ਫਿਰੋਜ਼ਪੁਰ, 6 ਸਤੰਬਰ (ਪੰਜਾਬੀ ਰਾਈਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹੇ ਦੇ ਜ਼ੀਰਾ ਸਬ-ਡਵੀਜ਼ਨ ਵਿੱਚ ਇੱਕ ਰੈਲੀ ਦੌਰਾਨ ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਸ੍ਰ. ਮਾਨ ਨੇ ਸੇਖੋਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਨੂੰ ਸਿਰਫ਼ ਉਸ ਦੇ ਅਤੀਤ ਤੋਂ ਨਹੀਂ ਪਰਖਿਆ ਜਾਣਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਾਲਾਤ ਕਈ ਵਾਰ ਲੋਕਾਂ ਨੂੰ ‘ਗਲਤ’ ਰਾਹ ਵੱਲ ਧੱਕ ਦਿੰਦੇ ਹਨ। ਮਾਨ ਨੇ ਕਿਹਾ, ‘ਕੋਈ ਵੀ ਵਿਅਕਤੀ ਜੰਮਦਿਆਂ ਹੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਹਾਲਾਤ ਕਈ ਵਾਰ ਅਜਿਹੇ ਬਣ ਜਾਂਦੇ ਹਨ ਕਿ ਇਨਸਾਨ ਕੋਈ ਖਾਸ ਰਾਹ ਚੁਣ ਲੈਂਦਾ ਹੈ। ਮਾਇਨੇ ਇਹ ਰੱਖਦਾ ਹੈ ਕਿ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਅਖੀਰ ਵਿੱਚ ਲੋਕਾਂ ਕੋਲ ਹੀ ਨੇਤਾਵਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨ ਦੀ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ, ‘ਲੋਕ ਕਿਸੇ ਨੂੰ ਵੀ ਬੁਲੰਦੀਆਂ ’ਤੇ ਪਹੁੰਚਾ ਸਕਦੇ ਹਨ ਅਤੇ ਕਿਸੇ ਨੂੰ ਵੀ ਹੇਠਾਂ ਲਾਹ ਸਕਦੇ ਹਨ’ ਅਤੇ ਨਾਲ ਹੀ ਜੋੜਿਆ ਕਿ ਪੰਜਾਬ ਨੇ ਕਈ ਅਜਿਹੇ ਆਗੂ ਦੇਖੇ ਹਨ ਜੋ ਸੱਤਾ ਵਿੱਚ ਆਏ ਅਤੇ ਬਾਅਦ ਵਿੱਚ ਜਨਤਕ ਸਮਰਥਨ ਗੁਆ ਬੇਠੇ।
ਮਾਨ ਦੀਆਂ ਇਹ ਟਿੱਪਣੀਆਂ ਇਸ ਲਈ ਅਹਿਮ ਹਨ ਕਿਉਕਿ ਸੇਖੋਂ ਦਾ ਅਤੀਤ ਵਿਵਾਦਪੂਰਨ ਰਿਹਾ ਹੈ ਅਤੇ ਉਨ੍ਹਾਂ ਦਾ ਨਾਮ ਕਈ ਅਪਰਾਧਿਕ ਮਾਮਲਿਆਂ ਵਿੱਚ ਸਾਹਮਣੇ ਆ ਚੁੱਕਿਆ ਹੈ। ਸੱਤਾਧਾਰੀ ਪਾਰਟੀ ਵਿੱਚ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਪਹਿਲਾਂ ਹੀ ਵਿਆਪਕ ਚਰਚਾ ਛਿੜ ਗਈ ਹੈ। ਮਨੋਰੰਜਨ ਜਗਤ ਤੋਂ ਰਾਜਨੀਤੀ ਤੱਕ ਦੇ ਆਪਣੇ ਸਫ਼ਰ ਨੂੰ ਯਾਦ ਕਰਦਿਆਂ ਮਾਨ ਨੇ ਕਿਹਾ ਕਿ ਉਹ ਇੱਕ ਸਫ਼ਲ ਕਲਾਕਾਰ ਵਜੋਂ ਆਪਣਾ ਕਰੀਅਰ ਜਾਰੀ ਰੱਖ ਸਕਦੇ ਸਨ ਅਤੇ ਪੈਸਾ ਕਮਾ ਸਕਦੇ ਸਨ, ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਜਨਤਕ ਜੀਵਨ ਵਿੱਚ ਆਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਆਉਣ ਦਾ ਉਨ੍ਹਾਂ ਦਾ ਫੈਸਲਾ ਨਿੱਜੀ ਲਾਭ ਲਈ ਨਹੀਂ, ਸਗੋਂ ਪੰਜਾਬ ਲਈ ਕੰਮ ਕਰਨ ਦੀ ਇੱਛਾ ਨਾਲ ਪ੍ਰੇਰਿਤ ਸੀ। ਉੱਥੇ ਹੀ ਮਾਨ ਵੱਲੋਂ ਸੇਖੋਂ ਦੀ ਜਨਤਕ ਤੌਰ ’ਤੇ ਹਮਾਇਤ ਕਰਨ ਅਤੇ ਇਨਸਾਨ ਦੀ ਨੀਅਤ ਤੇ ਬਦਲਦੇ ਹਾਲਾਤਾਂ ’ਤੇ ਜ਼ੋਰ ਦੇਣ ਕਾਰਨ ਆਗਾਮੀ ਚੋਣਾਂ ਵਿੱਚ ਸੇਖੋਂ ਨੂੰ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਬਾਰੇ ਸਿਆਸੀ ਕਿਆਸਅਰਾਈਆਂ ਹੋਰ ਤੇਜ਼ ਹੋ ਗਈਆਂ ਹਨ। ਇਸ ਮੌਕੇ ਜ਼ੀਰਾ ਤੋਂ ‘ਆਪ’ ਦੇ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ, ਬਾਘਾ ਪੁਰਾਣਾ ਤੋਂ ਵਿਧਾਇਕ ਅੰਮਿ੍ਰਤਪਾਲ ਸਿੰਘ, ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਧਰਮਕੋਟ ਤੋਂ ਵਿਧਾਇਕ ਦਵਿੰਦਰ ਸਿੰਘ ਲਾਡੀ ਸਮੇਤ ਹੋਰ ਸੀਨੀਅਰ ‘ਆਪ’ ਆਗੂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸੇਖੋਂ ਨੇ ਮੁੱਦਕੀ, ਫਿਰੋਜ਼ਸ਼ਾਹ, ਤਲਵੰਡੀ ਭਾਈ, ਘੱਲ ਖੁਰਦ, ਜ਼ੀਰਾ ਅਤੇ ਨਾਲ ਲੱਗਦੇ ਇਲਾਕਿਆਂ ਤੋਂ ਪਹੁੰਚੇ ਆਪਣੇ ਸਮੱਰਥਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਲੋਕਾਂ ਦਾ ਹੀ ਸਮਰਥਨ ਹੈ ਜਿਸ ਕਾਰਨ ਉਹ ਇਸ ਪੱਧਰ ’ਤੇ ਆ ਸਕੇ ਹਨ।

.jpg)
.jpg)
.jpg)
.jpg)














































.jpg)











.jpg)







.jpg)





























.jpg)


