ਭਾਰਤੀ ਪੁਰਸ਼ ਟੀਮ ਦੀ ਅਗਵਾਈ ਕਰੇਗਾ ਸਿਮਰਨਜੀਤ

ਭਾਰਤੀ ਪੁਰਸ਼ ਟੀਮ ਦੀ ਅਗਵਾਈ ਕਰੇਗਾ ਸਿਮਰਨਜੀਤ

ਨਵੀਂ ਦਿੱਲੀ-ਹਾਕੀ ਇੰਡੀਆ ਨੇ ਓਮਾਨ ਦੇ ਮਸਕਟ ਵਿੱਚ ਹੋਣ ਵਾਲੇ ਆਗਾਮੀ ਐੱਫਆਈਐੱਚ ਹਾਕੀ 5ਐੱਸ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸਿਮਰਨਜੀਤ ਸਿੰਘ ਅਤੇ ਰਜਨੀ ਕ੍ਰਮਵਾਰ ਪੁਰਸ਼ ਅਤੇ ਮਹਿਲਾ ਟੀਮਾਂ ਦੀ ਅਗਵਾਈ ਕਰਨਗੇ। ਹਾਕੀ 5ਐੱਸ ਮਹਿਲਾ ਵਿਸ਼ਵ ਕੱਪ 24 ਤੋਂ 27 ਜਨਵਰੀ ਤੱਕ ਖੇਡੇ ਜਾਣਗੇ ਜਦਕਿ ਪੁਰਸ਼ਾਂ ਦੇ ਮੁਕਾਬਲੇ 28 ਜਨਵਰੀ ਤੋਂ 31 ਜਨਵਰੀ ਤੱਕ ਹੋਣਗੇ। ਤਜਰਬੇਕਾਰ ਗੋਲਕੀਪਰ ਰਜਨੀ ਦੀ ਸਹਾਇਤਾ ਲਈ ਡਿਫੈਂਡਰ ਮਹਿਮਾ ਚੌਧਰੀ ਉਪ ਕਪਤਾਨ ਹੋਵੇਗੀ ਜਦਕਿ ਮਨਦੀਪ ਮੋਰ ਪੁਰਸ਼ ਟੀਮ ਦਾ ਉਪ ਕਪਤਾਨ ਹੋਵੇਗਾ। ਮਹਿਲਾ ਟੀਮ ਵਿੱਚ ਬੰਸਾਰੀ ਸੋਲੰਕੀ ਦੂਜੀ ਗੋਲਕੀਪਰ ਹੋਵੇਗੀ ਜਦਕਿ ਅਕਸ਼ਤਾ ਆਬਾਸੋ ਢੇਕਲੇ ਅਤੇ ਜਯੋਤੀ ਛੱਤਰੀ ਡਿਫੈਂਡਰ ਹੋਣਗੀਆਂ। ਮਾਰੀਆਨਾ ਕੁਜੂਰ ਅਤੇ ਮੁਮਤਾਜ਼ ਖਾਨ ਨੂੰ ਮਿਡਫੀਲਡਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਅਜਮੀਨਾ ਕੁਜੂਰ, ਰੁਤਾਜਾ ਦਾਦਾਸੋ ਅਤੇ ਦੀਪਿਕਾ ਸੋਰੇਂਗ ਫਾਰਵਰਡ ਹੋਣਗੀਆਂ। ਭਾਰਤੀ ਮਹਿਲਾਵਾਂ ਨੂੰ ਨਾਮੀਬੀਆ, ਪੋਲੈਂਡ ਅਤੇ ਅਮਰੀਕਾ ਦੇ ਨਾਲ ਪੂਲ ‘ਸੀ’ ਵਿੱਚ ਰੱਖਿਆ ਗਿਆ ਹੈ। ਸਿਮਰਨਜੀਤ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਵਿੱਚ ਗੋਲਕੀਪਰ ਸੂਰਜ ਕਰਕੇਰਾ ਅਤੇ ਪ੍ਰਸ਼ਾਂਤ ਕੁਮਾਰ ਚੌਹਾਨ ਸ਼ਾਮਲ ਹਨ। ਡਿਫੈਂਸ ਵਿਚ ਮਨਦੀਪ ਮੋਰ ਦੇ ਨਾਲ ਮਨਜੀਤ ਹੋਵੇਗਾ ਜਦਕਿ ਮੁਹੰਮਦ ਰਾਹੀਲ ਮੌਸੀਨ ਅਤੇ ਮਨਿੰਦਰ ਸਿੰਘ ਮਿਡਫੀਲਡ ਵਿਚ ਹੋਣਗੇ। ਫਾਰਵਰਡ ਲਾਈਨ ਵਿਚ ਕਪਤਾਨ ਸਿਮਰਨਜੀਤ ਦੇ ਨਾਲ ਪਵਨ ਰਾਜਭਰ, ਗੁਰਜੋਤ ਸਿੰਘ ਅਤੇ ਉੱਤਮ ਸਿੰਘ ਹੋਣਗੇ। ਭਾਰਤ ਨੂੰ ਮਿਸਰ, ਜਮਾਇਕਾ ਅਤੇ ਸਵਿਟਜ਼ਰਲੈਂਡ ਨਾਲ ਪੂਲ ‘ਬੀ’ ਵਿੱਚ ਰੱਖਿਆ ਗਿਆ ਹੈ। ਕੋਚ ਸਰਦਾਰ ਸਿੰਘ ਨੇ ਕਿਹਾ, ‘‘ਅਸੀਂ ਹਾਕੀ ਦੀ ਇਸ ਰੋਮਾਂਚਕ ਵੰਨਗੀ ਲਈ ਨੌਜਵਾਨ ਤੇ ਮਾਹਿਰ ਖਿਡਾਰੀਆਂ ਵਾਲੀ ਸੰਤੁਲਿਤ ਟੀਮ ਚੁਣੀ ਹੈ।