ਕੁਦਰਤ ਦੀ ਖੂਬਸੂਰਤੀ ਨੂੰ ਲਫ਼ਜ਼ਾਂ ਵਿੱਚ ਪ੍ਰੋਣ ਵਾਲੀ ਕਲਮ: ਵੀਰਪਾਲ ਕੌਰ ਮਾਨ

ਕੁਦਰਤ ਦੀ ਖੂਬਸੂਰਤੀ ਨੂੰ ਲਫ਼ਜ਼ਾਂ ਵਿੱਚ ਪ੍ਰੋਣ ਵਾਲੀ ਕਲਮ: ਵੀਰਪਾਲ ਕੌਰ ਮਾਨ

ਕੁਦਰਤ ਦੀ ਖੂਬਸੂਰਤੀ ਨੂੰ ਲਫ਼ਜ਼ਾ ਵਿੱਚ ਪ੍ਰੋਣ ਵਾਲੀ ਕਲਮ ਦੀ ਮਾਲਿਕ ਵੀਰਪਾਲ ਕੌਰ ਮਾਨ ਗੁਰੂਸਰ ਦੇ ਕੁਝ ਵਿਚਾਰ ਤੇ ਸਬਦ ਆਪ ਸਭ ਨਾਲ ਸਾਂਝੇ ਕਰ ਰਿਹਾ ਹਾਂ। ਮੈਂ ਉਮਰ ਚ ਭਾਵੇਂ ਛੋਟੀ ਆ ਪਰ ਫਿਰ ਵੀ ਉਹ ਜਿੰਦਗੀ ਦਾ ਇਕ ਸੱਚ ਬਣ ਕੇ ਲੋਕਾਂ ਦੇ ਮਨਾਂ ਵਿੱਚ ਉਭਰੇ  ਸਵਾਲਾਂ ਦਾ ਹਿੱਸਾ ਬਣ ਸਾਹਮਣੇ ਆ ਰਹੀ ਹੈ। 

                ਪਰਮਾਤਮਾ ਹਰ ਇੱਕ ਇਨਸਾਨ 'ਚ' ਕੋਈ ਨਾ ਕੋਈ ਕਲਾਂ ਜ਼ਰੂਰ ਬਖਸ਼ਦਾ ਹੈ  ਤੇ ਹਰ ਇਨਸਾਨ ਉਸਨੂੰ ਕਰਨ ਦੇ ਕਾਬਿਲ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਹੀ ਬਠਿੰਡੇ ਜਿਲ੍ਹੇ ਦੇ ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਗੁਰੂਸਰ ਵਿਖੇ ਰਹਿਣ ਵਾਲ਼ੀ ਵੀਰਪਾਲ ਕੌਰ ਮਾਨ ਨੂੰ ਵੀ ਉਸ ਪ੍ਰਮਾਤਮਾ ਨੇ ਕਲਮ ਬਖਸ਼ੀ ਹੈ।

ਵੀਰਪਾਲ ਕੌਰ ਮਾਨ ਦਾ ਜਨਮ ਪਿਤਾ ਸ੍ਰੀ ਜਸਵੰਤ ਸਿੰਘ ਮੌੜ ਦੇ ਘਰ ਮਾਤਾ ਗੁਰਦੀਪ ਕੌਰ ਜੀ ਦੀ ਕੁੱਖੋਂ ਹੋਇਆ  ਉਸ ਦਾ ਬਚਪਨ ਆਮ ਕੁੜੀਆਂ ਵਾਂਗ ਖੁਸ਼ੀਆ ਭਰਿਆ ਸੀ। ਵੀਰਪਾਲ ਕੌਰ ਮਾਨ ਇਸ ਵਕਤ ਟੀਚਰ ਦੀ ਨੋਕਰੀ  ਕਰ ਰਹੀ ਹੈ। ਐਮ. ਸੀ. ਏ , ਐਮ. ਟੈਂਕ (ਕੰਪਿਊਟਰ ਸਾਇੰਸ) ਤੋਂ  ਬਾਅਦ ਹੁਣ ਮਾਨ ਐਮ. ਏ . ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਹੈ। ਮਾਨ ਨੂੰ ਪੰਜਾਬੀ ਭਾਸ਼ਾ ਨਾਲ ਬੇਹੱਦ ਪਿਆਰ ਹੈ ਹੋਰ ਤਾਂ ਹੋਰ ਵੀਰਪਾਲ ਕੌਰ ਮਾਨ ਦਾ ਇਹੀ ਸੁਪਨਾ  ਹੈ  ਕਿ ਪਰਮਾਤਮਾ ਦੀ ਮਿਹਰ ਹੋਵੇ ਪੀ .ਐੱਚ. ਡੀ . ਵੀ ਪੰਜਾਬੀ ਚ  ਕਰ ਸਕੇ । 

