ਨਵੀਂ ਦਿੱਲੀ, 11 ਅਗਸਤ (ਪੰਜਾਬੀ ਰਾਈਟਰ)- ਏਅਰ ਇੰਡੀਆ ਦੀ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਡਗਮਗਾਉਣ ਅਤੇ ਹਾਦਸੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਸ ਉਡਾਣ ਵਿੱਚ ਕਈ ਗੰਭੀਰ ਤਕਨੀਕੀ ਖ਼ਰਾਬੀਆਂ ਆਈਆਂ ਸਨ। ਸੂਤਰਾਂ ਮੁਤਾਬਕ ਸਫ਼ਰ ਦੌਰਾਨ ਜਹਾਜ਼ ਦਾ ਹਾਈਡ੍ਰੌਲਿਕ ਸਿਸਟਮ ਤਿੰਨ ਵਾਰ ਫੇਲ੍ਹ ਹੋ ਗਿਆ ਸੀ ਅਤੇ ਇਸ ਦਾ ਆਟੋ ਪਾਇਲਟ ਮੋਡ ਵੀ ਅਚਾਨਕ ਡਿਸਕੁਨੈਕਟ ਹੋ ਗਿਆ ਸੀ। ਇਸ ਖ਼ਤਰਨਾਕ ਸਥਿਤੀ ਦੇ ਤੁਰੰਤ ਬਾਅਦ ਕੋ-ਪਾਇਲਟ ਨੇ ਸੂਝ-ਬੂਝ ਦਿਖਾਉਂਦਿਆਂ ਮੈਨੂਅਲ ਤਰੀਕੇ ਨਾਲ ਜਹਾਜ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਸੰਭਾਲ ਲਿਆ ਸੀ।
ਇਸ ਦੌਰਾਨ ਜਹਾਜ਼ ਦੇ ਕਈ ਇੰਡੀਕੇਟਰ ਸਵਿੱਚ ਵੀ ਕੁਝ ਸਮੇਂ ਲਈ ਬੰਦ ਹੋ ਗਏ ਸਨ। ਹਵਾ ਵਿੱਚ ਆਈ ਇਸ ਭਾਰੀ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਨੂੰ ਜ਼ੋਰਦਾਰ ਝਟਕੇ ਲੱਗੇ, ਜਿਸ ਤੋਂ ਬਾਅਦ ਜਹਾਜ਼ ਅਚਾਨਕ ਲਗਪਗ 300 ਫੁੱਟ ਹੇਠਾਂ ਵੱਲ ਡਿੱਗ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਪਾਇਲਟਾਂ ਨੇ ਜਹਾਜ਼ ਨੂੰ ਮੁੜ ਸੰਤੁਲਿਤ ਕਰ ਲਿਆ ਅਤੇ ਇਸ ਨੂੰ ਰਾਜਧਾਨੀ ਦਿੱਲੀ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ।
ਫਰਾਂਸ ਦੀ ਜਹਾਜ਼ ਹਾਦਸਾ ਜਾਂਚ ਏਜੰਸੀ BEA ਅਤੇ ਜਹਾਜ਼ ਨਿਰਮਾਤਾ ਕੰਪਨੀ ਏਅਰਬੱਸ ਆਪਣੀਆਂ ਟੀਮਾਂ ਨੂੰ ਭਾਰਤ ਭੇਜਣਗੀਆਂ ਤਾਂ ਕਿ ਏਅਰ ਇੰਡੀਆ ਦੀ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਦੇ ਹਵਾ ਵਿੱਚ ਡਗਮਗਾਉਣ (ਟਰਬੂਲੈਂਸ) ਦੇ ਮਾਮਲੇ ਦੀ ਜਾਂਚ ਵਿੱਚ AAIB ਦੀ ਮਦਦ ਕੀਤੀ ਜਾ ਸਕੇ।
ਪਿਛਲੇ ਹਫ਼ਤੇ ਵਾਪਰੇ ਇਸ ਹਾਦਸੇ ਦੌਰਾਨ 17 ਯਾਤਰੀ ਜ਼ਖ਼ਮੀ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਟੀਮਾਂ ਮੰਗਲਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚ ਜਾਣਗੀਆਂ।
