ਸਿਆਸਤ ਇਕ ਅਜਿਹੀ ਖੇਡ ਹੈ ਜਿਸ ਵਿਚ ਬਾਪ ਆਪਣੇ ਪੁੱਤਰ ਅਤੇ ਪੁੱਤਰ ਆਪਣੇ ਬਾਪ ਉੱਤੇ ਯਕੀਨ ਨਹੀਂ ਕਰ ਸਕਦਾ| ਇਸ ਵਿਚ ਅੱਜ ਹੋਰ ਤੇ ਕੱਲ ਕੁਝ ਹੋਰ ਹੋਣਾ ਆਮ ਗੱਲ ਨਹੀਂ| ਕਿਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਕਮ ਦੇਣ ਵਾਲਾ ਰਾਘਵ ਚੱਡਾ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਰਿਹਾ| ਇੰਨਾ ਹੀ ਨਹੀਂ ਉਹ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਛੇ ਹੋਰ ਰਾਜ ਸਭਾ ਮੈਂਬਰ ਵੀ ਨਾਲ ਲੈ ਗਿਆ ਹੈ| ਰਾਘਵ ਚੱਢਾ ਨੇ ਦਿੱਲੀ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਆਮ ਆਦਮੀ ਪਾਰਟੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ, ਇਸ ਮੌਕੇ ਉਨ•ਾਂ ਨਾਲ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਵੀ ਮੌਜੂਦ ਸਨ। ਉਨ•ਾਂ ਕਿਹਾ ਕਿ ਜਿੱਥੇ ਉਹ ਭਾਜਪਾ ਵਿਚ ਸ਼ਾਮਲ ਹੋਣਗੇ ਉੱਥੇ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਸੰਸਦ ਮੈਂਬਰ (ਰਾਜ ਸਭਾ) ਉਨ•ਾਂ ਨਾਲ ਸ਼ਾਮਲ ਹੋਣਗੇ। ਉਹਨਾਂ ਆਪਣੇ ਬਿਆਨ ਵਿਚ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਸਹੀ ਵਿਅਕਤੀ ਗਲਤੀ ਪਾਰਟੀ ਵਿਚ ਹੈ| ਰਾਘਵ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਨ•ਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਗਲਤ ਪਾਰਟੀ ਵਿੱਚ ਸਹੀ ਵਿਅਕਤੀ ਹਾਂ। ਉਨ•ਾਂ ਕਿਹਾ ਕਿ ਅਸੀਂ ਸੰਵਿਧਾਨ ਦੇ ਉਪਬੰਧਾਂ ਦੀ ਵਰਤੋਂ ਕਰਕੇ ਭਾਜਪਾ ਵਿੱਚ ਰਲੇਵੇਂ ਦਾ ਫ਼ੈਸਲਾ ਕੀਤਾ ਹੈ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸਨੂੰ ਮੈਂ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਅਤੇ ਆਪਣੀ ਜਵਾਨੀ ਦੇ 15 ਸਾਲ ਸਮਰਪਿਤ ਕੀਤੇ, ਹੁਣ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਮੂਲ ਨੈਤਿਕਤਾ ਤੋਂ ਭਟਕ ਗਈ ਹੈ। ਇਹ ਪਾਰਟੀ ਹੁਣ ਦੇਸ਼ ਦੇ ਹਿੱਤ ਲਈ ਨਹੀਂ ਸਗੋਂ ਆਪਣੇ ਨਿੱਜੀ ਲਾਭ ਲਈ ਕੰਮ ਕਰਦੀ ਹੈ। ਉਹਨਾਂ ਲਿਸਟ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਰਾਜ ਸਭਾ ਵਿੱਚ ਤੁਹਾਡੇ 10 ਸੰਸਦ ਮੈਂਬਰ ਹਨ, ਜਿਨ•ਾਂ ਵਿੱਚੋਂ ਦੋ ਤਿਹਾਈ (ਯਾਨੀ ਸੱਤ) ਸਾਡੇ ਨਾਲ ਹਨ, ਜਿਨ•ਾਂ ਵਿਚ ਰਾਘਵ ਚੱਢਾ, ਸੰਦੀਪ ਪਾਠਕ, ਰਾਜੇਂਦਰ ਗੁਪਤਾ, ਵਿਕਰਮ ਸਾਹਨੀ, ਸਵਾਤੀ ਮਾਲੀਵਾਲ, ਹਰਭਜਨ ਸਿੰਘ ਅਸ਼ੋਕ ਮਿੱਤਲ ਸ਼ਾਮਲ ਹਨ।
ਇਸ ਸਿਆਸੀ ਘਟਨਾ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਇਕ ਵੱਖਰੀ ਚਰਚਾ ਛਿੜ ਗਈ ਹੈ| ਅਸਲ ’ਚ ਆਮ ਆਦਮੀ ਪਾਰਟੀ ਇਕ ਇਕ ਵੱਖਰਾ ਸਿਧਾਂਤ ਲੈ ਕੇ ਸਿਆਸੀ ਪਿੜ ਵਿਚ ਆਈ ਸੀ| ਪੰਜਾਬ ਦੇ ਲੋਕ ਕਿਉਂਕਿ ਮੁੱਢ ਤੋਂ ਹੀ ਜਜ਼ਬਾਤੀ ਹਨ, ਉਹਨਾਂ ਨੇ ਇਸ ਪਾਰਟੀ ਉੱਤੇ ਯਕੀਨ ਕੀਤਾ ਅਤੇ ਪੰਜਾਬ ਦੀ ਵਾਗਡੋਰ ਇਸਦੇ ਹੱਥ ਫੜਾ ਦਿੱਤੀ| ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਵੀ.ਆਈ.ਪੀ. ਕਲਚਰ ਬੰਦ ਕੀਤਾ ਜਾਵੇਗਾ, ਰਿਸ਼ਵਤਖੋਰੀ ਬੰਦ ਹੋਵੇਗੀ, ਨਸ਼ਾ ਤਸਕਰੀ ਨੂੰ ਨੱਥ ਪਾਈ ਜਾਵੇਗੀ, ਬਿਜਲੀ ਕੱਟਾਂ ਤੋਂ ਮੁਕਤੀ ਦਿੱਤੀ ਜਾਵੇਗੀ, ਸੜ•ਕਾਂ ਦਾ ਨਵੀਨੀਕਰਨ ਹੋਵੇਗਾ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੱੁਕਿਆ ਜਾਵੇਗਾ, ਮੁੱਖ ਮੰਤਰੀ ਦੀਆਂ ਤਸਵੀਰਾਂ ਦੀ ਥਾਂ ਥਾਂ ਵਰਤੋਂ ਨਹੀਂ ਹੋਵੇਗੀ ਅਤੇ ਹੋਰ ਬਹੁਤ ਸਾਰੇ ਸਬਜ਼ ਬਾਗ ਦਿਖਾਏ ਸਨ| ਅੱਜ ਪੰਜਾਬ ’ਚ ਆਮ ਆਦਮੀ ਪਾਰਟੀ ਬਣੇ ਨੂੰ ਸਾਢੇ ਚਾਰ ਸਾਲ ਦਾ ਸਮਾਂ ਹੋ ਚੱਲਿਆ ਹੈ| ਜਿਹੜੇ ਲੋਕਾਂ ਨੇ ਸਰਕਾਰ ਬਣਾਉਣ ’ਚ ਵੱਡਾ ਹਿੱਸਾ ਪਾਇਆ ਸੀ, ਉਹ ਹੀ ਠਗੇ ਠਗੇ ਮਹਿਸੂਸ ਹੋ ਰਹੇ ਹਨ| ਉਹਨਾਂ ਨੂੰ ਹੁਣ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਲੀ ਚਿਹਰਾ ਸਾਹਮਣੇ ਆਇਆ ਦਿਖਾਈ ਦੇਣ ਲੱਗਾ| ਕਿਉਂਕਿ ਜਦੋਂ ਪਾਰਟੀ ਮੁੱਢਲੇ ਦੌਰ ਵਿਚ ਸੀ ਤਾਂ ਉਦੋਂ ਤੰਗੀਆਂ ਝੱਲ ਕੇ ਪਾਰਟੀ ਖੜ•ੀ ਕਰਨ ਵਾਲੇ ਲੋਕਾਂ ਨੇ ਆਪਣਾ ਸਭ ਕੁਝ ਪਾਰਟੀ ਉੱਤੋਂ ਵਾਰ ਦਿੱਤਾ ਪਰ ਜਦੋਂ ਸਰਕਾਰ ਬਣ ਗਈ ਤਾਂ ਕੇਜਰੀਵਾਲ ਨੇ ‘ਹਟ ਪਾਸੇ’ ਕਹਿ ਕੇ ਤੰਗੀਆਂ ਤੁਰਸ਼ੀਆਂ ਝੱਲਣ ਵਾਲੇ ਪਾਰਟੀ ਵਰਕਰਾਂ ਨੂੰ ਨੱੁਕਰੇ ਲਾ ਦਿੱਤਾ ਅਤੇ ਪਾਰਟੀ ਦੀ ਵਾਗਡੋਰ ਆਮ ਤੋਂ ਛੁਡਾ ਕੇ ‘ਖਾਸ’ ਭਾਵ ਬੇਹੱਦ ਅਮੀਰ ਲੋਕਾਂ ਦੇ ਹੱਥਾਂ ਵਿਚ ਦੇ ਦਿੱਤੀ| ਪੰਜਾਬ ਵਿਚ ਐੱਮ.