ਨਿਊਯਾਰਕ, 18 ਅਗਸਤ (ਅਰਜਨ ਰਿਆੜ, ਧੀਰਜ ਛੋਕਰਾਂ)- ਪ੍ਰਸਿੱਧ ਅਦਾਕਾਰਾ ਹੇਡਨ ਪੈਨੇਟੀਅਰ ਦੀ 36 ਸਾਲ ਦੀ ਛੋਟੀ ਜਿਹੀ ਉਮਰ ’ਚ ਹੋਈ ਮੌਤ ਨੇ ਉਸਦੇ ਪ੍ਰਸ਼ੰਸ਼ਕਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਹੈ। ਉਸਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸਦੀ ਮੌਤ ਦੀ ਪੁਸ਼ਟੀ ਗ੍ਰੀਨਵਿਲ ਕਾਉਟੀ ਕੋਰੋਨਰ ਦੇ ਉਸਦੇ ਦਫਤਰ ਵਲੋਂ ਕੀਤੀ ਗਈ ਇਕ ਪ੍ਰੈੱਸ ਰਿਲੀਜ਼ ਵਿੱਚ ਕੀਤੀ ਗਈ ਹੈ। ਕੋਰੋਨਰ ਦੇ ਦਫ਼ਤਰ ਨੇ ਕਿਹਾ ਕਿ ਐਤਵਾਰ ਨੂੰ ਗ੍ਰੀਨਵਿਲ, ਦੱਖਣੀ ਕੈਰੋਲੀਨਾ ਵਿੱਚ ਇੱਕ ਰਿਹਾਇਸ਼ ’ਤੇ 911 ਕਾਲ ਦਾ ਜਵਾਬ ਦੇਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਨੇ 36 ਸਾਲਾ ਪੈਨੇਟੀਅਰ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਸਿਹਤ ਮੁਲਾਜ਼ਮਾਂ ਨੇ ‘ਐਡਵਾਂਸਡ ਕਾਰਡੀਅਕ ਲਾਈਫ਼ ਸਪੋਰਟ ਉਪਾਅ ਸ਼ੁਰੂ ਕੀਤੇ’ ਪਰ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਅਤੇ ਅਦਾਕਾਰਾ ਨੂੰ ‘ਦੁਪਹਿਰ 2:32 ਵਜੇ ਮਿ੍ਰਤਕ ਐਲਾਨ ਦਿੱਤਾ ਗਿਆ’।
ਪੈਨੇਟੀਅਰ ਦੀ ਮੌਤ ਦਾ ਅਧਿਕਾਰਤ ਕਾਰਨ ਅਤੇ ਢੰਗ ‘ਹੋਰ ਜਾਂਚ ਅਤੇ ਵਾਧੂ ਅਧਿਐਨਾਂ ਦੇ ਪੂਰਾ ਹੋਣ ਤੱਕ ਲੰਬਿਤ ਹੈ’। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਪੈਨੇਟੀਅਰ ਉਸ ਰਿਹਾਇਸ਼ ’ਤੇ ‘ਅਸਥਾਈ ਤੌਰ ’ਤੇ ਰਹਿ ਰਹੀ ਸੀ ਜਿੱਥੇ ਉਸਦੀ ਲਾਸ਼ ਮਿਲੀ ਸੀ। ਰਿਲੀਜ਼ ਦੇ ਅਨੁਸਾਰ, ਕੋਰੋਨਰ ਦੇ ਦਫ਼ਤਰ ਅਤੇ ਗ੍ਰੀਨਵਿਲ ਸਿਟੀ ਪੁਲਿਸ ਵਿਭਾਗ ਨੇ ਉਦੋਂ ਤੋਂ ਉਸਦੀ ਮੌਤ ਦੀ ਇੱਕ ਸਮਾਨਾਂਤਰ ਜਾਂਚ ਸ਼ੁਰੂ ਕੀਤੀ ਹੈ। ਪੈਨੇਟੀਅਰ ਨੇ ਇੱਕ ਬਾਲ ਸਟਾਰ ਦੇ ਰੂਪ ਵਿੱਚ ਸ਼ੁਰੂਆਤ ਕਰਦੇ ਹੋਏ, ਟੀ.ਵੀ. ਅਤੇ ਫ਼ਿਲਮ ਦੋਵਾਂ ਵਿੱਚ ਇੱਕ ਲੰਬੇ ਕਰੀਅਰ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ। ਪੈਨੇਟੀਅਰ ਨੂੰ ਹਿੱਟ ਲੜੀ ‘ਹੀਰੋਜ਼’ ਵਿੱਚ ਕਲੇਅਰ ਬੇਨੇਟ ਅਤੇ ਸੰਗੀਤਕ ਡਰਾਮਾ ‘ਨੈਸ਼ਵਿਲ’ ਵਿੱਚ ਜੂਲੀਅਟ ਬਾਰਨਸ ਦੇ ਰੂਪ ਵਿੱਚ ਆਪਣੀਆਂ ਯਾਦਗਾਰੀ ਭੂਮਿਕਾਵਾਂ ਲਈ ਯਾਦ ਕੀਤਾ ਜਾਂਦਾਂ ਰਹੇਗਾ।
.jpg)

.jpg)
.jpg)
.jpg)














































.jpg)










.jpg)









.jpg)




























.jpg)