ਜਾਣਕਾਰੀ ਅਨੁਸਾਰ 4 ਅਗਸਤ ਨੂੰ ਏਅਰਬੱਸ A320 (VT-EXO) ਰਾਹੀਂ ਚਲਾਈ ਜਾਣ ਵਾਲੀ ਫੁਕੇਤ-ਦਿੱਲੀ ਉਡਾਣ AI2379 ਆਪਣੇ ਸਫ਼ਰ ਦੌਰਾਨ ਅਚਾਨਕ ਲਗਪਗ 300 ਫੁੱਟ ਹੇਠਾਂ ਡਿੱਗ ਗਈ ਸੀ ਜਿਸ ਤੋਂ ਬਾਅਦ ਜਹਾਜ਼ ਨੂੰ ਮੁੜ ਸੰਤੁਲਿਤ ਕਰ ਲਿਆ ਗਿਆ ਅਤੇ ਉਹ ਸੁਰੱਖਿਅਤ ਰਾਜਧਾਨੀ ਵਿੱਚ ਉਤਰ ਗਿਆ ਸੀ। ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਤਹਿਤ ਇਸ ਘਟਨਾ ਦੀ ਜਾਂਚ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਵੱਲੋਂ ਕੀਤੀ ਜਾ ਰਹੀ ਹੈ।
ਸਬੰਧਤ ਖਬਰ: Air India Phuket Delhi Flight: ਫਰਾਂਸੀਸੀ ਏਜੰਸੀ ਅਤੇ ਏਅਰਬੱਸ ਵੀ ਕਰਨਗੇ ਜਾਂਚ
ਏਅਰਬੱਸ ਦੇ ਬੁਲਾਰੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਵਿੱਚ ਮਦਦ ਲਈ ਉਨ੍ਹਾਂ ਦੇ ਮਾਹਰਾਂ ਦੀ ਟੀਮ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ICAO ਦੇ ਨਿਯਮਾਂ ਅਨੁਸਾਰ ਸਬੰਧਤ ਜਾਂਚ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਨ ਅਤੇ ਏਅਰਲਾਈਨ ਦਾ ਪੂਰਾ ਸਾਥ ਦੇ ਰਹੇ ਹਨ। ਜਿਵੇਂ ਹੀ ਹੋਰ ਜਾਣਕਾਰੀ ਮਿਲੇਗੀ, ਉਹ ਸਾਂਝੀ ਕੀਤੀ ਜਾਵੇਗੀ।
17 ਲੋਕ ਹੋਏ ਸਨ ਜ਼ਖ਼ਮੀ, AAIB ਵੱਲੋਂ ਜਾਂਚ ਜਾਰੀ
ਜ਼ਿਕਰਯੋਗ ਹੈ ਕਿ ਇਸ ਉਡਾਣ (AI2379) ਵਿੱਚ 3 ਬੱਚਿਆਂ ਸਮੇਤ 137 ਯਾਤਰੀ ਅਤੇ ਅਮਲੇ ਦੇ 8 ਮੈਂਬਰ ਸਵਾਰ ਸਨ। ਇਸ ਹਾਦਸੇ ਅਤੇ ਟਰਬੂਲੈਂਸ ਦੌਰਾਨ 17 ਲੋਕ (ਕੁਝ ਯਾਤਰੀ ਅਤੇ ਕੈਬਿਨ ਅਮਲੇ ਦੇ ਮੈਂਬਰ) ਜ਼ਖ਼ਮੀ ਹੋ ਗਏ ਸਨ। ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਤਹਿਤ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਵੱਲੋਂ ਕੀਤੀ ਜਾ ਰਹੀ ਹੈ।

.jpg)
.jpg)
.jpg)
.jpg)














































.jpg)










.jpg)









.jpg)




























.jpg)


