ਵਾਸ਼ਿੰਗਟਨ ਡੀਸੀ (ਪੰਜਾਬੀ ਰਾਈਟਰ)- ਯੂ.ਐੱਸ. ਫੈੱਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਅੱਜ ਬੁੱਧਵਾਰ ਨੂੰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਜੋ ਕਿ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਵਿੱਚ ਕਥਿਤ ਸ਼ਮੂਲੀਅਤ ਲਈ ਲੋੜੀਂਦਾ ਹੈ, ਦੀ ਗ੍ਰਿਫ਼ਤਾਰੀ ਲਈ ਇਕ ਵੱਡਾ ਕਦਮ ਪੁੱਟਦਿਆਂ ਉਸ ਦੇ ਸਿਰ ਉੱਤੇ 50,000 ਡਾਲਰ ਤੱਕ ਦੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਭਾਵ ਜਿਹੜਾ ਵੀ ਉਸਦੀ ਜਾਣਕਾਰੀ ਸੀ.ਬੀ.ਆਈ. ਨੂੰ ਦੇਵੇਗਾ ਉਸਨੂੰ 50,000 ਡਾਲਰ ਦਾ ਇਨਾਮ ਮਿਲੇਗਾ| ਆਪਣੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਪਾਈ ਇੱਕ ਪੋਸਟ ਵਿੱਚ ਐੱਫ.ਬੀ.ਆਈ. ਨੇ ਕਿਹਾ ਹੈ ਕਿ ‘ਐੱਫ.ਬੀ.ਆਈ. ਸਤਿੰਦਰਜੀਤ ਸਿੰਘ (ਗੋਲਡੀ ਬਰਾੜ), ਜੋ ਕਿ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਵਿੱਚ ਕਥਿਤ ਸ਼ਮੂਲੀਅਤ ਲਈ ਲੋੜੀਂਦਾ ਹੈ, ਦੀ ਗ੍ਰਿਫ਼ਤਾਰੀ ਵੱਲ ਲੈ ਜਾਣ ਵਾਲੀ ਜਾਣਕਾਰੀ ਲਈ 50,000 ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਹੇ ਹਾਂ, ਜੋ ਕਿ ਦੱਖਣੀ ਅਮਰੀਕਾ ਦੇ ਕੈਲੀਫੋਰਨੀਆ ਅਤੇ ਕਨੇਡਾ ਵਿੱਚ ਕਈ ਤਰ੍ਹਾਂ ਦੀਆਂ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਅਤੇ ਲੋੜੀਂਦਾ ਹੈ। ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉੱਤਰੀ ਅਮਰੀਕਾ ਵਿੱਚ ਦਹਿਸ਼ਤੀ ਗਰੁੱਪ ਦਾ ਕਥਿਤ ਆਗੂ ਹੈ। ਫੈੱਡਰਲ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਤੀ 1 ਜੁਲਾਈ, 2026 ਨੂੰ, ਗੋਲਡੀ ਬਰਾੜ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ, ਸੈਂਟਰਲ ਜ਼ਿਲ੍ਹਾ ਕੈਲੀਫ਼ੋਰਨੀਆ, ਲਾਸ ਏਂਜਲਸ, ਕੈਲੀਫ਼ੋਰਨੀਆ ਵਿੱਚ ਇੱਕ ਫੈੱਡਰਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਦੋਂ ਉਸ ’ਤੇ ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨਾਂ ਦੀ ਸਾਜ਼ਿਸ਼; ਜ਼ਬਰਦਸਤੀ ਵਸੂਲੀ ਦੁਆਰਾ ਵਪਾਰ ਵਿੱਚ ਦਖਲਅੰਦਾਜ਼ੀ ਅਤੇ ਦਖਲਅੰਦਾਜ਼ੀ ਦੀ ਕੋਸ਼ਿਸ਼ ਅਤੇ ਨਿਯੰਤਰਿਤ ਪਦਾਰਥਾਂ ਨੂੰ ਵੇਚਣ ਅਤੇ ਵੇਚਣ ਦੇ ਇਰਾਦੇ ਨਾਲ ਰੱਖਣ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ|
.jpg)

.jpg)
.jpg)
.jpg)














































.jpg)









.jpg)









.jpg)





























.jpg)


