ਵਾਸ਼ਿੰਗਟਨ, 28 ਨਵੰਬਰ (ਪੰਜਾਬੀ ਰਾਈਟਰ)- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਲਿਨਵੁੱਡ ਸਥਿਤ ਐਲਡਰਵੁੱਡ ਮਾਲ ’ਚ ਸ਼ੁੱਕਰਵਾਰ ਸ਼ਾਮ ਨੂੰ ਫ਼ਾਇਰਿੰਗ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ, ਜਿਸ ਕਾਰਨ ਇਲਾਕੇ ’ਚ ਭਾਰੀ ਦਹਿਸ਼ਤ ਫ਼ੈਲ ਗਈ। ਜਾਂਚ ਮਗਰੋਂ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇੱਥੇ ਕੋਈ ਗੋਲੀ ਨਹੀਂ ਚੱਲੀ ਅਤੇ ਉੱਥੇ ਕੋਈ ਸ਼ੂਟਰ ਵੀ ਨਹੀਂ ਹੈ। ਲਿਨਵੁੱਡ ਪੁਲਸ ਡਿਪਾਰਟਮੈਂਟ ਦੇ ਬੁਲਾਰੇ ਕਮਾਂਡਰ ਜੋਅ ਡਿਕਿਨਸਨ ਅਨੁਸਾਰ ਉਨ੍ਹਾਂ ਨੂੰ ਸ਼ੁੱਕਰਵਾਰ ਸਾਮ 5:10 ਵਜੇ ਗੋਲੀਬਾਰੀ ਸਬੰਧੀ ਫੋਨ ਕਾਲਾਂ ਆਉਣੀਆਂ ਸ਼ੁਰੂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਲੈਕ ਫ੍ਰਾਈਡੇ ਦੀ ਸ਼ਾਪਿੰਗ ਕਾਰਨ ਮਾਲ ’ਚ ਕਾਫੀ ਭੀੜ ਸੀ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਇਹ ਘਟਨਾ ਫੂਡ ਕੋਰਟ ਨੇੜੇ ਹੋਈ ਇੱਕ ਲੜਾਈ ਨਾਲ ਜੁੜੀ ਸੀ, ਜਿਸ ਦੌਰਾਨ ਮੇਜ ਅਤੇ ਕੁਰਸੀਆਂ ਡਿੱਗ ਗਈਆਂ। ਇਨ੍ਹਾਂ ਦੇ ਡਿੱਗਣ ਨਾਲ ਆਈ ਤੇਜ਼ ਆਵਾਜ਼ ਨੂੰ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਸਮਝ ਲਿਆ, ਜਿਸ ਕਾਰਨ ਮਾਲ ’ਚ ਭਾਜੜ ਮਚ ਗਈ। ਪੁਲਸ ਮੁਤਾਬਕ, ਮਾਲ ’ਚ ਫ਼ਾਇਰਿੰਗ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਹੈ। ਦਹਿਸ਼ਤ ਕਾਰਨ ਲੋਕ ਇਲਾਕੇ ’ਚੋਂ ਨਿਕਲ ਗਏ ਅਤੇ ਕਈਆਂ ਨੇ ਖੁਦ ਨੂੰ ਦੁਕਾਨਾਂ ਅੰਦਰ ਬੰਦ ਕਰ ਲਿਆ। ਸਾਵਧਾਨੀ ਵਜੋਂ ਕਈ ਦੁਕਾਨਦਾਰਾਂ ਨੇ ਆਪਣੇ ਪੱਧਰ ’ਤੇ ਲੌਕਡਾਊਨ ਵੀ ਲਾਗੂ ਕੀਤਾ। ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਸਥਿਤੀ ਨੂੰ ਸ਼ਾਂਤ ਕਰਵਾਇਆ ਅਤੇ ਦੁਕਾਨਾਂ ਅੰਦਰ ਬੰਦ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

.jpg)
.jpg)
.jpg)
.jpg)














































.jpg)











.jpg)







.jpg)





























.jpg)


