ਇਜ਼ਰਾਈਲ ਦੇ ਨਿਸ਼ਾਨੇ ’ਤੇ ਆਏ ਹਸਪਤਾਲ

ਇਜ਼ਰਾਈਲ ਦੇ ਨਿਸ਼ਾਨੇ ’ਤੇ ਆਏ ਹਸਪਤਾਲ

ਖ਼ਾਨ ਯੂਨਿਸ-ਇਜ਼ਰਾਇਲੀ ਫ਼ੌਜ ਵੱਲੋਂ ਉੱਤਰੀ ਅਤੇ ਮੱਧ ਗਾਜ਼ਾ ’ਚ ਜ਼ਮੀਨੀ ਹਮਲੇ ਤੇਜ਼ ਕਰਨ ਦੇ ਨਾਲ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਉਸ ਵੱਲੋਂ ਹਸਪਤਾਲਾਂ ਨੂੰ ਵੀ ਨਿਸ਼ਾਨ ਬਣਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਅਤੇ ਮੈਡੀਕਲ ਅਮਲੇ ਨੇ ਚਤਿਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਹਸਪਤਾਲਾਂ ਨੇੜੇ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਥੇ ਹਜ਼ਾਰਾਂ ਫਲਸਤੀਨੀਆਂ ਨੇ ਜ਼ਖ਼ਮੀਆਂ ਦੇ ਨਾਲ ਪਨਾਹ ਲਈ ਹੋਈ ਹੈ। ਖ਼ਬਰ ਏਜੰਸੀ ਨੂੰ ਮਿਲੇ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਇਜ਼ਰਾਇਲੀ ਟੈਂਕ ਅਤੇ ਬੁਲਡੋਜ਼ਰ ਨੇ ਮੱਧ ਗਾਜ਼ਾ ’ਚ ਮੁੱਖ ਉੱਤਰੀ-ਦੱਖਣੀ ਮਾਰਗ ਦਾ ਰਾਹ ਰੋਕ ਦਿੱਤਾ ਹੈ। ਇਜ਼ਰਾਇਲੀ ਫ਼ੌਜ ਨੇ ਫਲਸਤੀਨੀਆਂ ਨੂੰ ਇਸੇ ਰਾਹ ਰਾਹੀਂ ਬਚ ਕੇ ਨਿਕਲਣ ਦੇ ਹੁਕਮ ਦਿੱਤੇ ਸਨ। ਉਧਰ ਰਾਹਤ ਸਮੱਗਰੀ ਨਾਲ ਭਰੇ 33 ਹੋਰ ਟਰੱਕ ਮਿਸਰ ਰਾਹੀਂ ਦੱਖਣੀ ਗਾਜ਼ਾ ਅੰਦਰ ਦਾਖ਼ਲ ਹੋਏ ਹਨ।