ਈ.ਡੀ. ਨੇ ਮੋਗਾ ਤੋਂ ਵਿਧਾਇਕਾ ਅਮਨ ਅਰੋੜਾ ਦੇ ਘਰਾਂ ਦੀ 36 ਘੰਟਿਆਂ ਤੱਕ ਜਾਂਚ ਕੀਤੀ
ਮੋਗਾ, 6 ਨਵੰਬਰ (ਪੰਜਾਬੀ ਰਾਈਟਰ)) ਐੱਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਸਥਾਨਕ ਵਿਧਾਇਕਾ ਅਮਨਦੀਪ ਕੌਰ ਦੇ ਘਰਾਂ ਦੀ ਛਾਣਬੀਣ ਖ਼ਤਮ ਹੋ ਗਈ ਹੈ। ਲਗਭਗ 36 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਜਾਂਚ ਏਜੰਸੀ ਦੀ ਟੀਮ ਵੱਲੋਂ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਅਤੇ ਪੁੱਛ ਪੜਤਾਲ ਕੀਤੀ। ਈ.ਡੀ. ਦਾ ਹੁਣ ਜਾਂਚ ਦਾ ਘੇਰਾ ਮਾਲ ਵਿਭਾਗ ਵੱਲ ਵੀ ਗਿਆ। ਕੌਮੀ ਮਾਰਗ ਲਈ ਐਕੁਵਾਇਰ ਜ਼ਮੀਨ ਮਾਮਲੇ ’ਚ ਕਰੀਬ ਚਾਰ ਕਰੋੜ ਰੁਪਏ ਦੀ ਹੇਰਾਫ਼ੇਰੀ ’ਚ ਮੁਅੱਤਲ ਮਾਲ ਪਟਵਾਰੀ ਤੋਂ ਵੀ ਪੁੱਛ ਪੜਤਾਲ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਈ.ਡੀ. ਨੇ ਕੀ ਪੁੱਛਗਿੱਛ ਕੀਤੀ ਅਤੇ ਜਾਂਚ ਏਜੰਸੀ ਨੂੰ ਕਿਹੜੇ ਅਹਿਮ ਸੁਰਾਗ ਮਿਲੇ ਇਸ ਬਾਰੇ ਏਜੰਸੀ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਵਿਧਾਇਕਾ ਡਾ. ਅਮਨਦੀਪ ਕੌਰ ਨੇ ਈ ਡੀ ਦੀਆਂ ਟੀਮਾਂ ਦੇ ਜਾਣ ਬਾਅਦ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚੋਂ ਈ.ਡੀ. ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਈ.ਡੀ. ਨੇ ਤਾਂ ਪੁੱਛ ਪੜਤਾਲ ਦਾ ਕੰਮ ਚਾਰ ਘੰਟੇ ਵਿਚ ਹੀ ਖ਼ਤਮ ਕਰ ਦਿੱਤਾ ਸੀ ਪਰ ਉਪਰੋਂ ਕਥਿਤ ਸਿਆਸੀ ਦਬਾਅ ਹੇਠ ਛਾਣਬੀਣ ਦੇ ਨਾਮ ਹੇਠ ਟੀਮ ਕਰੀਬ 40 ਘੰਟੇ ਉਨ੍ਹਾਂ ਦੇ ਘਰ ਰੁਕੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਅਤੇ ਮੰਤਰੀ ਬਣਾਉਣ ਸਮੇਤ ਹੋਰ ਲਾਲਚ ਵੀ ਦਿੱਤੇ ਗਏ। ਉਹ ਪਾਰਟੀ ਪ੍ਰਤੀ ਵਫ਼ਾਦਾਰ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮਰਦੇ ਦਮ ਤੱਕ ਨਾਲ ਹਨ। ਇਸ ਮੌਕੇ ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਤੇ ਹੋਰ ਸਮੱਰਥਕ ਵੀ ਮੌਜੂਦ ਸਨ।
.jpg)
.jpg)
.jpg)
.jpg)















































.jpg)











.jpg)








.jpg)




























.jpg)