               ਲਿਖਣ ਦੀ ਕਲਾਂ ਤਾ ਪਰਮਾਤਮਾ ਦੀ ਦੇਂਣ ਹੈ ਪਰ ਇਹ ਕਲ਼ਮ ਨਿੱਖਰ ਕੇ ਦਸਵੀਂ ਜਮਾਤ ਵਿੱਚ ਬਾਹਰ ਆਈ। ਕਵਿਤਾਵਾਂ ਪੜ੍ਹਨ ਦਾ ਤਾਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਕ ਸੀ ਪਰ ਕੁਝ ਲਿਖ਼ਣ ਦਾ ਆਤਮ-ਵਿਸ਼ਵਾਸ ਦਸਵੀਂ ਵਿੱਚ ਹੀ ਆਇਆਂ ਲਿਖਦੇ- ਲਿਖ਼ਦੇ ਜਦੋਂ ਰਚਨਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਾਂ ਪਾਠਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈਆ ਤਾਂ ਪਾਠਕਾਂ ਨੇਂ ਕਿਤਾਬ ਦੀ ਮੰਗ ਕੀਤੀ। ਪਰ ਕਿਤਾਬ ਇੰਨੇ ਜਲਦੀ ਸਮੇਂ ਚ ਰਲੀਜ਼ ਕਰਨੀ ਬਹੁਤ ਮੁਸ਼ਕਲ ਸੀ। ਪਾਠਕਾਂ ਦੀ ਕਿਤਾਬ ਲਈ ਵੱਧ ਰਹੀ ਮੰਗ ਨੇਂ ਕਲਮ ਰੱਖਣ ਨਹੀਂ ਦਿੱਤੀ। ਕੁਝ ਹੀ ਸਮੇਂ ਬਾਅਦ ਪਾਠਕਾਂ ਦੇ ਰੂਬਰੂਹ ਕਵਿਤਾਵਾਂ ਦੀ ਕਿਤਾਬ ਬਾਗ਼ੀ ਅਲਫ਼ਾਜ਼ ਪੇਸ਼ ਕੀਤੀ।

ਪਾਠਕਾਂ ਦਾ ਇਸ ਬਾਗ਼ੀ ਅਲਫ਼ਾਜ਼ ਕਿਤਾਬ ਨੂੰ ਭਰਵਾਂ ਹੁੰਗਾਰਾ ਮਿਲਿਆ

                ਇਹ ਕਿਤਾਬ ਵਿਚਲੀਆਂ ਕਵਿਤਾਵਾਂ ਇਸ ਤਰ੍ਹਾਂ ਹਨ :- 

 

"ਕੁੜੀਆਂ ਵਾਂਗਰ ਨਹੀਂ ਘੁੱਟ ਘੁੱਟ ਜੀਣਾਂ ਮੈਂ,

ਮੇਰੇ ਅੰਦਰ ਉੱਠਦੇ ਜੋ ਖ਼ਿਆਲ ਬਾਗ਼ੀ ਨੇਂ।

ਸਿਸਟਮ ਚ ਬਹੁਤ ਕੁਝ ਗ਼ਲਤ ਹੋ ਰਿਹਾ,

ਉਸ ਉੱਤੇ ਉੱਠਦੇ ਮੇਰੇ ਸੁਵਾਲ ਬਾਗ਼ੀ ਨੇ । "

              ਵੀਰਪਾਲ ਕੌਰ ਮਾਨ ਦੀ ਕਲਮ ਜ਼ਿਆਦਾਤਰ ਕੁੜੀਆਂ ਦੇ ਬਾਰੇ 'ਚ ' ਹੀ ਚਲਦੀ ਹੈ ਜਿਵੇਂ ' ਆਪਾਂ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਦੇ ਸਮੇਂ ਚ ਕੁੜੀਆਂ ਦੇ ਖਾਣ ਪੀਣ ਤੇ ਰੋਕ ਕੁੜੀਆਂ ਦੀ ਪੜ੍ਹਾਈ ਤੇ ਰੋਕ , ਹਰ ਵਕਤ ਕੁੜੀਆਂ ਨੂੰ ਚਾਰੇ ਪਾਸਿਓਂ ਗੁਲਾਮ ਹੀ ਬਣਾ ਕੇ ਰੱਖਿਆ ਜਾਂਦਾ ਹੈ  ਅਤੇ ਕੁੜੀਆਂ ਨੂੰ ਕੁੱਖ  ' ਚ 'ਹੀ ਮਰਵਾਇਆ ਜਾਂਦਾ ਹੈ।

