ਨਿਊਯਾਰਕ, 2 ਸਤੰਬਰ (ਅਰਜਨ ਰਿਆੜ, ਧੀਰਜ ਨਿਊਯਾਰਕ)- ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ ਟਾਈਮਜ਼ ਸਕੁਏਅਰ ਦੇ ਬਿਲਕੁਲ ਵਿਚਕਾਰ ਇੱਕ ਮਾਨਸਿਕ ਤੌਰ ’ਤੇ ਪਰੇਸ਼ਾਨ ਔਰਤ ਨੇ ਲੋਕਾਂ ’ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੌਰਾਨ ਮਾਰੀ ਗਈ ਔਰਤ ਦੀ ਪਛਾਣ ਨਿਊਜਰਸੀ ਦੇ ਚੈਸਟਰ ਦੀ ਰਹਿਣ ਵਾਲੀ 32 ਸਾਲਾ ਏਰਿਨ ਪਿਆਸੇਂਟੀ ਵਜੋਂ ਹੋਈ ਹੈ ਜਿਸ ਦੇ ਪੇਟ ਵਿੱਚ ਚਾਕੂ ਮਾਰਿਆ ਗਿਆ ਸੀ। ਮੈਨਹਟਨ ਦੇ ਦਿਲ ਕਹਾਉਂਦੇ ਸੈਲਾਨੀਆਂ ਵਾਲੇ ਖੇਤਰ ਵਿੱਚ ਹੋਏ ਹਮਲੇ ਤੋਂ ਥੋੜ੍ਹੀ ਦੇਰ ਬਾਅਦ ਉਸਨੂੰ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਿਆਸੇਂਟੀ ਬੈਂਕ ਆਫ਼ ਅਮਰੀਕਾ ਵਿੱਚ ਇੱਕ ਕਾਰਜਕਾਰੀ ਸੀ ਅਧਿਕਾਰੀ ਸੀ। ਉਸਦੇ ਸੀਨੀਅਰ ਨੇ ਮੰਗਲਵਾਰ ਨੂੰ ਉਸਦੀ ਮੌਤ ’ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਆਪਣੇ ਸਾਥੀ ਦੇ ਦੁਖਦਾਈ ਨੁਕਸਾਨ ਤੋਂ ਹੈਰਾਨ ਅਤੇ ਬਹੁਤ ਦੁਖੀ ਹਾਂ। ਉਹ ਇੱਕ ਕੀਮਤੀ ਸਾਥੀ ਸੀ ਜਿਸਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਦਿਲ ਉਸਦੇ ਪਰਿਵਾਰ ਅਤੇ ਉਸਦੇ ਸਾਰੇ ਅਜ਼ੀਜ਼ਾਂ ਨਾਲ ਹਮੇਸ਼ਾ ਜੁੜੇ ਰਹਿਣਗੇ| ਚੈਸਟਰ ’ਚ ਰਹਿਣ ਵਾਲੀ ਪਿਆਸੇਂਟੀ ਨੇ 2021 ਵਿੱਚ ਫੋਰਡਹੈਮ ਲਾਅ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਪਹਿਲਾਂ ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਆਪਣੀ ਅੰਡਰਗ੍ਰੈਜੁਏਸ਼ਨ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਔਰਤ ਜਿਸ ਨੂੰ ਪਿਆਸੇਂਟੀ ਦੀ ਹੱਤਿਆ ਕਰਨ ਅਤੇ ਦੁਪਹਿਰ ਦੇ ਸਮੇਂ ਇੱਕ 68 ਸਾਲਾ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਪੁਲਿਸ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ, ਦੀ ਪਛਾਣ ਕਵੀਨਜ਼ ਦੀ ਰਹਿਣ ਵਾਲੀ ਪਾਮੇਲਾ ਸਿਸਨੇਰੋਸ (49) ਵਜੋਂ ਹੋਈ ਹੈ, ਮੱੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਕ ਮਾਨਸਿਕ ਰੋਗੀ ਸੀ।
.jpg)

.jpg)
.jpg)
.jpg)














































.jpg)











.jpg)







.jpg)





























.jpg)


