ਡੈਲਸ/ਨਿਊਯਾਰਕ, 11 ਸਤੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਅਤੇ ਸਿੱਖਸ ਫ਼ਾਰ ਟਰੰਪ ਦੇ ਬਾਨੀ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਨੇ 9 ਸਤੰਬਰ, 2026 ਨੂੰ ਡੈਲਸ ਦੇ ਅਮੈਰੀਕਨ ਏਅਰਲਾਈਨਜ਼ ਸੈਂਟਰ ਵਿੱਚ ਰਿਪਬਲਿਕਨ ਪਾਰਟੀ ਦੀ ਪਹਿਲੀ ਮਿਡਟਰਮ ਪੋਲ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਦਿਨਾਂ ਕਨਵੈਨਸ਼ਨ ਦੀ ਪਹਿਲੀ ਸ਼ਾਮ ਇਕੱਠ ਨੂੰ ਸੰਬੋਧਨ ਕੀਤਾ। ਨਵੰਬਰ ਵਿੱਚ ਹੋਣ ਵਾਲੀਆਂ ਕਾਂਗਰਸ ਦੀਆਂ ਚੋਣਾਂ ਦੀਆਂ ਤਿਆਰੀਆਂ ਦੌਰਾਨ ਇਸ ਸਮਾਗਮ ਵਿੱਚ ਰਿਪਬਲਿਕਨ ਆਗੂਆਂ ਅਤੇ ਸਮੱਰਥਕਾਂ ਨੇ ਹਿੱਸਾ ਲਿਆ।
ਡਾ. ਜੱਸੀ ਦੀ ਸ਼ਮੂਲੀਅਤ ਰਿਪਬਲਿਕਨ ਸਿਆਸਤ ਅਤੇ ਸਿੱਖ-ਅਮਰੀਕੀ ਭਾਈਚਾਰੇ ਦੀ ਨਾਗਰਿਕ ਹਿੱਸੇਦਾਰੀ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਰਗਰਮੀ ਦਾ ਹਿੱਸਾ ਸੀ। ਉਹ ਜਨਤਕ ਤੌਰ ’ਤੇ ਟਰੰਪ ਦੀ ਹਮਾਇਤ ਕਰਦੇ ਰਹੇ ਹਨ ਅਤੇ ਪਹਿਲਾਂ ਵੀ ਉਨ੍ਹਾਂ ਨਾਲ ਮੁਲਾਕਾਤਾਂ ਕਰ ਚੁੱਕੇ ਹਨ। ਉਨ੍ਹਾਂ ਨੇ ਅਮਰੀਕੀ ਸਿਆਸੀ ਪ੍ਰਕਿਰਿਆ ਵਿੱਚ ਸਿੱਖ ਭਾਈਚਾਰੇ ਦੀ ਹਿੱਸੇਦਾਰ ਨੂੰ ਉਤਸ਼ਾਹਿਤ ਕੀਤਾ ਹੈ।
ਸਿੱਖਸ ਆਫ਼ ਅਮਰੀਕਾ ਰਾਹੀਂ ਡਾ. ਜੱਸੀ ਭਾਈਚਾਰਕ ਹਿੱਤਾਂ ਦੀ ਪੈਰਵੀ, ਅੰਤਰ-ਧਰਮ ਸੰਵਾਦ ਅਤੇ ਜਨਤਕ ਸੰਪਰਕ ਦੇ ਖੇਤਰਾਂ ਵਿੱਚ ਸਰਗਰਮ ਹਨ। ਉਨ੍ਹਾਂ ਦਾ ਕੰਮ ਅਮਰੀਕੀ ਜਨਤਕ ਜੀਵਨ ਵਿੱਚ ਸਿੱਖਾਂ ਦੀ ਭੂਮਿਕਾ ਮਜ਼ਬੂਤ ਕਰਨ ਅਤੇ ਸਿਆਸੀ ਆਗੂਆਂ ਤੇ ਭਾਈਚਾਰਕ ਸੰਸਥਾਵਾਂ ਨਾਲ ਸਬੰਧ ਵਿਕਸਿਤ ਕਰਨ ’ਤੇ ਕੇਂਦਰਿਤ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਜੂਨ 2026 ਵਿੱਚ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨਜ਼ ਨੇ ਭਾਈਚਾਰਕ ਵਿਕਾਸ ਅਤੇ ਨਾਗਰਿਕ ਭਾਗੀਦਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਡਾ. ਜੱਸੀ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਡਾ. ਜੱਸੀ ਦੇ ਨਾਲ ਮੁਸਲਿਮਜ਼ ਆਫ਼ ਅਮਰੀਕਾ ਦੇ ਸੰਸਥਾਪਕ ਤੇ ਚੇਅਰਮੈਨ ਅਤੇ ਅਮਰੀਕਨ ਮੁਸਲਿਮਜ਼ ਫਾਰ ਟਰੰਪ ਦੇ ਸੰਸਥਾਪਕ ਡਾ. ਸਾਜਿਦ ਤਾਰਰ ਨੇ ਵੀ ਡੈਲਸ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ। ਦੋਵੇਂ ਆਗੂ ਲੰਬੇ ਸਮੇਂ ਤੋਂ ਸਿਆਸੀ ਇਕੱਠਾਂ, ਅੰਤਰ-ਧਰਮ ਉਪਰਾਲਿਆਂ ਅਤੇ ਭਾਈਚਾਰਕ ਸਮਾਗਮਾਂ ਵਿੱਚ ਇਕੱਠੇ ਹਿੱਸਾ ਲੈਂਦੇ ਆ ਰਹੇ ਹਨ।
.jpg)

.jpg)
.jpg)
.jpg)














































.jpg)











.jpg)







.jpg)





























.jpg)


