ਰਿਆਧ - ਸਾਊਦੀ ਅਰਬ ਅਤੇ ਇਸਲਾਮਿਕ ਮੁਲਕਾਂ ਨੇ ਗਾਜ਼ਾ ’ਚ ਜੰਗ ਫੌਰੀ ਬੰਦ ਕਰਨ ਦਾ ਸੱਦਾ ਦਿੱਤਾ ਹੈ। ਰਿਆਧ ’ਚ ਇਸਲਾਮਿਕ-ਅਰਬ ਸਿਖਰ ਸੰਮੇਲਨ ’ਚ ਐਲਾਨ ਕੀਤਾ ਗਿਆ ਕਿ ਫਲਸਤੀਨੀਆਂ ਖ਼ਿਲਾਫ਼ ਕੀਤੇ ਜਾ ਰਹੇ ਅਪਰਾਧਾਂ ਲਈ ਇਜ਼ਰਾਈਲ ਜ਼ਿੰਮੇਵਾਰ ਹੈ। ਸਾਊਦੀ ਅਰਬ ਦੇ ਸ਼ਾਸਕ ਮੁਹੰਮਦ ਬਿਨ ਸਲਮਾਨ ਨੇ ਸਿਖਰ ਸੰਮੇਲਨ ਲਈ ਅਰਬ ਅਤੇ ਮੁਸਲਿਮ ਆਗੂਆਂ ਨੂੰ ਸੱਦਾ ਦਿੱਤਾ ਸੀ ਤਾਂ ਜੋ ਉਹ ਗਾਜ਼ਾ ’ਚ ਜੰਗ ਖ਼ਤਮ ਕਰਨ ਲਈ ਅਮਰੀਕਾ ਅਤੇ ਇਜ਼ਰਾਈਲ ’ਤੇ ਦਬਾਅ ਪਾ ਸਕਣ। ਮੀਟਿੰਗ ’ਚ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ, ਤੁਰਕੀ ਦੇ ਰਾਸ਼ਟਰਪਤੀ ਤਈਅਪ ਅਰਦੌਗਾਂ, ਕਤਰ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ ਥਾਨੀ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਹਾਜ਼ਰ ਸਨ। ਸਾਊਦੀ ਅਰਬ ਦੇ ਸ਼ਹਜਿ਼ਾਦੇ ਮੁਹੰਮਦ ਨੇ ਕਿਹਾ,‘‘ਅਸੀਂ ਫਲਸਤੀਨ ’ਚ ਆਪਣੇ ਭਰਾਵਾਂ ਖ਼ਿਲਾਫ਼ ਵਹਿਸ਼ੀਆਨਾ ਜੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਦੀ ਨਿਖੇਧੀ ਕਰਦੇ ਹਾਂ। ਅਸੀਂ ਮਾਨਵੀ ਤ੍ਰਾਸਦੀ ਦਾ ਸਾਹਮਣਾ ਕਰ ਰਹੇ ਹਾਂ ਜਿਸ ਨੇ ਸੁਰੱਖਿਆ ਪਰਿਸ਼ਦ ਅਤੇ ਕੌਮਾਂਤਰੀ ਭਾਈਚਾਰੇ ਦੀ ਨਾਕਾਮੀ ਸਾਬਿਤ ਕਰ ਦਿੱਤੀ ਹੈ ਜੋ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ’ਤੇ ਰੋਕ ਲਾਉਣ ’ਚ ਨਾਕਾਮ ਰਹੇ ਹਨ।’’
ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ ਕਿ ਫਲਸਤੀਨੀ ਨਸਲਕੁਸ਼ੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅਮਰੀਕਾ ਨੂੰ ਕਿਹਾ ਕਿ ਉਹ ਇਜ਼ਰਾਈਲ ਦੇ ਹਮਲਾਵਰ ਰੁਖ ’ਤੇ ਲਗਾਮ ਕਸੇ। ਰਾਇਸੀ ਨੇ ਇਜ਼ਰਾਈਲ ਖ਼ਿਲਾਫ਼ ਜੰਗ ਲਈ ਹਮਾਸ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਇਸਲਾਮਿਕ ਮੁਲਕਾਂ ਨੂੰ ਕਿਹਾ ਕਿ ਉਹ ਇਜ਼ਰਾਈਲ ’ਤੇ ਤੇਲ ਅਤੇ ਹੋਰ ਵਸਤਾਂ ਭੇਜਣ ’ਤੇ ਪਾਬੰਦੀ ਲਾਉਣ। ਰਾਇਸੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਜ਼ਰਾਈਲ ਦੇ ਟਾਕਰੇ ਲਈ ਹੋਰ ਕੋਈ ਰਾਹ ਨਹੀਂ ਬਚਿਆ ਹੈ। ਤੁਰਕੀ ਦੇ ਰਾਸ਼ਟਰਪਤੀ ਅਰਦੌਗਾਂ ਨੇ ਇਜ਼ਰਾਈਲ ਅਤੇ ਫਲਸਤੀਨੀਆਂ ਵਿਚਕਾਰ ਜੰਗ ਦੇ ਪੱਕੇ ਹੱਲ ਲਈ ਕੌਮਾਂਤਰੀ ਸ਼ਾਂਤੀ ਕਾਨਫਰੰਸ ਸੱਦਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਗਾਜ਼ਾ ’ਚ ਕੁਝ ਘੰਟਿਆਂ ਦੀ ਬਜਾਏ ਪੱਕੇ ਤੌਰ ’ਤੇ ਜੰਗਬੰਦੀ ਹੋਣੀ ਚਾਹੀਦੀ ਹੈ। ਕਤਰ ਦੇ ਅਮੀਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਜ਼ਰਾਇਲੀ ਬੰਧਕਾਂ ਦੀ ਫੌਰੀ ਰਿਹਾਈ ਲਈ ਵਿਚੋਲਗੀ ਕਰਨ ਲਈ ਤਿਆਰ ਹੈ ਤਾਂ ਜੋ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕੇ। ਅਰਬ ਵਿਦੇਸ਼ ਮੰਤਰੀ ਕੁਝ ਮੁੱਦਿਆਂ ’ਤੇ ਵੰਡੇ ਗਏ ਕਿਉਂਕਿ ਅਲਜੀਰੀਆ ਦੀ ਅਗਵਾਈ ਹੇਠ ਕੁਝ ਮੁਲਕਾਂ ਨੇ ਇਜ਼ਰਾਈਲ ਨਾਲੋਂ ਸਾਰੇ ਕੂਟਨੀਤਕ ਸਬੰਧ ਤੋੜਨ ਦੀ ਵਕਾਲਤ ਕੀਤੀ ਹੈ। ਇਸੇ ਦੌਰਾਨ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜੰਗ ਦੌਰਾਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 11,000 ਤੋਂ ਟੱਪ ਚੁੱਕੀ ਹੈ। ਗਾਜ਼ਾ ਸ਼ਹਿਰ ਵਿੱਚ ਹਜ਼ਾਰਾਂ ਲੋਕ ਸੁਰੱਖਿਅਤ ਥਾਂ ਦੀ ਭਾਲ ’ਚ ਹਨ।
.jpg)
.jpg)
.jpg)
.jpg)




















.jpg)































.jpg)

























.jpg)

.jpg)



















