ਪਟਿਆਲਾ, 8 ਸਤੰਬਰ (ਪੰਜਾਬੀ ਰਾਈਟਰ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੇ ਪਿਤਾ ਭਾਜਪਾ ’ਚ ਹੀ ਰਹਿਣਗੇ, ਕਾਂਗਰਸ ’ਚ ਨਹੀਂ ਜਾਣਗੇ| ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਅੱਜ ਇੱਥੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਆਖਿਆ ਕਿ ਕੈਪਟਨ ਭਾਜਪਾ ’ਚ ਹਨ ਤੇ ਭਾਜਪਾ ’ਚ ਹੀ ਰਹਿਣਗੇ| ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਅਗਸਤ ਦੌਰਾਨ ਲਾਲ ਕਿਲ੍ਹੇ ਤੋਂ ਆਜ਼ਾਦੀ ਦੇ ਭਾਸ਼ਣ ਦੇ ਹਵਾਲੇ ’ਤੇ ਲੇਖ ਲਿਖਿਆ ਗਿਆ ਸੀ, ਜਿਸ ਦਾ ਮੁੱਖ ਸਵਾਲ ਸੀ ਕਿ ‘ਦਿਮਾਗੀ ਨਕਸਲੀ’ ਦੀ ਸਪੱਸ਼ਟ ਭਾਸ਼ਾ ਕੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨੇ ਭਾਸ਼ਣ ’ਚ ਕਿਹਾ ਸੀ ਕਿ ‘ਹਥਿਆਰਬੰਦ ਨਕਸਲਵਾਦ ਕਾਫ਼ੀ ਕਮਜ਼ੋਰ ਹੋ ਗਿਆ ਹੈ ਪਰ ਦੇਸ਼ ਵਿੱਚ ਕੁਝ ‘ਦਿਮਾਗੀ ਨਕਸਲੀ’ ਮੌਜੂਦ ਹਨ|
ਅਜਿਹੇ ’ਚ ਵੱਡੇ ਪੱਧਰ ’ਤੇ ਇਹ ਚਰਚਾ ਭਾਰੂ ਪੈ ਗਈ ਕਿ ਕੈਪਟਨ ਅਗਲੇ ਸਮੇਂ ਕਾਂਗਰਸ ਦਾ ਹਿੱਸਾ ਹੋਣਗੇ| ਕਿਉਂਕਿ ਪਿਛਲੇ ਸਮੇਂ ਰਾਹੁਲ ਗਾਂਧੀ ਨੇ ਵੀ ਕੈਪਟਨ ਨੂੰ ਯਾਦ ਕੀਤਾ ਸੀ ਪਰ ਅੱਜ ਜੈਇੰਦਰ ਕੌਰ ਨੇ ਕਾਂਗਰਸ ਸਿਰ ਦੋਸ਼ ਮੜਿਆ ਕਿ ਦੋ ਤਿੰਨ ਮਹੀਨੇ ਪਹਿਲਾਂ ਵੀ ਅਜਿਹੀ ਅਫ਼ਵਾਹ ਉਠਾਈ ਗਈ ਸੀ ਤੇ ਹੁਣ ਦੋ ਦਿਨਾਂ ਤੋਂ ਮੁੜ ਕਾਂਗਰਸ ਅਜਿਹੀ ਸ਼ਰਾਰਤ ਕਰ ਰਹੀ ਹੈ| ਉਨ੍ਹਾਂ ਕਾਂਗਰਸ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਆਖਿਆ ਕਿ ਕਾਂਗਰਸ ਕੋਲ ਸਿਵਾਏ ਆਪਸੀ ਲੜਾਈ ਤੋਂ ਕੋਈ ਹੋਰ ਮੁੱਦਾ ਨਹੀਂ ਹੈ। ਉਨ੍ਹਾਂ ਆਖਿਆ, ‘‘ਅਜਿਹੀ ਕੋਈ ਗੱਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਤੇ ਅਸੀਂ ਭਾਜਪਾ ’ਚ ਹਾਂ ਤੇ ਭਾਜਪਾ ’ਚ ਹੀ ਸਿਆਸਤ ਕਰਾਂਗੇ|’’ ਹਾਲੇ ਇਸ ਭਖੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਚੁੱਪ ਹੀ ਹਨ| ਸਿਆਸੀ ਮਾਹਿਰ ਕੈਪਟਨ ਦੇ ਮੋਦੀ ਪ੍ਰਤੀ ਚੁੱਕੇ ਸਵਾਲ ਨੂੰ ਸਿਆਸੀ ਹਿੰਮਤ ਵਜੋਂ ਵੀ ਲੈ ਰਹੇ ਹਨ|
.jpg)
.jpg)

.jpg)
.jpg)














































.jpg)











.jpg)







.jpg)





























.jpg)


