ਹਾਸ ਵਿਅੰਗ " ਵਿਸ਼ਵ ਦੀ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਪੂਰੇ ਵਿਸ਼ਵ ਵਿੱਚ ਦਿਵਸ ਬਣਾ ਬਣਾ ਕੇ ਰਿਕਾਰਡ ਬਣਾ ਲਿਆ , ਮਾਤਾ ਦਿਵਸ / ਮਦਰਜ਼ ਡੇਅ,,ਫਾਦਰਜ਼ ਡੇਅ , ਬ੍ਰਦਰਜ਼ ਡੇ, ਸਿਸਟਰ ਡੇ, ਮਿੱਤਰ ਡੇ, ਡਾਕਟਰ ਡੇ , ਨਰਸ ਡੇ , ਟੀਚਰ ਡੇ , ਰੋਜ਼ ਡੇ , ਕੇਕ ਡੇ, ਹੱਗ ਡੇ , ਵੈਲੇਨਟਾਈਨ ਡੇਅ ਤੇ ਪਤਾ ਨਹੀਂ ਹੋਰ ਕੀ ਕੀ ਤੇ ਕਿਹੜਾ ਕਿਹੜਾ ਡੇਅ ?? ਚੰਗੀ ਗੱਲ ਹੈ ਪਰ ਸੱਥ 'ਚ ਬੈਠੇ ਬਖਤੌਰੇ ਨੇ ਕਿਸ਼ਨੇ ਨੂੰ ਟੂਕ ਮਾਰੀ ਕਹਿੰਦਾ ਕਿਸ਼ਨਿਆਂ ਜਦੋਂ ਹਾਅ ਡੇਅ ਬਣਾਉਣ ਵਾਲਿਆਂ ਨੇ (ਚਲਾਕੀ ਡੇਅ ) ਬਣਾਇਆ ਇਹਦਾ ਸਿਹਰਾ ਥੋਡੀ ਪਾਰਟੀ ਦੇ ਲੀਡਰਾਂ ਦੇ ਸਿਰ ਬੱਝੂ !! ਸੱਥ ਵਿੱਚ ਬੈਠੇ ਸਾਰੇ ਪੇਂਡੂਆਂ ਨੇ ਅੱਖਾਂ ਬਖਤੌਰੇ ਵੱਲ ਗੱਡੀਆਂ ਕਿ ਇਹ ਕੀ ਸੱਪ ਕੱਢਣ ਲੱਗਾ ਹੈ ? ਕਿਸ਼ਨੇ ਨੇ ਮੋੜਵਾਂ ਸਵਾਲ ਬਖਤੌਰੇ ਨੂੰ ਕੀਤਾ ਬੱਡੇ ਬਾਈ ਬੁਝਾਰਤਾਂ ਨਾ ਪਾ ਸਿੱਧੀ ਗੱਲ ਕਰ ਕੀ ਕਹਿਣਾ ਚਾਹੁੰਨੈ ? ਬਖਤੌਰਾ ਕਹਿੰਦਾ ਵੇਖ 11, 12 ਤੱਕ ਦੇਸ਼ ਵਧੀਆ ਚੱਲ ਰਿਹਾ ਸੀ ਡਾਕਟਰ ਮਨਮੋਹਨ ਸਿੰਘ ਨੇ ਵਿਰੋਧ ਦੇ ਬਾਵਜੂਦ ਦੇਸ਼ ਦੀ ਗੱਡੀ ਪਟੜੀ ਤੋਂ ਨਹੀਂ ਸੀ ਲਹਿਣ ਦਿੱਤੀ, ਡੇਢ ਸੌ ਨੂੰ ਕੱਚਾ ਤੇਲ ਲੈ ਕੇ ਵੀ ਲੋਕਾਂ ਨੂੰ ਸੱਠੀਂ ਰੁਪਈਂ ਤੇਲ ਦੇਈ ਜਾਂਦਾ ਸੀ ਸਲੰਡਰ ਵੀ ਚਾਰ ਸੌ ਦੇ ਅੰਦਰ ਅੰਦਰ ਦੇ ਰਿਹਾ ਸੀ ਡਾਲਰ ਵੀ ਸੱਠਾਂ ਦੇ ਅੰਦਰ ਸੀ ਦੇਸ਼ ਦੇ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਵੀ ਜਵਾਕਾਂ ਨੂੰ ਲੈਨਾਂ ਬਣਾ ਕੇ ਖੜ੍ਹਨਾ ਪੈਂਦਾ ਸੀ ਦਾਖਲਾ ਲੈਣ ਲਈ !! ਦੁਨੀਆਂ ਵਿੱਚ ਵੀ ਮਨਮੋਹਨ ਸਿੰਘ ਦੇ ਨਾਂ ਦੇ ਚਰਚੇ ਸੀ,, 2012 ਵਿੱਚ ਇੱਕ ਫੌਜੀ ਪਬਲਿਕ ਸਾਹਮਣੇ ਨਿਕਲਿਆ ਜਾਂ ਕੱਢਿਆ ਕੀ ਕਹਿੰਦੇ ਉਹਨੂੰ ਹਜ਼ਾਰਾ ਸੋਂਹ (ਅੰਨਾ ਹਜ਼ਾਰੇ)ਅਖੇ ਜੀ ਮੇਰੇ ਅੱਲੇ ਆਉ ਥੋਨੂੰ ਸਵਰਾਜ ਲੈ ਕੇ ਦਊਂ ਲੋਕਪਾਲ ਬਣਾਊਂ ,ਪ੍ਰਧਾਨ ਮੰਤਰੀ ਨੂੰ ਜਵਾਬ ਦੇਹ ਬਣਾ ਦਊਂ, ਉਧਰੋਂ ਇੱਕ ਅੱਖੀ ਮਾਰਨ ਆਲਾ ਆ ਗਿਆ ਤੇਲ ਪੈਂਤੀਆਂ ਨੂੰ ਵੇਚੂੰ ਡਾਲਰ ਵੀ ਪੈਂਤੀਆਂ ਤੋਂ ਥੱਲੇ ਲਿਆਊਂ , ਇੱਕ ਬੀਬੀ ਆ ਗਈ ਮੈਂ ਇੰਦਰਾ ਗਾਂਧੀ ਦੀ ਕਾਰ ਚਲਾਨ ਕੀਤਾ ਸੀ ਮੈਨੂੰ ਬਣਾਉ ਗ੍ਰਹਿ ਮੰਤਰੀ ਮੈਂ ਕੱਢੂੰ ਕਾਂਗਰਸੀਆਂ ਦੇ ਵੱਟ ਜਿਮੇਂ ਮੈਂ ਆਪਣੇ ਬੰਦੇ ਦੇ ਕੱਢੇ ਐ, ਇੱਕ ਤਾਂ ਇਨਕਮ ਟੈਕਸ ਦੀ ਨੌਕਰੀ ਛੱਡ ਕੇ ਪਲਾਸ ਤੇ ਪੇਚਕਾਸ ਲੈ ਕੇ ਬਿਜਲੀ ਦੇ ਖੰਭੇ ਤੇ ਚੜ੍ਹ ਗਿਆ ਮੈਨੂੰ ਬਣਾਉ ਮੁੱਖ ਮੰਤਰੀ ਥੋਨੂੰ ਬਿਜਲੀ ਪਾਣੀ ਮੁਫਤ ਦੇਊਂ,, ਹੇਮਾਂ,ਸੁਸ਼ਮਾ,ਜਯਾਪ੍ਰਦਾ ਤੇ ਸਿਮਰਤੀ ਆ ਗਈਆਂ ਗੋਭੀ ਦੇ ਫੁੱਲ ਗਲਾਂ ਵਿੱਚ ਪਾ ਕੇ ਥੋਨੂੰ ਸਬਜ਼ੀਆਂ ਪੰਜ ਸੱਤ ਰੁਪਏ ਕਿਲੋ ਤੇ ਟਮਾਟਰ ਮੁਫਤ ਦਵਾਂਵਾਂਗੇ (ਜਿਹੜੇ ਅੱਜ ਸੌ ਤੋਂ ਟੱਪੇ ਪਏ ਐ ) ਗੱਲ ਕੀ ਜੀ ਕਿਸੇ ਨੇ ਪ੍ਰਧਾਨ ਮੰਤਰੀ ਨੂੰ ਚੂੜੀਆਂ ਭੇਜੀਆਂ ਕਿਸੇ ਨੇ ਚੁਟਕਲੇ, ਕਹਾਵਤਾਂ, ਟੱਪਿਆਂ ਦੇ ਮੀਂਹ ਦੀ ਛਹਿਬਰ ਲਾਈ ਕਰ ਕਰਾ ਕੇ ਕਾਂਗਰਸ ਨੂੰ ਤਾਂ ਐਂ ਖੁੱਡੇ ਲਾਇਆ ਜਿਵੇਂ ਸਾਡੇ ਨੇਤਾਵਾਂ ਨੇ ਦੇਸ਼ ਦੀ ਹਾਕੀ ਤੇ ਕ੍ਰਿਕੇਟ ਟੀਮ ਨੂੰ ਲਾਇਆ ਸੀ ,, ਹੁਣ ਜਿਥੇ ਦੇਸ਼ ਖੜਾ ਹੈ ਕਿਸੇ ਨੂੰ ਕੋਈ ਭੁੱਲ ਹੈ ਦੇਸ਼ ਦੇ ਰਿਜ਼ਰਵ ਫੰਡ ਖਤਮ, ਰੇਲਵੇ ਸਟੇਸ਼ਨ, ਰੇਲਵੇ ਲਾਈਨਾਂ ਸੜਕਾਂ ਏਅਰਪੋਰਟ ਸਭ ਠੇਕੇ ਤੇ ਚੜ੍ਹ ਗਏ ਏਅਰਲਾਈਨਾਂ ਵਿਕ ਗਈਆਂ, ਪਚਵੰਜਾ ਲੱਖ ਕਰੋੜ ਵਾਲਾ ਕਰਜ਼ਾ ਇੱਕ ਸੌ ਪਚਵੰਜਾ ਲੱਖ ਕਰੋੜ ਹੋ ਗਿਆ, ਪੈਨਸ਼ਨਾਂ ਬੰਦ ਤਨਖਾਹਾਂ ਲਈ ਪੈਸਿਆਂ ਦੀ ਤੰਗੀ ਮਾਸਟਰਾਂ ਨੂੰ ਡਾਂਗਾਂ , ਦੇਸ਼ ਵਿੱਚ ਫਿਰ ਵੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਢੋਲ ਵੱਜ ਰਿਹਾ ਹੈ ਹੋਰ ਇਸ ਤੋਂ ਵੱਡਾ (ਚਲਾਕੀ ਡੇਅ ) ਕਿਹੜਾ ਹੁੰਦਾ ਉਹੇ ,,, ਸੁਣ ਕੇ ਸਾਰੇ ਹੱਕੇ ਬੱਕੇ ਸਨ ਗੱਲਾਂ ਗੱਲਾਂ ਵਿੱਚ ਪਤਾ ਨਹੀਂ ਕਿਸ਼ਨਾ ਕਿਹੜੇ ਵੇਲੇ ਭੀੜ ਵਿੱਚੋਂ ਖਿਸਕ ਕੇ (ਰਾਲੇਗਾਉਂ) ਵੱਲ ਚਲਾ ਗਿਆ ਉਸ ਨੂੰ ਸੱਥ ਵਿੱਚੋਂ ਖਿਸਕਿਆ ਵੇਖ ਕੇ ਜਾਗਰ ਅਮਲੀ ਕਹਿੰਦਾ ਬਖਤੌਰਾ ਸਿੰਹਾਂ ਚਲਾਕੀ ਤਾਂ ਇਹ ਵੀ ਖੇਡ ਗਿਆ ਆਪਣੇ ਨਾਲ,,, ਗੱਲ ਖਤਮ ਹੋਣ ਉਪਰੰਤ ਸਭ ਨੇ ਮੁੜ ਤਾਸ਼ਾਂ ਫੈਂਟਣੀਆ ਸ਼ੁਰੂ ਕਰ ਦਿੱਤੀਆਂ। ਹਰਦੀਪ ਸਿੰਘ ਸੋਢੀ ਨਡਾਲਾ ਫ਼ੀਨਿਕ੍ਸ 480 794 0325
.jpg)
.jpg)
.jpg)
.jpg)




















.jpg)






























.jpg)


























.jpg)

.jpg)



















