
ਫਤਹਿਗੜ੍ਹ ਸਾਹਿਬ -(ਪੰਜਾਬੀ ਰਾਈਟਰ) ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਸਕੂਲ ਆਫ਼ ਮਾਸ ਕਮਿਊਨੀਕੇਸ਼ਨ ਵੱਲੋਂ ਕਰਵਾਏ ਨੈਸ਼ਨਲ ਮੀਡੀਆ ਫੈਸਟੀਵਲ ‘ਉਡਾਨ 2024’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਵਿਭਾਗ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਮੀਡੀਆ ਫੈਸਟ ਵਿੱਚ ਐਮਏਜੇਐਮਸੀ ਭਾਗ-ਪਹਿਲਾ ਦੇ ਵਿਦਿਆਰਥੀ ਅਕਾਂਸ਼ਾ ਕਾਂਸਲ, ਭਵਨੀਤ ਕੌਰ ਅਤੇ ਸਾਹਿਬਪ੍ਰੀਤ ਸਿੰਘ ਨੇ ਇਸ਼ਤਿਹਾਰ ਬਣਾਉਣ ਦੇ ਮੁਕਾਬਲੇ ਵਿਚ ਦੂਜਾ ਅਤੇ ਬੀਏਜੇਐਮਸੀ ਭਾਗ-ਤੀਸਰਾ ਦੀ ਗਗਨਦੀਪ ਕੌਰ ਨੇ ਕੋਲਾਜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਵਿਭਾਗ ਦੇ ਪ੍ਰੋ. ਭਗਵੰਤ ਸਿੰਘ ਅਤੇ ਪ੍ਰੋ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦਾ ਸਫ਼ਲ ਮਾਰਗ ਦਰਸ਼ਨ ਕੀਤਾ।