ਅਮਰੀਕਾ ’ਚ ਮੁੜ ਗੋਲੀਬਾਰੀ, ਪੈਨਸਿਲਵੇਨੀਆ ਦੇ ਏਰੀ ਇਲਾਕੇ ’ਚ 2 ਬੱਚਿਆਂ ਸਮੇਤ 9 ਹਲਾਕ

ਅਮਰੀਕਾ ’ਚ ਮੁੜ ਗੋਲੀਬਾਰੀ, ਪੈਨਸਿਲਵੇਨੀਆ ਦੇ ਏਰੀ ਇਲਾਕੇ ’ਚ 2 ਬੱਚਿਆਂ ਸਮੇਤ 9 ਹਲਾਕ

ਨਿਊਯਾਰਕ, 11 ਅਕਤੂਬਰ (ਪੰਜਾਬੀ ਰਾਈਟਰ)- ਅਮਰੀਕਾ ਵਿਚ ਮੁੜ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਥੇ ਪੈਨਸਿਲਵੇਨੀਆ ਦੇ ਏਰੀ ਵਿੱਚ ਗੋਲੀਬਾਰੀ ਤੋਂ ਬਾਅਦ ਦੋ ਬੱਚਿਆਂ ਸਮੇਤ ਨੌ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸ਼ਨੀਵਾਰ (ਸਥਾਨਕ ਸਮੇਂ) ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਪੁਲਸ ਨੂੰ ਪੈਰੀ ਸਟ੍ਰੀਟ ’ਤੇ ਬੁਲਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਬੰਦੂਕ ਚਲਾਉਂਦੇ ਹੋਏ ਦੇਖਿਆ ਗਿਆ, ਜਿਸ ਮਗਰੋਂ ਪੁਲਿਸ ਬੁਲਾਇਆ ਗਿਆ। ਏਰੀ ਨਿਊਜ਼ ਨਾਓ ਦੇ ਹਵਾਲੇ ਨਾਲ ਸ਼ਿਨਹੂਆ ਨੇ ਦੱਸਿਆ ਕਿ ਦੋ ਔਰਤਾਂ ਗਲੀ ਵਿੱਚ ਮ੍ਰਿਤਕ ਪਾਈਆਂ ਗਈਆਂ ਅਤੇ ਹੋਰ ਪੀੜਤ ਬਾਅਦ ਵਿੱਚ ਘਰ ਦੇ ਅੰਦਰ ਮ੍ਰਿਤਕ ਪਾਏ ਗਏ। ਪੁਲਸ ਨੇ ਕਿਹਾ ਕਿ ਸ਼ੱਕੀ ਵੀ ਮ੍ਰਿਤਕ ਪਾਇਆ ਗਿਆ। ਅਜਿਹਾ ਲੱਗਦਾ ਹੈ ਕਿ ਉਸ ਨੇ ਖ਼ੁਦ ਨੂੰ ਗੋਲੀ ਮਾਰੀ ਸੀ।  ਏਰੀ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ ਨੌ ਮੌਤਾਂ ਪੁਲਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਹੋਈਆਂ ਸਨ। ਪੁਲਸ ਦੇ ਪਹੁੰਚਣ ਤੋਂ ਬਾਅਦ ਕੋਈ ਹੋਰ ਗੋਲੀਆਂ ਨਹੀਂ ਚਲਾਈਆਂ ਗਈਆਂ। ਪੁਲਸ ਨੇ ਅਜੇ ਤੱਕ ਮਾਰੇ ਗਏ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਗੋਲੀਬਾਰੀ ਪਿੱਛੇ ਸੰਭਾਵਿਤ ਉਦੇਸ਼ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਫ਼ਿਲਹਾਲ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।