
ਪੰਜਾਬੀ ਭਾਸ਼ਾ ਵਿੱਚ "ਬੋਕ ਦੇ ਸਿੰਙ" ਬਹੁਤਾ ਵਧੀਆ ਲਫਜ਼ ਨਹੀਂ ਹੈ ਪਰ ਚਾਲੀ ਪੰਜਤਾਲੀ ਵਰ੍ਹੇ ਪਹਿਲਾਂ ਪੰਜਾਬੀ ਗਾਇਕੀ ਦੀ ਮਸ਼ਹੂਰ ਜੋੜੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਗੀਤ ਗਾਇਆ ਸੀ ਪੁੱਠਾ ਪੰਗਾ ਲੈ ਲਿਆ ਜੱਟੀਏ ਐਵੇਂ ਬੋਕ ਦੇ ਸਿੰਙਆਂ ਨੂੰ ਹੱਥ ਪਾ ਕੇ ਤੇ ਰਣਜੀਤ ਕੌਰ ਕਹਿੰਦੀ ਸੀ ਵੇ ਮੈਂ ਫਸ ਗਈ ਛੁੜਾਈਂ ਜੱਟਾ ਆ ਕੇ ਛੜਿਆਂ ਦਾ ਬੋਕ ਛੇੜ ਕੇ ਵਾਹਵਾ ਮਕਬੂਲ ਹੋਇਆ ਸੀ ਤਾਂ ਉਸ ਦਾ ਹਵਾਲਾ ਦੇਣਾ ਪਿਆ,ਉਹੋ ਹਾਲ ਹੁਣ ਅਮਰੀਕਾ ਵਾਸੀਆਂ ਦਾ ਹਾਲ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਨੇ ਆਨਲਾਈਨ ਸਿਸਟਮ ਨੂੰ ਸੱਦਾ ਦਿੱਤਾ ਸੀ ਭਾਵ ਐਮਾਜ਼ੋਨ ਵਗੈਰਾ ਨੂੰ ਬੜ੍ਹਾਵਾ ਦਿੱਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਲੋਕਾਂ ਦਾ ਰੁਝਾਨ ਆਨਲਾਈਨ ਸ਼ਾਪਿੰਗ ਵੱਲ ਹੋ ਗਿਆ ਤੇ ਵੱਡੇ ਵੱਡੇ ਸਟੋਰ, ਮਾਲ ਆਦਿ ਬੰਦ ਹੋਣ ਦੀ ਕਗਾਰ ਤੇ ਆ ਗਏ ਜਿਸ ਨਾਲ ਸਟੋਰਾਂ ਤੇ ਕੰਮ ਕਰਨ ਵਾਲੀ ਲੇਬਰ ਵਿਹਲੀ ਹੋ ਗਈ, ਵੱਡੇ ਕਾਰੋਬਾਰੀ ਦੀਵਾਲੇ ਕੱਢਣ ਲੱਗੇ ਕੁਝ ਬੈਂਕ ਡੁੱਬਣ ਦੀ ਕਗਾਰ ਤੇ ਆ ਖਲੋਤੇ ਹਨ ,, ਜਿਹੜਾ ਕਾਮਾਂ ਦੋ ਸਾਲ ਪਹਿਲਾਂ 3500 $ ਮਹੀਨੇ ਤੇ ਨਹੀਂ ਸੀ ਮਿਲਦਾ ਉਹ ਹੁਣ 2500 $ ਤੇ ਧੱਕੇ ਖਾ ਰਿਹਾ ਹੈ ਦੂਜੇ ਪਾਸੇ ਸਟੋਰ (ਗਰਾਸਰੀ ਨੂੰ ਛੱਡ ਕੇ) ਸਭ ਵਿਹਲੇ ਪਏ ਹਨ ਸਟੋਰਾਂ ਵਾਲੇ ਮੂੰਹੋਂ ਕਹਿੰਦੇ ਹਨ ਇਹ ਚੀਜ਼ਾਂ ਆਨਲਾਈਨ ਲੈ ਲਵੋ ਸਾਡੇ ਕੋਲ ਨਹੀਂ ਹਨ ,ਹੁਣ ਜੇ ਕੋਈ ਚੀਜ਼ ਤੁਹਾਨੂੰ ਦੋ ਚਾਰ ਦਿਨ ਰੁਕ ਕੇ ਚਾਹੀਦੀ ਹੈ ਤਾਂ ਤੁਸੀਂ ਆਨ ਲਾਈਨ ਲੈ ਲਵੋਗੇ ਜੇ ਉਸੇ ਦਿਨ ਚਾਹੀਦੀ ਹੈ ਤਾਂ ਕੀ ਕੀਤਾ ਜਾਵੇ? ਘਰੇਲੂ ਸਮਾਨ ਦੀਆਂ ਦਸ ਚੀਜ਼ਾਂ ਲੈਣ ਜਾਈਏ ਤਾਂ ਚਾਰ ਮਿਲਦੀਆਂ ਹਨ ਛੇ ਆਨਲਾਈਨ ਆਰਡਰ ਕਰਨੀਆਂ ਪੈਂਦੀਆਂ ਹਨ,, ਆਨਲਾਈਨ ਆਈਆਂ ਚੀਜ਼ਾਂ ਦਾ ਆਪਣਾ ਗਧੀਗੇੜ ਹੈ ਚਾਰਾਂ ਵਿਚੋਂ ਦੋ ਗਲਤ ਆ ਜਾਂਦੀਆਂ ਹਨ ਫਿਰ ਉਨ੍ਹਾਂ ਨੂੰ ਵਾਪਸ ਭੇਜਣ ਵਾਸਤੇ ਫੈਡੇਕ੍ਸ ਦਫ਼ਤਰਾਂ ਦੀ ਪਰਕਰਮਾ ਕੁੱਲ ਮਿਲਾ ਕੇ ਅਮਰੀਕਾ ਨੇ ਸਿਰ ਖੁਰਕਦੇ ਖੁਰਕਦੇ ਗਾਉਣਾ ਹੈ ਪੁੱਠਾ ਪੰਗਾ ਲੈ ਲਿਆ ਚੰਨ ਵੇ ਆਨਲਾਈਨ ਦੇ ਸਿੰਙਆਂ ਨੂੰ ਹੱਥ ਪਾ ਕੇ ।। ਹਰਦੀਪ ਸਿੰਘ ਸੋਢੀ ਨਡਾਲਾ