ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ

ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ

ਜੰਡਿਆਲਾ ਗੁਰੂ, -ਇੰਟਰਨੈੱਟ ਰਾਹੀਂ ਇਥੋਂ ਦੀ ਲੜਕੀ ਦਾ ਵਿਆਹ ਵਿਦੇਸ਼ ‘ਚ ਰਹਿੰਦੇ ਲਾੜੇ ਨਾਲ ਕੀਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਵੀ ਮੋਬਾਈਲ ਜ਼ਰੀਏ ਨਿਭਾਈਆਂ ਗਈਆਂ। ਇਥੋਂ ਨਜ਼ਦੀਕੀ ਪਿੰਡ ਮਥਰੇਵਾਲ ਦਾ ਨੌਜਵਾਨ ਗਗਨਪ੍ਰੀਤ ਸਿੰਘ 2019 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ। ਉਸ ਦਾ ਵਿਆਹ ਇਥੋਂ ਨਜ਼ਦੀਕੀ ਪਿੰਡ ਭੋਰਸ਼ੀ ਦੀ ਕੋਮਲਪ੍ਰੀਤ ਕੌਰ ਨਾਲ ਤੈਅ ਹੋਇਆ ਸੀ ਪਰ ਉਸ ਦੇ ਵਿਦੇਸ਼ ਜਾਣ ਕਾਰਨ ਹੁਣ ਵਿਆਹ ਦੀਆਂ ਰਸਮਾਂ ਮੋਬਾਈਲ ‘ਤੇ ਇੰਟਰਨੈੱਟ ਰਾਹੀਂ ਨਿਭਾਅ ਕੇ ਵਿਆਹ ਕਰ ਦਿੱਤਾ ਗਿਆ। ਇਸ ਇੰਟਰਨੈੱਟ ਵਿਆਹ ਦੀ ਚਰਚਾ ਸਾਰੇ ਇਲਾਕੇ ਵਿੱਚ ਹੈ।