ਫਿ਼ਲਮੀ ਦੁਨੀਆਂ
ਫਿ਼ਲਮੀਂ ਦੁਨੀਆਂ ਇੱਕ ਠਾਠ ਬਾਠ ਵਾਲੀ ਦੁਨੀਆਂ ਹੈ। ਜੇ ‘ਬਾਲੀਵੁੱਡ’ ਦੀ ਵੀ ਗੱਲ ਕਰੀਏ ਤਾਂ ਸਾਡੇ ਪੰਜਾਬੀ ਭਾਈਚਾਰੇ ਨੇ ਇਸ ਵਿੱਚ ਬੜਾ ਯੋਗਦਾਨ ਪਾਇਆ ਹੈ। ਧਰਮਿੰਦਰ ਤੋਂ ਲੈ ਕੇ ਦਿਲਜੀਤ ਦੁਸਾਂਝ ਤੱਕ ਪੰਜਾਬੀਆਂ ਨੇ ਮੁੰਬਈ ਦੀ ਫਿ਼ਲਮ ਨਗਰੀ ਵਿੱਚ ਖ਼ੂਬ ਮੱਲਾਂ ਮਾਰੀਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਚਾਹੇ ਕੁਝ ਕੁ ‘ਕਮਰਸ਼ਲ’ ਬੰਦਿਆਂ ਨੇ ਸਿਰਫ਼ ਇੱਕ ਵਿਸ਼ੇ ਨੂੰ ਲੈ ਕੇ ਹੀ ਅਨੇਕਾਂ ਫਿ਼ਲਮਾਂ ਬਣਾ ਧਰੀਆਂ। ਕਈਆਂ ਨੇ ਇੰਗਲੈਂਡ ਵਰਗੇ ਮੁਲਕ ਤੋਂ “ਸਬਸਿਡੀ” ਦਾ ਲਾਹਾ ਲੈਣ ਲਈ ਧੜਾ ਧੜ ਫਿ਼ਲਮਾਂ ਬਣਾਈਆਂ ਅਤੇ ਕਈਆਂ ਉਪਰ “ਕਬੂਤਰਬਾਜ਼ੀ” ਕਰਨ ਦੀਆਂ ਉਂਗਲਾਂ ਵੀ ਉਠੀਆਂ। ਜੇ ਆਪਾਂ ਪੰਜਾਬੀ ਲੇਖਕਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਪੰਜਾਬੀ ਲੇਖਕਾਂ ਨੂੰ ਮੁੰਬਈ ਦੀ ਫਿ਼ਲਮ ਨਗਰੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਮੌਕਾ ਮਿਲਿਆ।
ਬਹੁ ਵਿਧਾਵਾਂ ਵਿੱਚ ਲਿਖਣ ਵਾਲਾ ਮਸ਼ਹੂਰ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਇੱਕ ਅਜਿਹਾ ਪੰਜਾਬੀ ਲੇਖਕ ਹੈ, ਜੋ ਆਪਣੇ ਬਹੁ-ਚਰਚਿਤ ਨਾਵਲ “ਪੁਰਜਾ ਪੁਰਜਾ ਕਟਿ ਮਰੈ” ਨਾਲ ਰਾਤੋ ਰਾਤ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਅਤੇ ਮੁੜ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 2010 ਵਿੱਚ ਬਣੀ ਫਿ਼ਲਮ “ਸਾਡਾ ਹੱਕ” ਤੋਂ ਉਸ ਨੇ ਮੁੰਬਈ ਦੀ ਫਿ਼ਲਮ ਨਗਰੀ ਵਿੱਚ ਕਦਮ ਰੱਖਿਆ। ‘ਸਾਡਾ ਹੱਕ’ ਤੋਂ ਲੈ ਕੇ ‘ਤੂਫ਼ਾਨ ਸਿੰਘ’ ਵਰਗੀਆਂ ਫਿ਼ਲਮਾਂ ਵਿੱਚ ਆਪਣਾ ਲਿਖਤੀ ਯੋਗਦਾਨ ਪਾਉਣ ਤੋਂ ਬਾਅਦ ਹੁਣ ਉਹ ਆਪਣੀ ਲਿਖੀ ਹਿੰਦੀ ਵੈੱਬ ਸੀਰੀਜ਼ “ਐੱਨ.ਆਰ.