ਨਵੀਂ ਦਿੱਲੀ-ਦੇਸ਼ ’ਚ ਕੁੱਲ ਮਾਲ ਅਤੇ ਸੇਵਾ ਕਰ (ਜੀਐੱਸਟੀ) ਕੁਲੈਕਸ਼ਨ ਸਤੰਬਰ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦ ਵਧ ਕੇ 1.62 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਮੌਜੂਦਾ ਵਿੱਤੀ ਵਰ੍ਹੇ ’ਚ ਇਹ ਚੌਥਾ ਮਹੀਨਾ ਹੈ ਜਦੋਂ ਟੈਕਸ ਉਗਰਾਹੀ 1.6 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਿਛਲੇ ਮਹੀਨੇ ਜੀਐੱਸਟੀ ਮਾਲੀਆ 1,62,712 ਕਰੋੜ ਰੁਪਏ ਰਿਹਾ। ਇਸ ’ਚ ਕੇਂਦਰੀ ਜੀਐੱਸਟੀ 29,818 ਕਰੋੜ ਰੁਪਏ, ਸੂਬਾ ਜੀਐੱਸਟੀ 37,657 ਕਰੋੜ ਰੁਪਏ, ਸੰਗਠਤ ਜੀਐੱਸਟੀ 83,623 ਕਰੋੜ ਰੁਪਏ ਅਤੇ ਸੈੱਸ 11,613 ਕਰੋੜ ਰੁਪਏ ਸੀ। ਵਿੱਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਸਤੰਬਰ ’ਚ ਜੀਐੱਸਟੀ ਕੁਲੈਕਸ਼ਨ ਪਿਛਲੇ ਸਾਲ ਇਸੇ ਮਹੀਨੇ ਦੇ 1.47 ਲੱਖ ਕਰੋੜ ਰੁਪਏ ਤੋਂ 10 ਫ਼ੀਸਦ ਵਧ ਰਹੀ। ਬਿਆਨ ’ਚ ਕਿਹਾ ਗਿਆ ਕਿ ਸਮੀਖਿਆ ਅਧੀਨ ਮਹੀਨੇ ਦੌਰਾਨ ਘਰੇਲੂ ਲੈਣ-ਦੇਣ ਤੋਂ ਮਾਲੀਆ ਸਾਲਾਨਾ ਆਧਾਰ ’ਤੇ 14 ਫ਼ੀਸਦ ਵੱਧ ਰਿਹਾ। ਮਾਲੀ ਵਰ੍ਹੇ 2023-24 ’ਚ ਇਹ ਚੌਥੀ ਵਾਰ ਹੈ ਕਿ ਕੁੱਲ ਜੀਐੱਸਟੀ ਉਗਰਾਹੀ 1.60 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















