ਨਿਊਯਾਰਕ, 7 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਨਿਊਯਾਰਕ ਦੇ ਕੁਈਨਜ਼ ਇਲਾਕੇ ਵਿੱਚ ਇੱਕ ਮਸਾਜ ਪਾਰਲਰ ਅੰਦਰ ਔਰਤ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਔਰਤ ਦੀ ਲਾਸ਼ ਨਗਨ ਹਾਲਤ ਵਿੱਚ ਮਿਲੀ, ਜਿਸ ਦੇ ਸਿਰ ਅਤੇ ਦੇਹ ਉੱਤੇ ਚਾਕੂ ਦੇ ਕਈ ਜ਼ਖ਼ਮ ਸਨ। ਪੁਲਿਸ ਅਨੁਸਾਰ ਇਹ ਘਟਨਾ ਸੁੱਕਰਵਾਰ, 6 ਨਵੰਬਰ ਨੂੰ ਫਲੱਸ਼ਿਗ ਇਲਾਕੇ ਦੀ 164ਵੀਂ ਸਟਰੀਟ ਸਥਿਤ ਇੱਕ ਮਸਾਜ ਪਾਰਲਰ ਵਿੱਚ ਵਾਪਰੀ। ਸ਼ਾਮ ਕਰੀਬ 4:30 ਵਜੇ ਐਮਰਜੈਂਸੀ ਸੇਵਾਵਾਂ ਨੂੰ ਫ਼ੋਨ ਕਰ ਕੇ ਘਟਨਾ ਦੀ ਸੂਚਨਾ ਦਿੱਤੀ ਗਈ ਸੀ। ਮੌਕੇ ’ਤੇ ਪਹੁੰਚੇ ਮੈਡੀਕਲ ਕਰਮਚਾਰੀਆਂ ਨੇ ਔਰਤ ਨੂੰ ਮਿ੍ਰਤਕ ਐਲਾਨ ਦਿੱਤਾ।
ਪੁਲਿਸ ਅਤੇ ਜਾਂਚ ਏਜੰਸੀਆਂ ਇੱਕ ਭਾਰੀ ਸਰੀਰ ਵਾਲੇ ਵਿਅਕਤੀ ਦੀ ਭਾਲ ਕਰ ਰਹੀਆਂ ਹਨ, ਜਿਸ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਜਾਂਦੇ ਦੇਖਿਆ ਗਿਆ ਸੀ। ਰਿਪੋਰਟਾਂ ਅਨੁਸਾਰ ਸ਼ੱਕੀ ਵਿਅਕਤੀ ਦਾ ਕੱਦ ਲਗਭਗ 6 ਫੁੱਟ 2 ਇੰਚ ਦੱਸਿਆ ਗਿਆ ਹੈ। ਉਸ ਨੇ ਕਾਲੀ ਹੁੱਡੀ, ਨੀਲੀ ਜੀਨਜ਼ ਅਤੇ ਪੀਲੇ ਰੰਗ ਦੇ ਨਿਰਮਾਣ ਕਾਰਜਾਂ ਵਾਲੇ ਬੂਟ ਪਹਿਨੇ ਹੋਏ ਸਨ। ਉਹ ਆਪਣੇ ਨਾਲ ਕੂੜੇ ਵਾਲਾ ਬੈਗ ਲੈ ਕੇ ਗਿਆ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਮਸਾਜ਼ ਪਾਰਲਰ ਦੀਆਂ ਗਤੀਵਿਧੀਆਂ ਬਾਰੇ ਵੀ ਸਵਾਲ ਉਠਾਏ ਹਨ। ਸਥਾਨਕ ਲੋਕਾਂ ਅਤੇ ਪਹਿਲਾਂ ਉੱਥੇ ਕਾਰੋਬਾਰ ਕਰਨ ਵਾਲੀ ਇੱਕ ਸਪਾ ਮਾਲਕਣ ਨੇ ਦਾਅਵਾ ਕੀਤਾ ਹੈ ਕਿ ਨਵੇਂ ਪ੍ਰਬੰਧਕਾਂ ਵੱਲੋਂ ਉੱਥੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਅਤੇ ਜਿਨਸੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਮਾਰਤ ਵਿਭਾਗ ਦੇ ਰਿਕਾਰਡ ਵਿੱਚ ਵੀ ਘਟਨਾ ਤੋਂ ਇੱਕ ਦਿਨ ਪਹਿਲਾਂ ਇਸ ਪਤੇ ਨੂੰ ਲੈ ਕੇ ਕਥਿਤ ਬਾਲਗ ਮਨੋਰੰਜਨ ਸਥਾਨ ਸਬੰਧੀ ਸ਼ਿਕਾਇਤ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਿ੍ਰਤਕ ਔਰਤ ਦੀ ਪਛਾਣ ਅਤੇ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਕਿਸੇ ਦੀ ਗਿ੍ਰਫ਼ਤਾਰੀ ਨਹੀਂ ਹੋਈ ਅਤੇ ਕਤਲ ਪਿੱਛੇ ਮਕਸਦ ਵੀ ਸਪੱਸ਼ਟ ਨਹੀਂ ਹੋਇਆ।
.jpg)
.jpg)
.jpg)

.jpg)














































.jpg)











.jpg)








.jpg)




























.jpg)