 

ਇਸ ਤਰ੍ਹਾਂ ਜਿਵੇਂ ਕਿ " ਕੁੜੀਆਂ"

 

"ਕੁੜੀਆਂ ਨੂੰ ਕੁੱਖ ਚ ਹੀ ਮਰਵਾਉਂਦੇ ਨੇ ਲੋਕੀ,

ਅਣਜੰਮੀ ਦੀਆਂ ਸਧਰਾਂ ਮਿਟਾਉਂਦੇ ਨੇ ਲੋਕੀਂ।

ਜਨਮ ਲੈ ਵੀ ਲਵੇ ਨੇੰ ਲੋਕੀਂ । 

ਪੂਜਾ ਕਰਕੇ ਉਸਦੇ ਪੈਰੀ ਹੱਥ ਲਗਾਉਂਦੇ ਨੇਂ ਲੋਕੀਂ।

'ਮਾਨ' ਕਿਉ ਨਹੀ ਸਤਿਕਾਰ ਦੇ ਪਾਉਂਦੇ ਨੇ ਲੋਕੀ।

ਕਿਉ ਉਸਦੀ ਹਸਤੀ ਨੂੰ ਮਿਟਾਉਂਦੇ ਨੇ ਲੋਕੀਂ ।"

              ਇਸ ਦੇ ਨਾਲ ਨਾਲ ਵੀਰਪਾਲ ਕੌਰ ਮਾਨ ਦਾ ਕੁਦਰਤੀ ਸੋਮਿਆਂ ਨੂੰ ਬਚਾ ਕੇ ਰੱਖਣਾ।

ਪੰਜਾਬੀ ਸੱਭਿਆਚਾਰ ਨਾਲ ਜੁੜੇ ਕੇ ਰਹਿਣਾ ਮਾਂਨ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ । 

" ਧਰਤ ਪੰਜਾਬ ਦੀ "

ਇਹ ਉਹ ਹੈ ਧਰਤ ਪੰਜਾਬ ਦੀ,

ਜਿੱਥੇ ਵੱਗਦੇ ਪੰਜ ਦਰਿਆ।

ਜਿਥੇ ਰਾਂਝੇ ਮੱਝਾ ਚਾਰਦੇ,

ਹੀਰਾਂ ਨੂੰ ਲੈਂਦੇ ਵੰਝਲੀ ਤੇ ਮਸਤ ਬਣਾ।

ਜਿੱਥੇ ਚਰਖ਼ੇ ਦੀ ਹੂਕ ਨਾਲ ਹੀਰਾਂ,

ਲੈਂਦੀਆਂ ਜੋਗੀਆ ਨੂੰ ਪਹਾੜੋਂ ਲਾਹ।

ਅੱਕ ਵੀ ਹੋ ਜਾਣ ਮਿੱਠੇ ਜਿਥੇ ,

ਧਰਤੀ ਦਿੰਦੀ ਸੋਨਾ ਉਗਾ।

ਏਥੇ ਪੈਂਦੇ ਲੁੱਡੀ, ਗਿੱਧੇ, ਭੰਗੜੇ, ਵਿੱਚ ਮਸਤੀ ਧੂੜ ਅੰਬਰੀਂ ਦਿੰਦੇ ਚੜ੍ਹਾ ।

ਏਥੇ ਧੂੰਏ ਬਣ  ਰੋਂਦੀਆਂ ਮੁਟਿਆਰਾਂ,

ਦੁੱਖ ਲੈਂਦੀਆਂ ਸਭ ਤੋਂ ਲੁਕਾ ।

ਜਿਥੇ ਹਵਾਵਾਂ ਵੰਡਦੀਆਂ ਸੁਨੇਹੇ ਪਿਆਰ ਦੇ,

ਲੈਂਦੀਆਂ ਪੂਰੀ ਕਾਇਨਾਤ ਨੂੰ ਆਪਣੇ " ਚ " ਸਮਾਂ।

ਮਾਨ ਜੰਮੀ ਉਸ ਪਵਿੱਤਰ ਧਰਤ ਤੇ,

ਜਿੱਥੇ ਗੁਰੂ-ਪੀਰਾ ਲਏ ਨੇ ਡੇਰੇ ਲਾ।"

