ਸੰਯੁਕਤ ਰਾਸ਼ਟਰ-ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਨੂੰ ਕਿਹਾ ਕਿ ਅਤਿਵਾਦ ਖ਼ਿਲਾਫ਼ ਕਾਰਵਾਈ ਵੇਲੇ ਉਹ ਆਪਣੀ ‘ਸਿਆਸੀ’ ਸਹੂਲਤ’ ਨੂੰ ਅੱਗੇ ਨਾ ਰੱਖਣ, ਤੇ ਦਹਿਸ਼ਤਗਰਦੀ, ਕੱਟੜਵਾਦ ਤੇ ਹਿੰਸਾ ਵਿਰੁੱਧ ਕਾਰਵਾਈ ਦੇ ਰਾਹ ਵਿਚ ਸਿਆਸੀ ਸਹੂਲਤ ਅੜਿੱਕਾ ਨਹੀਂ ਬਣਨੀ ਚਾਹੀਦੀ। ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਨੇ ਇਨ੍ਹਾਂ ਟਿੱਪਣੀਆਂ ਰਾਹੀਂ ਨਾਂ ਲਏ ਬਿਨਾਂ ਕੈਨੇਡਾ ਉਤੇ ਨਿਸ਼ਾਨਾ ਸੇਧਿਆ। ਜ਼ਿਕਰਯੋਗ ਹੈ ਕਿ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਦੇ ਮਾਮਲੇ ਉਤੇ ਭਾਰਤ-ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਜੈਸ਼ੰਕਰ ਵੱਲੋਂ ਵਰਤੇ ਗਏ ‘ਸਿਆਸੀ ਸੁਵਿਧਾ’ ਜਿਹੇ ਸ਼ਬਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਵੱਲ ਸੇਧਿਤ ਜਾਪਦੇ ਹਨ ਜਿਨ੍ਹਾਂ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ’ਚ ‘ਭਾਰਤੀ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਦੇਸ਼ ਦੀ ਸੰਸਦ ਵਿਚ ਲਾਏ ਸਨ। ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਖੇਤਰੀ ਅਖੰਡਤਾ ਅਤੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੇ ਸਿਧਾਂਤ ਦਾ ਸਤਿਕਾਰ ‘ਕੇਵਲ ਮੌਕਾ ਦੇਖ ਕੇ ਤੇ ਆਪਣੇ ਹਿੱਤਾਂ ਮੁਤਾਬਕ’ ਨਹੀਂ ਕੀਤਾ ਜਾ ਸਕਦਾ।’ ਵਿਦੇਸ਼ ਮੰਤਰੀ ਦੀ ਇਸ ਟਿੱਪਣੀ ਨੂੰ ਅਮਰੀਕਾ ਵੱਲ ਸੇਧਿਤ ਮੰਨਿਆ ਜਾ ਰਿਹਾ ਹੈ, ਜਿਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੈਨੇਡਾ ਨੂੰ ਇੰਟੈਲੀਜੈਂਸ ਦੇਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਸੀ ਕਿ ਕੈਨੇਡਾ ਦੇ ਦੋਸ਼ ‘ਸਿਆਸਤ ਤੋਂ ਪ੍ਰੇਰਿਤ’ ਹਨ। ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦਿਨ ਗਏ ਜਦ ਕੁਝ ਦੇਸ਼ ਹੀ ਆਲਮੀ ਏਜੰਡਾ ਅੱਗੇ ਰੱਖਦੇ ਸਨ, ਤੇ ਦੂਜਿਆਂ ਤੋਂ ਉਮੀਦ ਕਰਦੇ ਸਨ ਕਿ ਉਹ ਉਸੇ ਮੁਤਾਬਕ ਚੱਲਣ। ਉਨ੍ਹਾਂ ਕਿਹਾ, ‘ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੈਕਸੀਨ ਲਾਉਣ ਵੇਲੇ ਹੋਇਆ ਰੰਗ-ਭੇਦ ਵਰਗਾ ਅਨਿਆਂ ਮੁੜ ਨਾ ਹੋਵੇ। ਜਲਵਾਯੂ ਤਬਦੀਲੀ ਬਾਰੇ ਚੁੱਕੇ ਜਾਣ ਵਾਲੇ ਕਦਮ ਵੀ ਇਤਿਹਾਸਕ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਨ ਦੇ ਗਵਾਹ ਨਹੀਂ ਬਣ ਸਕਦੇ। ਬਾਜ਼ਾਰਾਂ ਉਤੇ ਕਬਜ਼ੇ ਦੀ ਤਾਕਤ ਦਾ ਮਤਲਬ ਇਹ ਨਹੀਂ ਹੈ ਕਿ ਭੋਜਨ ਅਤੇ ਊਰਜਾ ਲੋੜਵੰਦਾਂ ਤੋਂ ਲੈ ਕੇ ਅਮੀਰਾਂ ਨੂੰ ਦੇ ਦਿੱਤੀ ਜਾਵੇ।’ ਜੈਸ਼ੰਕਰ ਨੇ ਆਪਣੇ ਭਾਸ਼ਣ ਵਿਚ ਕਿਹਾ, ‘ਅਸੀਂ ਆਪਣੀ ਚਰਚਾ ਵਿਚ, ਆਮ ਤੌਰ ’ਤੇ ਨਿਯਮਾਂ-ਅਧਾਰਿਤ ਵਿਵਸਥਾ ਦੀ ਗੱਲ ਕਰਦੇ ਹਾਂ। ਸਮੇਂ-ਸਮੇਂ ਸੰਯੁਕਤ ਰਾਸ਼ਟਰ ਐਲਾਨਨਾਮੇ ਦੇ ਸਤਿਕਾਰ ਦੀ ਗੱਲ ਵੀ ਚੱਲਦੀ ਹੈ। ਪਰ ਇਸ ਸਾਰੀ ਗੱਲਬਾਤ ਲਈ, ਹਾਲੇ ਵੀ ਕੁਝ ਹੀ ਦੇਸ਼ ਹਨ ਜੋ ਏਜੰਡੇ ਨੂੰ ਰੂਪ ਦਿੰਦੇ ਹਨ ਤੇ ਨਿਯਮਾਂ ਨੂੰ ਪਰਿਭਾਸ਼ਿਤ ਕਰਨਾ ਚਾਹੁੰਦੇ ਹਨ। ਇਹ ਹਮੇਸ਼ਾ ਲਈ ਨਹੀਂ ਚੱਲ ਸਕਦਾ, ਤੇ ਅਜਿਹਾ ਵੀ ਨਹੀਂ ਹੈ ਕਿ ਇਹ ਕਦੇ ਨਹੀਂ ਬਦਲੇਗਾ।’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਕ ਨਿਰਪੱਖ, ਬਰਾਬਰ ਤੇ ਲੋਕਤੰਤਰਿਕ ਢਾਂਚਾ ਜ਼ਰੂਰ ਉੱਭਰੇਗਾ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸ਼ੁਰੂਆਤ ਵਜੋਂ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਨਿਯਮ ਬਣਾਉਣ ਵਾਲੇ ਨਿਯਮ ਮੰਨਣ ਵਾਲਿਆਂ ਨੂੰ ਆਪਣੇ ਅਧੀਨ ਨਾ ਕਰਨ। ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਭਾਈਵਾਲਾਂ ਨਾਲ ਸਹਿਯੋਗ ਤੇ ਸਾਂਝੇ ਉੱਦਮਾਂ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ, ‘ਗੁੱਟ-ਨਿਰਲੇਪ ਯੁੱਗ ਤੋਂ ਲੈ ਕੇ ਅਸੀਂ ਹੁਣ ‘ਵਿਸ਼ਵ ਮਿੱਤਰ’ ਯੁੱਗ ਵਿਚ ਦਾਖਲ ਹੋ ਗਏ ਹਾਂ, ਜਿੱਥੇ ਭਾਰਤ ਕਈ ਤਰ੍ਹਾਂ ਦੇ ਮੁਲਕਾਂ ਨਾਲ ਤਾਲਮੇਲ ਦਾ ਚਾਹਵਾਨ ਹੈ। ਜੈਸ਼ੰਕਰ ਨੇ ਕਿਹਾ, ‘ਸਾਰੇ ਦੇਸ਼ ਆਪਣੇ ਕੌਮੀ ਹਿੱਤਾਂ ਨੂੰ ਅੱਗੇ ਰੱਖਦੇ ਹਨ, ਭਾਰਤ ਵਿਚ ਅਸੀਂ ਕਦੇ ਵੀ ਇਨ੍ਹਾਂ ਨੂੰ ਆਲਮੀ ਚੰਗਿਆਈ ਤੋਂ ਵੱਧ ਪਹਿਲ ਨਹੀਂ ਦਿੱਤੀ ਹੈ। ਅਸੀਂ ਜਦੋਂ ਮੋਹਰੀ ਤਾਕਤ ਬਣਨ ਬਾਰੇ ਸੋਚਦੇ ਹਾਂ ਤਾਂ ਇਹ ਸਿਰਫ਼ ਖ਼ੁਦ ਨੂੰ ਤਾਕਤਵਰ ਜਾਂ ਖ਼ੁਸ਼ਹਾਲ ਬਣਾਉਣ ਬਾਰੇ ਨਹੀਂ ਹੈ ਬਲਕਿ ਇਸ ਦਾ ਮਕਸਦ ਵੱਡੀ ਜ਼ਿੰਮੇਵਾਰੀ ਲੈਣਾ ਤੇ ਚੰਗਾ ਯੋਗਦਾਨ ਦੇਣਾ ਹੈ।’ ਉਨ੍ਹਾਂ ਇਸ ਮੌਕੇ ਭਾਰਤ ਦੀ ਜੀ20 ਅਗਵਾਈ ਦੌਰਾਨ ਹਾਸਲ ਕੀਤੀਆਂ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















