ਵਾਸ਼ਿੰਗਟਨ, 25 ਜੁਲਾਈ (ਅਰਜਨ ਰਿਆੜ, ਧੀਰਜ ਛੋਕਰਾਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰਲੀ ਇਲਾਹੀ ਜੋਤ ਨੂੰ ਪਛਾਨਣ ਵਾਲੇ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਬਿਲਾਲ ਅਕਰਮ ਭੱਟੀ ਇਨੀਂ ਦਿਨੀਂ ਅਮਰੀਕਾ ਦੌਰੇ ’ਤੇ ਹਨ| ਉਹਨਾਂ ਦੇ ਸਨਮਾਨ ’ਚ ਸਿੱਖਸ ਆਫ ਅਮੈਰਿਕਾ ਵਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ| ਇਸ ਸਨਮਾਨ ਸਮਾਰੋਹ ’ਚ ਨੂੰ ਸਾਈਟੇਸ਼ਨ ਐਵਾਰਡ ਦਿੱਤਾ ਗਿਆ| ਇਸ ਮੌਕੇ ਬੋਲਦਿਆਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਭੱਟੀ ਪਰਿਵਾਰ ਦਾ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਸਤਿਕਾਰ ਕਰਦੀ ਰਹੇਗੀ| ਜਿੱਥੇ ਰਾਏ ਬੁਲਾਰ ਭੱਟੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਇਲਾਹੀ ਜੋਤ ਨੂੰ ਪਛਾਣਿਆਂ ਉੱਥੇ ਉਹਨਾਂ 18750 ਏਕੜ ਜ਼ਮੀਨ ਵੀ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤੀ ਸੀ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਬੋਲਦੀ ਹੈ| ਉਹਨਾਂ ਦੱਸਿਆ ਕਿ ਰਾਏ ਬਿਲਾਲ ਅਕਰਮ ਭੱਟੀ ਦੇ ਉਹ ਧੰਨਵਾਦੀ ਵੀ ਹਨ ਕਿ ਜਦੋਂ ਵੀ ਉਹ ਪਕਿਸਤਾਨ ਜਾਂਦੇ ਹਨ ਤਾਂ ਉਹ ਹਮੇਸ਼ਾ ਉਹਨਾਂ ਦਾ ਸਹਿਯੋਗ ਕਰਦੇ ਹਨ ਅਤੇ ਇਹ ਹੀ ਨਹੀਂ ਹੋਰ ਸੰਗਤਾਂ ਦਾ ਵੀ ਪਾਕਿਸਤਾਨ ਪੁੱਜਣ ’ਤੇ ਉਹ ਸਵਾਗਤ ਕਰਦੇ ਹਨ| ਇਸ ਮੌਕੇ ਰਾਏ ਬਿਲਾਲ ਅਕਰਮ ਭੱਟੀ ਨੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸਿੱਖਸ ਆਫ ਅਮੈਰਿਕਾ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਹੈ ਅਤੇ ਉਹ ਸਾਰੇ ਹੀ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੰਦੇ ਹਨ| ਉਹਨਾਂ ਇਸ ਮੌਕੇ ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਜੋ ਸਿੱਖ ਅਤੇ ਮੁਸਲਮਾਨ ਭਾਈਚਾਰੇ ’ਚ ਸਾਂਝ ਵਧਾਉਣ ਲਈ ਇਕ ਕੜੀ ਵਜੋਂ ਕੰਮ ਕਰ ਰਹੇ ਹਨ|
.jpg)
.jpg)
.jpg)

.jpg)














































.jpg)










.jpg)









.jpg)




























.jpg)


