ਨਵੀਂ ਦਿੱਲੀ-ਭਾਰਤ ਤੇ ਅਮਰੀਕਾ ਨੇ ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਵਧਾ ਕੇ ਆਪਣੀ ਆਲਮੀ ਰਣਨੀਤਕ ਭਾਈਵਾਲੀ ਦਾ ਵਿਸਤਾਰ ਕਰਨ ਲਈ ਅੱਜ ਵਿਆਪਕ ਚਰਚਾ ਕੀਤੀ ਜਿਸ ਵਿੱਚ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਪੈਦਾ ਹੋ ਰਹੀ ਸਥਤਿੀ ਤੇ ਹਿੰਦ-ਪ੍ਰਸ਼ਾਂਤ ’ਚ ਚੀਨ ਦੇ ਜੰਗੀ ਸ਼ਕਤੀ ਪ੍ਰਦਰਸ਼ਨ ’ਤੇ ਧਿਆਨ ਕੇਂਦਰਤਿ ਕੀਤਾ ਗਿਆ। ਭਾਰਤ-ਅਮਰੀਕਾ ‘2+2’ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰੀ ਵਾਰਤਾ ਰੂਸ-ਯੂਕਰੇਨ ਜੰਗ ਤੇ ਪੱਛਮੀ ਏਸ਼ੀਆ ’ਚ ਹਮਾਸ ਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਵਧ ਰਹੀ ਭੂ-ਸਿਆਸੀ ਉਥਲ-ਪੁਥਲ ਵਿਚਾਲੇ ਹੋਈ ਹੈ। ਇਸ ਵਾਰਤਾ ’ਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮਤਰੀ ਐਂਟਨੀ ਬਲਿੰਕਨ ਤੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕੀਤੀ ਜਦਕਿ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਜੈਸ਼ੰਕਰ ਨੇ ਟੈਲੀਵਜਿ਼ਨ ’ਤੇ ਪ੍ਰਸਾਰਤਿ ਟਿੱਪਣੀ ’ਚ ਕਿਹਾ ਕਿ ਇਹ ਗੱਲਬਾਤ ਇੱਕ ਭਵਿੱਖਮੁਖੀ ਭਾਈਵਾਲੀ ਅਤੇ ਇੱਕ ਸਾਂਝਾ ਆਲਮੀ ਏਜੰਡਾ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨਜ਼ਰੀਏ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗੀ। ਬਲਿੰਕਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਮਜ਼ਬੂਤ ਭਾਈਵਾਲੀ ਹੈ ਅਤੇ ਦੋਵੇਂ ਧਿਰਾਂ ਭਵਿੱਖ ਵਿੱਚ ਪ੍ਰਭਾਵਸ਼ਾਲੀ ਹੋਣ ਵਾਲੇ ਮਾਮਲਿਆਂ ’ਤੇ ਵਿਚਾਰ-ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਅਮਨ ਤੇ ਸੁਰੱਖਿਆ ਖੇਤਰ ’ਚ ਭਾਈਵਾਲੀ ਮਜ਼ਬੂਤ ਕਰ ਰਹੇ ਹਾਂ ਅਤੇ ਵਿਸ਼ੇਸ਼ ਤੌਰ ’ਤੇ ਨਿਯਮ ਆਧਾਰਤਿ ਪ੍ਰਬੰਧ ਨੂੰ ਉਤਸ਼ਾਹਤਿ ਕਰਨ, ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਆਜ਼ਾਦੀ ਦੇ ਸਿਧਾਂਤ ਬਣਾਏ ਰੱਖਣ ਲਈ ਕੰਮ ਕਰ ਰਹੇ ਹਾਂ। ਰੱਖਿਆ ਖੇਤਰ ’ਚ ਸਾਡਾ ਸਹਿਯੋਗ ਇਸ ਕੰਮ ਦਾ ਅਹਿਮ ਥੰਮ੍ਹ ਹੈ।’ ਬਲਿੰਕਨ ਨੇ ਕਿਹਾ, ‘ਅਸੀਂ ਜਪਾਨ ਤੇ ਆਸਟਰੇਲੀਆ ਨਾਲ ਕੁਆਡ ਰਾਹੀਂ ਆਪਣੀ ਭਾਈਵਾਲੀ ਮਜ਼ਬੂਤ ਕਰਨ ਸਮੇਤ ਕਈ ਕਦਮ ਚੁੱਕ ਕੇ ਇੱਕ ਆਜ਼ਾਦ ਤੇ ਖੁੱਲ੍ਹੇ, ਖੁਸ਼ਹਾਲ, ਸੁਰੱਖਿਆ ਤੇ ਲਚਕਦਾਰ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਤਿ ਕਰ ਰਹੇ ਹਾਂ।’

.jpg)
.jpg)
.jpg)
.jpg)



















.jpg)































.jpg)

























.jpg)

.jpg)



















