ਹਮਾਸ ਦੀ ਹਵਾਈ ਫ਼ੌਜ ਦਾ ਮੁਖੀ ਮਾਰਿਆ ਗਿਆ: ਇਜ਼ਰਾਈਲ

ਹਮਾਸ ਦੀ ਹਵਾਈ ਫ਼ੌਜ ਦਾ ਮੁਖੀ ਮਾਰਿਆ ਗਿਆ: ਇਜ਼ਰਾਈਲ

ਤਲ ਅਵੀਵ - ਇਜ਼ਰਾਈਲ ਏਅਰ ਫੋਰਸ ਨੇ ਕਿਹਾ ਹੈ ਕਿ ਉਸ ਨੇ ਸਾਰੀ ਰਾਤ ਕੀਤੇ ਹਵਾਈ ਹਮਲਿਆਂ ’ਚ ਹਮਾਸ ਦੇ ਹਵਾਈ ਸੈਨਾ ਦੇ ਮੁਖੀ ਮੁਰਾਦ ਅਬੂ ਮੁਰਾਦ ਨੂੰ ਮਾਰ ਦਿੱਤਾ ਹੈ। ਹਮਲੇ ਨੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ, ਜਿੱਥੋਂ ਹਮਾਸ ਨੇ ਗਾਜ਼ਾ ਪੱਟੀ ਵਿੱਚ ਆਪਣੀ ਹਵਾਈ ਗਤੀਵਿਧੀ ਚਲਾਉਂਦਾ ਸੀ। ਇਜ਼ਰਾਇਲੀ ਹਵਾਈ ਸੈਨਾ ਨੇ ਕਿਹਾ ਕਿ ਮੁਰਾਦ ਅਬੂ ਮੁਰਾਦ ਸ਼ਨਿਚਰਵਾਰ ਨੂੰ ਹੋਏ ਕਤਲੇਆਮ ਲਈ ਵੱਡੇ ਪੱਧਰ ‘ਤੇ ਜ਼ਿੰਮੇਵਾਰ ਸੀ।