ਐਥਨਜ਼, 3 ਅਗਸਤ (ਪੰਜਾਬੀ ਰਾਈਟਰ)- ਗ੍ਰੀਸ ਦੇ ਕਈ ਇਲਾਕਿਆਂ ’ਚ ਜੰਗਲ ਦੀ ਅੱਗ ਭੜਕ ਉੱਠੀ ਹੈ। ਇਨ੍ਹਾਂ ’ਚ ਐਥਨਜ਼ ਦੇ ਆਸਪਾਸ ਦਾ ਇਲਾਕਾ ਵੀ ਸ਼ਾਮਲ ਹੈ। ਵੱਡੇ ਪੱਧਰ ’ਤੇ ਅੱਗ ਬੁਝਾਉਣ ਦੇ ਅਭਿਆਨ ਤੇ ਐਮਰਜੈਂਸੀ ਨਿਕਾਸੀ ਵਿਵਸਥਾ ਕੀਤੀ ਗਈ। ਇਸ ਦੌਰਾਨ ਸਪੇਨ ਤੇ ਫ਼ਰਾਂਸ ਦੇ ਕੁਝ ਹਿੱਸਿਆਂ ’ਚ ਹਾਲਾਤ ਮੁੜ ਵਿਗੜ ਗਏ ਹਨ। ਯੂਰਪ ’ਚ ਰਿਕਾਰਡ ਤੋੜ ਗਰਮੀ ਤੇ ਘੱਟ ਬਾਰਸ਼ ਦੇ ਕਾਰਨ ਭਿਆਨਕ ਜੰਗਲ ਦੀ ਅੱਗ ਭੜਕ ਉੱਠੀ ਹੈ। ਫ਼ਰਾਂਸ ਤੇ ਸਪੇਨ ਦੇ ਕਈ ਪਿੰਡ ਤਬਾਹ ਹੋ ਗਏ ਹਨ ਤੇ ਲੱਖਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਤੇਜ਼ ਹਵਾਵਾਂ ਕਾਰਨ ਗ੍ਰੀਸ ’ਚ ਅੱਗ ਭੜਕ ਉੱਠੀ, ਜਿੱਥੇ ਹਾਲੀਆ ਦਿਨਾਂ ਤਕ ਗਰਮੀ ਦੀਆਂ ਲਹਿਰਾਂ ਘੱਟ ਸਨ ਤੇ ਅੱਗ ਲੱਗਣ ਦੀਆਂ ਘਟਨਾਵਾਂ ਕੁੱਝ ਘੱਟ ਹੋਈਆਂ ਸਨ। ਫ਼ਰਾਂਸ ਦੇ ਦੱਖਣ-ਪੂਰਬ ’ਚ ਤਿੰਨ ਦਿਨ ਪਹਿਲਾਂ ਕਾਬੂ ’ਚ ਆਈ ਅੱਗ ਸ਼ੁੱਕਰਵਾਰ ਨੂੰ ਮੁੜ ਭੜਕ ਉੱਠੀ ਤੇ ਛੇ ਘੰਟਿਆਂ ’ਚ ਇਕ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਇਲਾਕੇ ’ਚ ਫੈਲ ਗਈ। ਲਗਭਗ 2,500 ਲੋਕਾਂ ਨੂੰ ਸਾਰੀ ਰਾਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਤੇ ਸਨਿਚਰਵਾਰ ਨੂੰ ਹਵਾਵਾਂ ਤੇਜ਼ ਹੋਣ ਤੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਔਖਾ ਬਣਾਉਣ ਦੇ ਖਦਸ਼ੇ ਦੇ ਕਾਰਨ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਹੋਰ ਸਹਾਇਤਾ ਬੁਲਾਈ ਹੈ।

.jpg)
.jpg)
.jpg)
.jpg)














































.jpg)










.jpg)









.jpg)




























.jpg)


