ਨਵੀਂ ਦਿੱਲੀ, 1 ਸਤੰਬਰ (ਪੰਜਾਬੀ ਰਾਈਟਰ)- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੈਸੀ ਨੇ ਆਪਣੀ ਕਪਤਾਨੀ ਵਿੱਚ ਅਰਜਨਟੀਨਾ ਨੂੰ 2022 ਫੁੱਟਬਾਲ ਵਿਸ਼ਵ ਕੱਪ ਦਾ ਖਿਤਾਬ ਦਿਵਾਇਆ ਸੀ। ਇਸ ਸਾਲ ਵੀ ਅਰਜਨਟੀਨਾ ਉਸ ਦੀ ਕਪਤਾਨੀ ਵਿੱਚ ਫੀਫਾ ਵਿਸ਼ਵ ਕੱਪ ਵਿੱਚ ਖੇਡਣ ਉੱਤਰੀ ਸੀ, ਪਰ ਉਸ ਨੂੰ ਫ਼ਾਈਨਲ ਵਿੱਚ ਸਪੇਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਸੀ ਨੇ ਇੰਸਟਾਗ੍ਰਾਮ ’ਤੇ ਇੱਕ ਲੰਬੀ ਪੋਸਟ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਮੈਸੀ ਦਾ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਆਖਰੀ ਮੈਚ ਰਿਹਾ। ਮੈਸੀ ਨੇ ਅਰਜਨਟੀਨਾ ਲਈ 207 ਮੈਚ ਖੇਡੇ ਜਿਸ ਵਿੱਚ ਉਸ ਨੇ 125 ਗੋਲ ਕੀਤੇ ਅਤੇ 68 ਵਾਰ ਗੋਲ ਕਰਨ ਵਿੱਚ ਮਦਦ ਕੀਤੀ (ਅਸਿਸਟ ਕੀਤੇ)। ਉਸ ਨੇ ਅਰਜਨਟੀਨਾ ਨੂੰ ਇੱਕ ਵਿਸ਼ਵ ਕੱਪ ਅਤੇ ਦੋ ਕੋਪਾ ਅਮਰੀਕਾ ਦੇ ਖਿਤਾਬ ਦਿਵਾਏ। ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਂਦਿਆਂ ਮੈਸੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਇਸ ਫ਼ੈਸਲੇ ਨਾਲ ਦੁੱਖ ਹੋਵੇਗਾ, ਪਰ ਉਹ ਸਮਝਦਾ ਹੈ ਕਿ ਹੁਣ ਸਮਾਂ ਆ ਗਿਆ ਹੈ।

.jpg)
.jpg)
.jpg)
.jpg)














































.jpg)











.jpg)







.jpg)





























.jpg)


