ਕਵੀਂਸ ਦੇ ਗੁਰਦੁਆਰਾ ਸਾਹਿਬ ‘ਸਿੱਖ ਕਲਚਰਲ ਸੋਸਾਇਟੀ’ ’ਚ ‘ਐਵਾਰਡ ਆਫ ਆਨਰ’ ਨਾਲ ਹੋਏ ਸਨਮਾਨਿਤ
ਨਿਊਯਾਰਕ, 25 ਨਵੰਬਰ (ਅਰਜਨ ਰਿਆੜ, ਧੀਰਜ ਨਿਊਯਾਰਕ)- ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਨੇ ਪੈਰ ’ਤੇ ਸੱਟ ਲੱਗੀ ਹੋਣ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਕੇ ਸਿੱਖ ਸੰਗਤ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ। ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਇਸ ਤਰ੍ਹਾਂ ਦੇ ਸਮਾਗਮ ਵਿੱਚ ਇਹ ਉਨ੍ਹਾਂ ਦੀ ਪਹਿਲੀ ਹਾਜ਼ਰੀ ਸੀ। 19 ਨਵੰਬਰ ਨੂੰ ਸਿਟੀ ਹਾਲ ਦੇ ਪ੍ਰੈੱਸ ਕਰਮਚਾਰੀਆਂ ਨਾਲ ਦੋਸਤਾਨਾ ਫੁੱਟਬਾਲ ਮੈਚ ਖੇਡਦੇ ਸਮੇਂ ਮਮਦਾਨੀ ਦੇ ਪੈਰ ਦੀ ਐਕਿਲੀਜ ਟੈਂਡਨ ਨਾੜ ਫ਼ਟ ਗਈ ਸੀ। ਇਸ ਸੱਟ ਕਾਰਨ ਉਨ੍ਹਾਂ ਨੂੰ ਮੈਡੀਕਲ ਵਾਕਿੰਗ ਬੂਟ ਪਹਿਨਣਾ ਪੈ ਰਿਹਾ ਹੈ ਅਤੇ ਚੱਲਣ ਲਈ ਵੈਸਾਖੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਦੇ ਬਾਵਜੂਦ ਉਹ 23 ਨਵੰਬਰ ਨੂੰ ਕਵੀਨਸ ਦੇ ਰਿਚਮੰਡ ਹਿੱਲ ਵਿਖੇ ਗੁਰਪੁਰਬ ਸਮਾਗਮ ਵਿੱਚ ਪੁੱਜੇ।
ਮੇਅਰ ਮਮਦਾਨੀ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਿਰ ਢੱਕਿਆ ਅਤੇ ਸੰਗਤ ਨੂੰ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਬੁਲਾਈ। ਉਨ੍ਹਾਂ ਨੇ ਪੰਜਾਬੀ ਵਿੱਚ ‘ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ’ ਕਹਿ ਕੇ ਸਿੱਖ ਸੰਗਤ ਨੂੰ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤਾਂ ਨੂੰ ਮਨੁੱਖਤਾ ਲਈ ਪ੍ਰੇਰਨਾਦਾਇਕ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਿਰਫ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਮਹੱਤਵ ਰੱਖਦੀਆਂ ਹਨ। ਸਿੱਖ ਕਲਚਰਲ ਸੋਸਾਇਟੀ ਵੱਲੋਂ ਮੇਅਰ ਮਮਦਾਨੀ ਨੂੰ ਉਨ੍ਹਾਂ ਦੇ ਸਨਮਾਨ ਵਿੱਚ ‘ਐਵਾਰਡ ਆਫ ਆਨਰ’ ਵੀ ਭੇਟ ਕੀਤਾ ਗਿਆ। ਸਮਾਗਮ ਦੌਰਾਨ ਗੁਰਬਾਣੀ ਕੀਰਤਨ, ਸੇਵਾ ਅਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਮਦਾਨੀ ਇਸ ਤੋਂ ਪਹਿਲਾਂ 17 ਨਵੰਬਰ ਨੂੰ ਦੀਵਾਲੀ ਦੇ ਸਮਾਗਮ ਵਿੱਚ ਵੀ ਸਾਮਲ ਹੋਏ ਸਨ। ਗੁਰਪੁਰਬ ਮੌਕੇ ਉਨ੍ਹਾਂ ਦੀ ਹਾਜਰੀ ਨੂੰ ਨਿਊਯਾਰਕ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਸਮਾਜ ਵਿੱਚ ਆਪਸੀ ਸਤਿਕਾਰ, ਭਾਈਚਾਰਕ ਸਾਂਝ ਅਤੇ ਧਾਰਮਿਕ ਸਦਭਾਵਨਾ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।
.jpg)
.jpg)
.jpg)

.jpg)














































.jpg)











.jpg)







.jpg)





























.jpg)


