ਇਸਲਾਮਾਬਾਦ-ਭ੍ਰਿਸ਼ਟਾਚਾਰ ਕੇਸ ਵਿਚ ਸਲਾਖਾਂ ਪਿੱਛੇ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਰਕਾਰੀ ਭੇਤ ਲੀਕ ਕਰਨ ਨਾਲ ਜੁੜੇ ਸਾਈਫਰ ਕੇਸ ਵਿੱਚ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਅਜਿਹੇ ਮੌਕੇ ਸੁਣਾਇਆ ਗਿਆ ਹੇ ਜਦੋਂ ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹਨ। ਉਧਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਉਚੇਰੀ ਕੋਰਟ ’ਚ ਚੁਣੌਤੀ ਦੇਣਗੇ। ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਸਥਿਤ ਵਿਸ਼ੇਸ਼ ਕੋਰਟ ਵਿਚ ਚੱਲ ਰਹੀ ਸੁਣਵਾਈ ਦੌਰਾਨ ਸਰਕਾਰੀ ਭੇਤਾਂ ਨਾਲ ਸਬੰਧਤ ਐਕਟ ਤਹਿਤ ਦੋਵਾਂ ਆਗੂਆਂ ਲਈ ਸਜ਼ਾ ਦਾ ਐਲਾਨ ਕੀਤਾ। ਖ਼ਾਨ ਭ੍ਰਿਸ਼ਟਾਚਾਰ ਨਾਲ ਜੁੜੇ (ਤੋਸ਼ਾਖਾਨਾ) ਕੇਸ ਵਿੱਚ ਦੋੋਸ਼ੀ ਠਹਿਰਾਏ ਜਾਣ ਮਗਰੋਂ ਪਹਿਲਾਂ ਹੀ ਤਿੰਨ ਸਾਲ ਕੈਦ ਦੀ ਸਜ਼ਾ ਹੰਢਾ ਰਿਹਾ ਹੈ। ਸਾਈਫਰ ਕੇਸ ਕੂਟਨੀਤਕ ਕੇਬਲ (ਤਾਰ) ਲੀਕ ਕੀਤੇ ਜਾਣ ਨਾਲ ਸਬੰਧਤ ਹੈ। ਇਮਰਾਨ ਖ਼ਾਨ ਨੇ 27 ਮਾਰਚ 2022 ਨੂੰ ਜਨਤਕ ਰੈਲੀ ਦੌਰਾਨ ਇਕ ਦਸਤਾਵੇਜ਼ (ਕੂਟਨੀਤਕ ਕੇਬਲ) ਦਿਖਾਉਂਦਿਆਂ ਦਾਅਵਾ ਕੀਤਾ ਸੀ ਕਿ ਇਹ ਸਾਈਫਰ ਉਨ੍ਹਾਂ ਦੀ ਸਰਕਾਰ ਡੇਗਣ ਲਈ ਘੜੀ ‘ਕੌਮਾਂਤਰੀ ਸਾਜ਼ਿਸ਼’ ਦਾ ਸਬੂਤ ਹੈ। ਖ਼ਾਨ ਨੇ ਦਾਅਵਾ ਕੀਤਾ ਸੀ ਕਿ ਇਸ ਪਿੱਛੇ ਅਮਰੀਕਾ ਦਾ ਹੱਥ ਹੈ। ਸੰਘੀ ਜਾਂਚ ਏਜੰਸੀ ਨੇ ਖ਼ਾਨ (71) ਤੇ ਕੁਰੈਸ਼ੀ (67) ਖਿਲਾਫ਼ ਪਿਛਲੇ ਸਾਲ 15 ਅਗਸਤ ਨੂੰ ਕੇਸ ਦਰਜ ਕੀਤਾ ਸੀ। ਕੇਸ ਵਿੱਚ ਭੇਤ ਗੁਪਤ ਰੱਖਣ ਨਾਲ ਸਬੰਧਤ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਸੀ। ਐੱਫਆਈਆਰ ਵਿਚ ਕਿਹਾ ਗਿਆ ਸੀ ਕਿ ਮਾਰਚ 2022 ਵਿੱਚ ਵਾਸ਼ਿੰਗਟਨ ਵਿਚਲੀ ਪਾਕਿਸਤਾਨੀ ਅੰਬੈਸੀ ਵੱਲੋਂ ਭੇਜੀ ਕੇਬਲ ਲੀਕ ਕੀਤੀ ਗਈ ਸੀ।
.jpg)

.jpg)
.jpg)
.jpg)





















.jpg)






























.jpg)
























.jpg)






.jpg)














