ਵਾਸ਼ਿੰਗਟਨ (ਪੰਜਾਬੀ ਰਾਈਟਰ)- ਇਜ਼ਰਾਈਲ ਨੇ ਬਿਨਾਂ ਕਿਸੇ ਚਿਤਾਵਨੀ ਦੇ ਕੇਂਦਰੀ ਬੈਰੂਤ ਦੇ ਕਈ ਸੰਘਣੇ ਵਪਾਰਕ ਤੇ ਰਿਹਾਇਸ਼ੀ ਇਲਾਕਿਆਂ ਉੱਤੇ ਹਵਾਈ ਹਮਲੇ ਕੀਤੇ। ਹਮਲੇ ਅਮਰੀਕਾ ਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਮਗਰੋਂ ਕੀਤੇ ਗਏ। ਇਜ਼ਰਾਈਲ ਨੇ ਸਾਫ਼ ਕਰ ਦਿੱਤਾ ਹੈ ਕਿ ਲੈਬਨਾਨ ਵਿੱਚ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸਮੂਹ ਹਿਜ਼ਬੁੱਲਾ ਖ਼ਿਲਾਫ਼ ਹਮਲੇ ਜੰਗਬੰਦੀ ਦੇ ਦਾਇਰੇ ਵਿੱਚ ਨਹੀਂ ਆਉਂਦੇ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਕਿ ਲੈਬਨਾਨ ’ਚ ਹਿਜ਼ਬੁੱਲਾ ’ਤੇ ਹਮਲੇ ਜੰਗਬੰਦੀ ਦੇ ਦਾਇਰੇ ਵਿੱਚ ਨਹੀਂ ਆਉਂਦੇ ਹਨ।
ਇਜ਼ਰਾਇਲੀ ਫ਼ੌਜ ਨੇ ਮੌਜੂਦਾ ਜੰਗ ਦੌਰਾਨ ਤਾਲਮੇਲ ਨਾਲ ਕੀਤੇ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਵਿੱਚ ਬੈਰੂਤ, ਦੱਖਣੀ ਲੈਬਨਾਨ ਤੇ ਪੂਰਬੀ ਬੇਕਾ ਵਾਦੀ ਵਿੱਚ 10 ਮਿੰਟਾਂ ਦੇ ਅੰਦਰ ਹਿਜ਼ਬੁੱਲਾ ਦੇ 100 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਮੁੰਦਰ ਕੱਢੇ ਵੱਸੀ ਰਾਜਧਾਨੀ ਵਿੱਚ ਕਈ ਥਾਵਾਂ ਤੋਂ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਹਮਲੇ ਵਿੱਚ ਅਪਾਰਟਮੈਂਟ ਬਿਲਡਿੰਗ ਨੂੰ ਵੀ ਨੁਕਸਾਨ ਪੁੱਜਾ। ਲੈਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਹਮਲਿਆਂ ’ਚ 89 ਵਿਅਕਤੀ ਮਾਰੇ ਗਏ 700 ਹੋਰ ਜ਼ਖ਼ਮੀ ਹੋਏ ਹਨ।
ਭੀੜ-ਭੜੱਕੇ ਵਾਲੀਆਂ ਵਪਾਰਕ ਥਾਵਾਂ ’ਤੇ ਹਮਲਿਆਂ ਨਾਲ ਸੜਕਾਂ ’ਤੇ ਅਫ਼ਰਾ-ਤਫ਼ਰੀ ਮਚ ਗਈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਸ ਨੇ ਮਿਜ਼ਾਈਲ ਲਾਂਚਰਾਂ, ਕਮਾਂਡ ਸੈਂਟਰਾਂ ਤੇ ਇੰਟੈਲੀਜੈਂਸ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਉਸ ਨੇ ਹਿਜ਼ਬੁੱਲਾ ਉੱਤੇ ਆਮ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਦੋਸ਼ ਵੀ ਲਾਇਆ। ਉਧਰ ਹਿਜ਼ਬੁੱਲਾ ਅਧਿਕਾਰੀ ਨੇ ਕਿਹਾ ਕਿ ਉਹ ਇਜ਼ਰਾਇਲੀਆਂ ਦੇ 2 ਮਾਰਚ ਤੋਂ ਪਹਿਲਾਂ ਵਾਲੇ ਰਵੱਈਏ ਨੂੰ ਸਵੀਕਾਰ ਨਹੀਂ ਕਰਨਗੇ। ਇਜ਼ਰਾਇਲੀ ਹਮਲਿਆਂ ਵਿੱਚ ਲੈਬਨਾਨ ’ਚ ਹੁਣ ਤੱਕ 1530 ਤੋਂ ਵੱਧ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਦਸ ਲੱਖ ਤੋਂ ਵੱਧ ਲੋਕ ਘਰੋਂ ਬੇਘਰ ਹੋ ਚੁੱਕੇ ਹਨ।
.jpg)
.jpg)
.jpg)

.jpg)



















.jpg)































.jpg)

























.jpg)

.jpg)



