ਆਈ” ਬਣਾਉਣ ਵਿੱਚ ਰੁੱਝਿਆ ਹੋਇਆ ਹੈ, ਜੋ ਕਿ “ਨੈੱਟਫ਼ਲੈਕਸ” ਲਈ ਬਣ ਰਹੀ ਹੈ। ਇਸ ਸੀਰੀਜ਼ ਦੇ ਅੱਠ ਐਪੀਸੋਡ ਹਨ, ਜਿੰਨ੍ਹਾਂ ਵਿੱਚੋਂ ਦੋ ਐਪੀਸੋਡਾਂ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ। ਇਸ ਦੇ ਅਗਲੇ ਦੋ ਐਪੀਸਡਾਂ ਦੀ ਸ਼ੂਟਿੰਗ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਆਸ ਪਾਸ ਇਲਾਕਿਆਂ ਵਿੱਚ, ਇੱਕ ਐਪੀਸੋਡ ਦੀ ਸ਼ੂਟਿੰਗ ਨੇਪਾਲ ਅਤੇ ਬਾਕੀ ਐਪੀਸੋਡਾਂ ਦੀ ਸ਼ੂਟਿੰਗ ਪੰਜਾਬ ਵਿੱਚ ਹੋਵੇਗੀ।
ਵੱਖੋ-ਵੱਖ ਛੇ ਭਾਸ਼ਾਵਾਂ ਵਿੱਚ ‘ਡੱਬ’ ਹੋਣ ਵਾਲੀ ਇਸ ਵੈੱਬ ਸੀਰੀਜ਼ ਵਿੱਚ ਪੰਜਾਬੀ ਦੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਵੈੱਬ ਸੀਰੀਜ਼ ਵਿੱਚ ਜੱਗੀ ਕੁੱਸਾ ਜੀ ਨੇ ਖ਼ੁਦ ਜੇਲ੍ਹ ਸੁਪਰਡੈਂਟ ਦੀ ਭੂਮਿਕਾ ਨਿਭਾਈ ਹੈ। ਇਸ ਸੀਰੀਜ਼ ਵਿੱਚ ਪ੍ਰੀਤ ਬਾਠ, ਐਂਜਲੀਨਾਂ ਰਾਜਪੂਤ, ਮਹਾਂਬੀਰ ਭੁੱਲਰ, ਨਗਿੰਦਰ ਗੱਖੜ, ਰਵਿੰਦਰ ਮੰਡ, ਦਿਲਾਵਰ ਸਿੱਧੂ, ਭਾਨਾ ਭਗੌੜਾ, ਸੂਫ਼ੀ ਗੁੱਜਰ, ਵਿਕਟਰ ਜੌਹਨ, ਜਸਵੰਤ ਰਾਠੌਰ, ਹਾਕਮ ਬਖਤੜੀ ਵਾਲਾ, ਵਿਰਾਟ ਮਾਹਲ, ਲਖਵੀਰ ਧਾਲੀਵਾਲ, ਹਰਪਾਲ ਧੂੜਕੋਟ, ਮਿੰਟੂ ਮਲਵਈ, ਡਾਕਟਰ ਮਨਪ੍ਰੀਤ ਸਿੰਘ ਕੰਮ ਕਰ ਰਹੇ ਹਨ। ਇਸ ਵੈੱਬ ਸੀਰੀਜ਼ ਦੇ ਪ੍ਰਾਜੈਕਟ ਹੈੱਡ ਕਾਬਲ ਗਿੱਲ ਅਤੇ ਡਾਇਰੈਕਟਰ ਲਵਲੀ ਸ਼ਰਮਾਂ ਹਨ। ਕੈਨਵੈਸਟ ਫਿ਼ਲਮ ਪ੍ਰੋਡਕਸ਼ਨ ਕੈਨੇਡਾ ਦੇ ਬੈਨਰ ਹੇਠ ਬਣ ਰਹੀ ਇਸ ਵੈੱਬ ਸੀਰੀਜ਼ ਦੇ ਪ੍ਰੋਡਿਊਸਰ ਸਿ਼ਵਚਰਨ ਜੱਗੀ ਕੁੱਸਾ ਦੇ ਦੋਸਤ ਜਗਮਨ ਸਮਰਾ ਅਤੇ ਹਰਕੀਰਤ ਸਮਰਾ ਹਨ। ਇਸ ਦੀ ਕਹਾਣੀ ਜੇਲ੍ਹ ਦੇ ਜਨ-ਜੀਵਨ ਦੁਆਲ਼ੇ ਘੁੰਮਦੀ ਅਤੇ ਉਥੇ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦਾ ਵਰਨਣ ਕਰਦੀ ਹੈ।
ਕੇ. ਸਵਰਾਜ
.jpg)
.jpg)
.jpg)

.jpg)



















.jpg)






























.jpg)


























.jpg)

.jpg)



















