ਚਲੰਤ ਮਾਮਲਿਆਂ ਉਤੇ ਤਿੱਖੀ ਤੇਜ ਨਿਗ੍ਹਾ ਰੱਖਣ ਵਾਲੇ ਜਾਣੇ ਮਾਣੇ ਪੱਤਰਕਾਰ ਇੰਦਰਪ੍ਰੀਤ ਸਿੰਘ ਨੂੰ ਮੈਂ ਚੰਡੀਗੜ੍ਹ ਰਹਿੰਦਿਆਂ ਥੋੜਾ ਬਹੁਤਾ ਈ ਮਿਲ ਗਿਲ ਸਕਿਆ ਸਾਂ, ਕਦੇ ਕਿਸੇ ਸੈਮੀਨਾਰ ਸਮੇਂ ਕਲਾ ਭਵਨ ਤੇ ਇਕ ਅੱਧ-ਵਾਰ ਪੰਜਾਬ ਵਿਧਾਨ ਸਭਾ ਵਿੱਚ। ਉਹਦਾ ਨਿਮਰ ਤੇ ਹਲੀਮ ਹੋਣਾ ਚੰਗਾ ਚੰਗਾ ਲੱਗਿਆ ਸੀ। ਫਿਰ ਉਹਨੂੰ ਆਪਣੇ ਪੁਰਾਣੇ ਆੜੀ ਹਰਜਿੰਦਰ ਰੰਧਾਵੇ ਦੇ 'ਪੰਜਾਬ ਟੈਲੀਵੀਜ਼ਨ' ਉਤੇ ਨਿੱਤ ਵਾਂਗ ਮਿਲਣ ਲੱਗਿਆ। ਉਹਦੀ ਪੰਜਾਬ ਦੇ ਨਿੱਕੇ ਵੱਡੇ ਮਾਮਲਿਆਂ ਤੋਂ ਲੈਕੇ ਦੇਸ਼ ਦੇਸ਼ਾਂਤਰ ਦੇ ਮੁੱਦਿਆਂ ਉਤੇ ਪਕੜ ਤੇ ਪਹੁੰਚ ਤੋਂ ਹੈਰਾਨ ਹੁੰਦਾ ਰਿਹਾ ਸੁਣ ਸੁਣ ਕੇ।
ਪਿਛਲੇ ਦਿਨੀਂ ਖਬਰ ਆਈ ਕਿ ਇੰਦਰਪ੍ਰੀਤ ਸਿੰਘ 'ਪੰਜਾਬੀ ਜਾਗਰਣ' ਦਾ ਸੰਪਾਦਕ ਨਿਯੁਕਤ ਹੋ ਗਿਆ ਹੈ, ਪ੍ਰਸੰਨਤਾ ਹੋਈ ਤੇ ਮਾਣ ਵੀ। ਉਹਦਾ ਫੋਨ ਨਹੀਂ ਸੀ ਮੇਰੇ ਕੋਲ। ਵਧਾਈ ਦੇਣ ਵਿਚ ਪਛੜੇਵਾਂ ਹੋ ਗਿਆ। ਰੰਧਾਵੇ ਨੇ ਨੰਬਰ ਘੱਲਿਆ। ਮੈਸਿਜ ਰਾਹੀਂ ਵਾਰਤਾ ਹੋਈ। ਉਹੀ ਨਿਮਰਤਾ ਤੇ ਨਿਮਾਣਾਪਣ ਸੀ ਉਹਦੇ ਸ਼ਬਦਾਂ ਵਿਚ। ਉਦੋਂ ਕੁ ਹੀ ਫੇਸਬੁੱਕ ਉਤੇ ਇਕ ਤਸਵੀਰ ਨੇ ਧਿਆਨ ਖਿੱਚਿਆ, ਜੋ ਇੰਦਰਪ੍ਰੀਤ ਦੀ ਆਪਣੀ ਮਾਤਾ ਜੀ ਦੇ ਨਾਲ ਹੈ, ਦਫਤਰ ਵਿਚ ਅਹੁਦਾ ਸਾਂਭਣ ਸਮੇਂ ਦੀ ਫੋਟੋ। ਮਾਂ ਦੀ ਮਮਤਾ, ਜੱਫੀ, ਮੋਹ ਤੇ ਭਾਵੁਕਤਾ ਵੇਖ ਮਨ ਭਰ ਆਇਆ। ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਲਿਖੀ ਕਵੀਸ਼ਰੀ ਚੇਤੇ ਆਈ:
ਹੁੰਦੀਆਂ ਹਨ ਮਮਤਾ ਦੀ ਮੂਰਤ
ਮਾਵਾਂ ਠੰਡੀਆਂ ਛਾਵਾਂ---
ਇਹ ਤਸਵੀਰ ਮੈਨੂੰ ਇਓਂ ਜਾਪੀ ਜਿਵੇਂ ਮੇਰੀ ਹੀ ਤਸਵੀਰ ਮੇਰੀ ਮਾਂ ਨਾਲ ਹੋਵੇ! ਅਕਸਰ ਹੀ ਜਦ ਮੇਰੀ ਕੋਈ ਪ੍ਰਾਪਤੀ ਹੁੰਦੀ ਹੈ, ਤਾਂ ਬੀਬੀ ਹਿੱਕ ਨਾਲ ਲਾ ਕੇ ਮੱਥਾ ਚੁੰਮਦੀ ਹੈ। ਅਸੀਸਾਂ ਦੀ ਝੜੀ ਲਾ ਦਿੰਦੀ ਹੈ। ਸੱਚੀਓਂ ਹੀ, ਜੋ ਅਨੰਦ ਮਾਵਾਂ ਨੂੰ ਪੁੱਤਾਂ ਦੀ ਪ੍ਰਾਪਤੀ ਸਮੇਂ ਮਿਲਦਾ ਹੈ, ਉਸਦਾ ਲੇਖਾ ਜੋਖਾ ਕਰਨਾ ਸਹਿਜ ਨਹੀਂ। ਸਾਡੇ ਗੁਰੂ ਜੀ ਵੀ ਕਿੰਨਾ ਖੂਬਸੂਰਤ ਆਖਦੇ ਨੇ ਕਿ ਅਨਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ। ਉਨਾਂ ਨੇ ਵੀ ਪਹਿਲਾਂ ਮਾਂ ਨੂੰ ਹੀ ਦੱਸਿਆ ਸੀ ਆਪਣੀ ਪ੍ਰਾਪਤੀ ਬਾਰੇ। ਖੈਰ!ਉਸ ਤਸਵੀਰ ਦੀ ਤਾਕਤ ਨੇ -ਡਾਇਰੀ ਦਾ ਪੰਨਾ' ਲਿਖਵਾ ਲਿਆ। ਜਿਊਂਦੇ ਰਹਿਣ ਉਹ, ਜਿੰਨ੍ਹਾਂ ਦੀਆਂ ਮਾਵਾਂ ਜਿਊਂਦੀਆਂ ਨੇ।
ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
.jpg)
.jpg)
.jpg)
.jpg)


















































.jpg)



.jpg)



.jpg)






































.jpg)