 

              ਵੀਰਪਾਲ ਕੌਰ ਮਾਨ ਜੀ ਦੀ ਸੋਂਚ ਅਤੇ ਕਲਮ ਦੋਵੇਂ ਹੀ ਸੱਚ ਦੇ ਰਸਤੇ ਦਿਖਾਉਂਦੀਆਂ ਨੇ ਹਮੇਸ਼ਾ ਹੱਕ ਸੱਚ ਲਈ ਮਰਨਾ ਅਤੇ ਆਪਣੀ ਸਚਾਈ ਤੇ ਖੜ੍ਹੇ ਰਹਿਣ ਦੀ ਸਿੱਖਿਆ ਮਿਲਦੀ ਹੈ ਮਾਨ ਦੀਆਂ ਲਿਖਤਾਂ ਤੋਂ ਜਿਵੇਂ  ਕਿ -

"ਹੱਕਾਂ ਲਈ ਲੜਨਾ"

ਸਤਿਕਾਰ ਵਿੱਚ ਸਾਨੂੰ ਝੁੱਕਣਾ ਵੀ ਆਉਂਦੈ ,

 ਆਪਣੇ ਹੱਕਾਂ ਲਈ ਅੜਨਾਂ ਵੀ ਆਉਦੈ।

ਵਿੱਚ ਮੈਦਾਨੇ ਡਰਦੇ ਨਹੀਂ ਮੌਤ ਤੋਂ ਸੂਰਮੇਂ ,

ਹੌਂਸਲੇ ਨਾਲ ਸੂਲੀ ਤੇ ਚੜ੍ਹਨਾ ਵੀ ਆਉਂਦੈ।

ਨਾ ਖਾਈਏ ਨਾ ਖਾਣ ਦੇਈਏ ਹੱਕ ਆਪਣੇ,

ਸਾਨੂੰ ਦੇਸ,ਕੌਮ ਲਈ ਮਰਨਾ ਵੀ ਆਉਂਦੈ।

ਹੁਣ ਹੋਰ ਨਾ ਅਜਮਾ ਸਰਕਾਰੇ ਸਾਨੂੰ,

ਗੋਲੀ ਅੱਗੇ ਹਿੱਕ ਤਾਣ ਕੇ ਖੜ੍ਹਨਾਂ ਵੀ ਆਉਂਦੈ।

ਮਾਨ ਸਦਕੇ ਜਾਵਾਂ ਪੰਜਾਬੀਆਂ ਦੀ ਦਲੇਰੀ ਤੋਂ,

ਵਾਰ ਹਿੱਕ ਤੇ ਕਰਨਾ ਤੇ ਜਰਨਾ ਵੀ ਆਉਂਦੈ। "

ਵੀਰਪਾਲ ਕੌਰ ਮਾਨ ਬਿੰਨਾਂ ਕਿਸੇ ਦੀ ਪ੍ਰਵਾਹ ਕਰਨ ਤੋਂ ਸੱਚ ਦੇ ਰਸਤੇ ਤੇ ਚੱਲ ਰਹੀ ਹੈ ਅਤੇ ਮਾਨ ਦੀ ਹਰ ਲਿਖਤ ਚ 100% ਸੱਚ ਹੀ ਸੱਚ ਬਿਆਨ ਹੁੰਦਾ ਹੈ।ਹਰ ਲਿਖਤ ਚੋ ਹੀ ਬਹੁਤ ਜ਼ਿਆਦਾ ਸਿੱਖਣ ਲਈ ਮਿਲਦਾ ਹੈ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵੀਰਪਾਲ ਕੌਰ ਮਾਨ ਦੀ ਸੋਚ ਅਤੇ ਕਲਮ ਦੋਵਾ ਨੂੰ ਹੋਰ ਵੀ ਤਰੱਕੀ ਅਤੇ ਮਾਨ-ਸਨਮਾਨ ਮਿਲ਼ੇ।

ਆਮੀਨ

✍ਜਗਨ ਉੱਗੋਕੇ ਧਾਲੀਵਾਲ,9915598209