨਿਆਂ ਅਤੇ ਬਹੁਜਨ ਰਾਜਨੀਤੀ ਨਾਲ ਜੁੜਿਆ ਇੱਕ ਚਰਚਿਤ ਨਾਮ ਹੈ। ਪੰਜਾਬ ਨਾਲ ਸਬੰਧਤ ਡਾ. ਰਿਤੂ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਦੌਲਤ ਰਾਮ ਕਾਲਜ ਦੇ ਮਨੋਵਿਗਿਆਨ ਵਿਭਾਗ ਵਿੱਚ ਐਡਹਾਕ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਉਨ•ਾਂ ਦੀ ਨਿਯੁਕਤੀ ਜਾਰੀ ਨਾ ਰਹਿਣ ਅਤੇ ਕਾਲਜ ਵਿੱਚ ਕਥਿਤ ਜਾਤੀਗਤ ਵਿਤਕਰੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਹ ਇੱਕ ਅਧਿਆਪਕਾ ਤੋਂ ਸਮਾਜਿਕ ਅੰਦੋਲਨ ਦੀ ਸਰਗਰਮ ਆਵਾਜ਼ ਬਣ ਗਏ।
ਉਨ•ਾਂ ਨੇ ਆਪਣੇ ਨਾਲ ਹੋਏ ਕਥਿਤ ਵਿਤਕਰੇ ਅਤੇ ਨੌਕਰੀ ਤੋਂ ਕੱਢੇ ਜਾਣ ਵਿਰੁੱਧ ਲੰਬਾ ਸੰਘਰਸ਼ ਕੀਤਾ। ਅਗਸਤ 2023 ਤੋਂ ਦਿੱਲੀ ਯੂਨੀਵਰਸਿਟੀ ਦੇ ਆਰਟਸ ਫੈਕਲਟੀ ਖੇਤਰ ਵਿੱਚ ਉਨ•ਾਂ ਵੱਲੋਂ ਦਿੱਤਾ ਗਿਆ ਧਰਨਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ। ਇਸ ਸੰਘਰਸ਼ ਦੌਰਾਨ ਉਨ•ਾਂ ਦਾ ਮੁੱਖ ਨਾਅਰਾ ਸੀ—“ ‘ਨੌਕਰੀ ਨਹੀਂ, ਨਿਆਂ ਚਾਹੀਦਾ ਹੈ’। ਡਾ. ਰਿਤੂ ਸਿੰਘ ਨੇ ਇਸ ਅੰਦੋਲਨ ਨੂੰ ਸਿਰਫ਼ ਆਪਣੀ ਨੌਕਰੀ ਤੱਕ ਸੀਮਤ ਨਹੀਂ ਰੱਖਿਆ, ਸਗੋਂ ਵਿੱਦਿਅਕ ਸੰਸਥਾਵਾਂ ਵਿੱਚ ਸਮਾਨਤਾ, ਸੰਵਿਧਾਨਕ ਅਧਿਕਾਰ ਅਤੇ ਹਾਸ਼ੀਏ ’ਤੇ ਖੜ•ੇ ਵਰਗਾਂ ਦੀ ਨੁਮਾਇੰਦਗੀ ਵਜੋਂ ਉਭਾਰਿਆ।
ਡਾ. ਰਿਤੂ ਸਿੰਘ ਨੇ ਸੜ•ਕ ਉੱਤੇ ਸੰਵਿਧਾਨ ਅਤੇ ਸਮਾਜਿਕ ਨਿਆਂ ਦੀਆਂ ਕਲਾਸਾਂ ਲਗਾ ਕੇ ਆਪਣੇ ਅੰਦੋਲਨ ਨੂੰ “University on Streets’’ ਦਾ ਰੂਪ ਦਿੱਤਾ। ਇਸ ਦੌਰਾਨ ਉਹ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ, ਭਾਰਤੀ ਸੰਵਿਧਾਨ, ਔਰਤਾਂ ਦੇ ਅਧਿਕਾਰਾਂ ਅਤੇ ਦਲਿਤ-ਪੱਛੜੇ ਵਰਗਾਂ ਦੀ ਸਿੱਖਿਆ ਅਤੇ ਸਨਮਾਨ ਨਾਲ ਜੁੜੇ ਮੁੱਦੇ ਲਗਾਤਾਰ ਉਠਾਉਂਦੇ ਰਹੇ।
ਬਸਪਾ ਨਾਲ ਰਾਜਨੀਤਕ ਸਫ਼ਰ
ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਡਾ. ਰਿਤੂ ਸਿੰਘ ਨੂੰ ਚੰਡੀਗੜ• ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹਨਾਂ ਆਪਣੀ ਸੂਝ ਬੂਝ ਨਾਲ ਇਕ ਸ਼ਹਿਰੀ ਖੇਤਰ ਹੋਣ ਦੇ ਬਾਵਜੂਦ ਵੀ ਵਧੀਆ ਪ੍ਰਦਰਸ਼ਨ ਕੀਤਾ| ਡਾ. ਰਿਤੂ ਸਿੰਘ ਦੀ ਪਛਾਣ ਅੱਜ ਸਿਰਫ਼ ਇੱਕ ਸਾਬਕਾ ਅਧਿਆਪਕਾ ਜਾਂ ਸਿਆਸੀ ਉਮੀਦਵਾਰ ਤੱਕ ਸੀਮਤ ਨਹੀਂ ਰਹੀ। ਉਹ ਸਮਾਜਿਕ ਨਿਆਂ, ਸੰਵਿਧਾਨਕ ਹੱਕਾਂ, ਸਿੱਖਿਆ ਵਿੱਚ ਬਰਾਬਰੀ ਅਤੇ ਬਹੁਜਨ ਨੁਮਾਇੰਦਗੀ ਦੇ ਮੁੱਦਿਆਂ ’ਤੇ ਬੋਲਣ ਵਾਲੀ ਸਰਗਰਮ ਆਵਾਜ਼ ਵਜੋਂ ਪ੍ਰਸਿੱਧ ਹਨ। ਉਨ•ਾਂ ਦੇ ਸਮੱਰਥਕ ਉਨ•ਾਂ ਨੂੰ ਹਿੰਮਤ ਅਤੇ ਸੰਘਰਸ਼ ਦਾ ਪ੍ਰਤੀਕ ਮੰਨਦੇ ਹਨ|
ਡਾ. ਰਿਤੂ ਮਹੇ 9 ਅਗਸਤ, ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ’ਚ ਧਾਰਮਿਕ ਸਮਾਗਮ ’ਚ ਸ਼ਾਮਿਲ ਹੋਣਗੇ ਅਤੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ| ਆਉਣ ਵਾਲੇ ਦਿਨਾਂ ’ਚ ਡਾ. ਰਿਤੂ ਸਿੰਘ ਯੂ.ਐੱਨ.ਓ. ਦੀ ਇਕ ਉੱਚ ਪੱਧਰੀ ਮੀਟਿੰਗ ’ਚ ਸ਼ਾਮਿਲ ਹੋਣਗੇ| ਇਸ ਤੋਂ ਇਲਾਵਾ ਉਹ ਨਿਊਯਾਰਕ ਅਤੇ ਨਿਊਜਰਸੀ ਦੀਆਂ ਅੰਬੇਡਕਰੀ ਵਿਚਾਰਧਾਰਕ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਦੇ ਆਗੂਆਂ ਨਾਲ ਵੀ ਮੁਲਾਕਾਤਾਂ ਕਰਨਗੇ|
.jpg)
.jpg)
.jpg)
.jpg)















































.jpg)










.jpg)









.jpg)




























.jpg)


