ਹੈਦਰਾਬਾਦ/ਨਵੀਂ ਦਿੱਲੀ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਘੁਟਾਲਾ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ ਕੇ. ਕਵਿਤਾ (46) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਘੀ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਨੂੰ ਪੁੱਛ-ਪੜਤਾਲ ਲਈ ਦਿੱਲੀ ਲੈ ਆਈ ਹੈ।ਈਡੀ ਅਧਿਕਾਰੀਆਂ ਨੇ ਦੱਸਿਆ ਕਿ ਤਿਲੰਗਾਨਾ ਦੀ ਵਿਧਾਨਕ ਕੌਂਸਲ ਦੀ ਮੈਂਬਰ (ਐੱਮਐੱਲਸੀ) ਕਵਿਤਾ ਨੂੰ ਹੈਦਰਾਬਾਦ ਵਿੱਚ ਬੰਜਾਰਾ ਹਿੱਲਜ਼ ਸਥਿਤ ਉਸ ਦੀ ਰਿਹਾਇਸ਼ ਤੋਂ ਸ਼ਾਮ 5.20 ਵਜੇ ਗ੍ਰਿਫ਼ਤਾਰ ਕੀਤਾ ਗਿਆ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਕਵਿਤਾ ਦੇ ਪਤੀ ਡੀ.ਆਰ. ਅਨਿਲ ਕੁਮਾਰ ਨੂੰ ਉਸ ਦੀ ਗ੍ਰਿਫ਼ਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਈਡੀ ਅਧਿਕਾਰੀਆਂ ਨੇ ਹੈਦਰਾਬਾਦ ਵਿੱਚ ਕਵਿਤਾ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਨੇ ਦਿੱਲੀ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿੱਚ ਪਿਛਲੇ ਸਾਲ ਕਵਿਤਾ ਕੋਲੋਂ ਤਿੰਨ ਵਾਰ ਪੁੱਛ-ਪੜਤਾਲ ਕੀਤੀ ਸੀ ਅਤੇ ਇਸ ਸਾਲ ਉਸ ਨੂੰ ਮੁੜ ਤੋਂ ਤਲਬ ਕੀਤਾ ਗਿਆ ਸੀ ਪਰ ਉਹ ਸੁਪਰੀਮ ਕੋਰਟ ਦੇ ਇਕ ਹੁਕਮ ਦਾ ਹਵਾਲਾ ਦਿੰਦੀ ਹੋਈ ਪੇਸ਼ ਨਹੀਂ ਹੋਈ ਕਿਉਂਕਿ ਅਦਾਲਤ ਨੇ ਉਸ ਨੂੰ ਕਿਸੇ ਵੀ ਸਜ਼ਾਯਾਫ਼ਤਾ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ।ਬੀਆਰਐੱਸ ਆਗੂ ਅਤੇ ਸਾਬਕਾ ਮੰਤਰੀ ਵੇਮੁਲਾ ਪ੍ਰਸ਼ਾਂਤ ਰੈੱਡੀ ਨੇ ਹੈਦਰਾਬਾਦ ਵਿੱਚ ਦੱਸਿਆ ਕਿ ਪਾਰਟੀ ਦੀ ਐੱਮਐੱਲਸੀ ਕਵਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛ-ਪੜਤਾਲ ਲਈ ਜਾਂਚ ਏਜੰਸੀ ਉਸ ਨੂੰ ਦਿੱਲੀ ਲੈ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਦਮ ਯੋਜਨਾਬੱਧ ਸੀ ਅਤੇ ਉਹ ਇਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ। ਬੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਕੇ.ਟੀ. ਰਾਮਾਰਾਓ, ਸਾਬਕਾ ਮੰਤਰੀ ਹਰੀਸ਼ ਰਾਓ ਅਤੇ ਵੱਡੀ ਗਿਣਤੀ ਪਾਰਟੀ ਵਰਕਰ ਕਵਿਤਾ ਦੀ ਰਿਹਾਇਸ਼ ਵਿਖੇ ਇਕੱਤਰ ਹੋ ਗਏ ਅਤੇ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਈਡੀ ਨੇ ਦਾਅਵਾ ਕੀਤਾ ਸੀ ਕਿ ਕਵਿਤਾ ਸ਼ਰਾਬ ਕਾਰੋਬਾਰੀਆਂ ਦੀ ਲਾਬੀ ‘ਸਾਊਥ ਗਰੁੱਪ’ ਨਾਲ ਜੁੜੀ ਹੋਈ ਸੀ, ਜੋ ਕਿ 2021-22 ਵਾਸਤੇ ਦਿੱਲੀ ਆਬਕਾਰੀ ਨੀਤੀ ਵਿੱਚ ਇਕ ਵੱਡੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਨੀਤੀ ਹੁਣ ਰੱਦ ਕੀਤੀ ਜਾ ਚੁੱਕੀ ਹੈ। ਈਡੀ ਨੇ ਦੋਸ਼ ਲਗਾਇਆ ਹੈ ਕਿ ਮਾਮਲੇ ਦੇ ਇਕ ਮੁਲਜ਼ਮ ਵਿਜੈ ਨਾਇਰ ਨੂੰ ਸਰਤ ਰੈੱਡੀ, ਕਵਿਤਾ ਅਤੇ ਐੱਮ ਸ੍ਰੀਨਿਵਾਸੁਲੂ ਰੈੱਡੀ ਵੱਲੋਂ ਕੰਟਰੋਲ ਕੀਤੇ ਜਾਂਦੇ ‘ਸਾਊਥ ਗਰੁੱਪ’ ਤੋਂ ਘੱਟੋ-ਘੱਟ 100 ਕਰੋੜ ਰੁਪਏ ਦੀ ਰਿਸ਼ਵਤ ਮਿਲੀ ਸੀ ਅਤੇ ਇਹ ਰਾਸ਼ੀ ‘ਆਪ’ ਆਗੂਆਂ ਨੂੰ ਦੇਣ ਲਈ ਨਾਇਰ ਨੂੰ ਦਿੱਤੀ ਗਈ ਸੀ।
.jpg)

.jpg)
.jpg)
.jpg)



















.jpg)






























.jpg)


























.jpg)




.jpg)
