ਐੱਲ.ਏ. ਤਾਂ ਆਮ ਲੋਕਾਂ ਨੇ ਬਣਾਏ ਪਰ ਉਹਨਾਂ ਐੱਮ.ਐੱਲ.ਏਜ਼ ਵਲੋਂ ਚੁਣੇ ਜਾਣ ਵਾਲੇ ਰਾਜ ਸਭਾ ਮੈਂਬਰ ਸਾਰੇ ਹੀ ਸਿਰੇ ਦੇ ਅਮੀਰ ਬੰਦੇ ਬਣਾ ਦਿੱਤੇ ਗਏ ਜਿਹੜੇ ਅੱਜ ਪਿੱਠ ਦਿਖਾ ਗਏ ਹਨ| ਜਦੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ ਤਾਂ ਕੇਜਰੀਵਾਲ ਅਤੇ ਭਗਵੰਤ ਮਾਨ ਉੱਪਰ ਦੋਸ਼ ਲੱਗੇ ਸਨ ਕਿ ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਕਹਿਣ ਵਾਲੀ ਸਰਕਾਰ ਇੰਨੇ ਜ਼ਿਆਦਾ ਅਮੀਰਾਂ ਉੱਤੇ ਮਿਹਰਬਾਨ ਕਿਉਂ ਹੋ ਗਈ ਹੈ? ਕਈਆਂ ਨੇ ਦੋਸ਼ ਲਗਾਏ ਸਨ ਕਿ ਜਿਹਨਾਂ ਲੋਕਾਂ ਦਾ ਸਿਆਸਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ, ਉਹਨੂੰ ਨੂੰ ਰਾਜ ਸਭਾ ਮੈਂਬਰ ਕਿਉਂ ਬਣਾਇਆ ਗਿਆ, ਤਾਂ ਦੋਸ਼ ਸਾਹਮਣੇ ਆਏ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਅਮੀਰਾਂ ਕੋਲੋਂ ਕਰੋੜਾਂ ਰੁਪਏ ਵਸੂਲ ਕਰ ਕੇ ਰਾਜ ਸਭਾ ਦੀ ਟਿਕਟ ਦਿੱਤੀ ਹੈ|
ਆਮ ਆਦਮੀ ਪਾਰਟੀ ਦਾ ਆਮ ਵਰਕਰ ਅੱਜ ਵੀ ਪਾਰਟੀ ਦੇ ਨਾਲ ਖੜ•ਾ ਹੈ ਅਤੇ ਉਹ ਪਾਰਟੀ ਦਾ ਨੁਕਸਾਨ ਬਰਦਾਸ਼ਤ ਨਹੀਂ ਕਰਦਾ ਪਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਮ ਵਰਕਰ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ| ਜਿਹੜੇ ਵੀ ਅਹੁਦੇ ਹਨ ਉਹ ਸਾਰੇ ਹੀ ਅਮੀਰ ਅਤੇ ਉਹਨਾਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਜਿਹਨਾਂ ਦਾ ਪਾਰਟੀ ਖੜ•ੀ ਕਰਨ ਵਿਚ ਕੋਈ ਯੋਗਦਾਨ ਨਹੀਂ ਹੈ|
ਰਾਘਵ ਚੱਡਾ ਨੇ ਆਮ ਆਦਮੀ ਪਾਰਟੀ ਨੂੰ ਧੋਖਾ ਦੇ ਕੇ ਇਕ ਵਾਰ ਤਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਕੰਨ ਖੜ•ੇ ਕਰ ਦਿੱਤੇ ਹਨ| ਹੋ ਸਕਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪੱਟ ਲਵੇ ਕਿਉਂਕਿ ਹੁਣ ਉਸਦੇ ਪਿੱਛੇ ਭਾਜਪਾ ਖੜ•ੀ ਹੈ ਜੋ ਕਿ ਦੁਨੀਆਂ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ| ਇਸ ਲਈ ਅਰਵਿੰਦ ਕੇਜਰੀਵਾਲ ਜੋ ਕਿ ਅੱਜਕਲ ਕਿਸੇ ਦੀ ਵੀ ਗੱਲ ਨਹੀਂ ਸੁਣਦਾ, ਨੂੰ ਸ਼ਾਇਦ ਸਮਝ ਆ ਜਾਵੇ ਕਿ ਆਉਣ ਵਾਲੇ ਸਮੇਂ ’ਚ ਵੀ ਉਸਦੀ ਬੇੜੀ ਸੰਭਾਲਣ ਵਾਲੇ ਆਮ ਲੋਕ ਹੀ ਹੋਣਗੇ, ਏਅਰ ਕੰਡੀਸ਼ਨਾਂ ’ਚ ਬੈਠੇ ਅਮੀਰ ਲੋਕ ਨਹੀਂ|
ਦੂਜੇ ਪਾਸੇ ਭਗਵੰਤ ਮਾਨ ਵਲੋਂ ਜਿੱਥੇ ਮੀਡੀਆ ਨਾਲ ਇਕ ਖੜਿੱਕਾ ਕੀਤਾ ਹੋਇਆ ਹੈ ਉੱਥੇ ਉਸਨੇ ਰਾਜਾ ਸਾਹਿਬ ਦਾ ਮਜਾਰਾ, ਰਾਧਾ ਸੁਆਮੀ ਸੰਗਤ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਪੂਰੀ ਤਰ•ਾਂ ਵਿਗਾੜੀ ਹੋਈ ਹੈ| ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਪੰਜਾਬ ’ਚ ਜਿੱਤ ਇਸ ਕਰ ਕੇ ਨਹੀਂ ਹੋਈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੋਈ ਕੁਰਬਾਨੀ ਕੀਤੀ ਸੀ, ਸਗੋਂ ਇਸ ਕਰ ਕੇ ਹੋਈ ਹੈ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਦੀਆਂ ਉਨ•ਾਂ ਕਰਤੂਤਾਂ ਤੋਂ ਦੁਖੀ ਸੀ, ਜਿਹੜੀਆਂ ਕਰਤੂਤਾਂ ਤੁਸੀਂ ਹੁਣ ਕਰ ਰਹੇ ਹੋ| ਇਸ ਲਈ ਜੇਕਰ ਤੁਹਾਡੇ 2022 ਦੀਆਂ ਚੋਣਾਂ ’ਚ 92 ਵਿਧਾਇਕ ਜਿੱਤ ਗਏ ਤਾਂ ਇਹ ਨਾ ਸਮਝੋ ਕਿ ਤੁਹਾਨੂੰ ਜਿਤਾਉਣਾ ਲੋਕਾਂ ਦੀ ਮਜਬੂਰੀ ਹੈ, ਇਹ ਤਖਤਾ ਕਿਸੇ ਵੇਲੇ ਵੀ ਪਲਟ ਸਕਦਾ ਹੈ|
ਵੈਸੇ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਇਸ ਗੱਲ ਬਹੁਤ ਖੁਸ਼ ਹਨ ਕਿ ਜਿਹੜੇ ਸੱਤ ਦੇ ਸੱਤ ਬਹੁਤ ਹੀ ਅਮੀਰ ਧਨਾਢ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਨੂੰ ਪਿੱਠ ਦਿਖਾ ਕੇ ਚਲੇ ਗਏ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਹੁਣ ਹੀ ਅਕਲ ਆ ਜਾਵੇ ਅਤੇ ਉਹ ਆਪਣੇ ਆਮ ਵਰਕਰਾਂ ਦੀ ਕਦਰ ਕਰਨ ਲੱਗ ਪਵੇ| ਕੁਝ ਵੀ ਹੋਵੇ ਰਾਘਵ ਚੱਡਾ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਕ ਵਾਰ ਤਾਂ ਜ਼ਰੂਰ ਸੋਚਣ ਲਈ ਮਜਬੂਰ ਕਰਦਿਆਂ ਇਕ ਵਾਰ ਤਾਂ ਸ਼ੀਸ਼ਾ ਦਿਖਾ ਦਿੱਤਾ ਹੈ, ਬਾਕੀ ਸਿਆਸੀ ਭਵਿੱਖ ਕੀ ਹੋਵੇਗਾ ਇਹ ਤਾਂ ਰੱਬ ਜਾਣਦਾ ਹੈ ਜਾਂ ਪੰਜਾਬ ਦੇ ਲੋਕ| ਆਮੀਨ!
- ਅਰਜਨ ਰਿਆੜ
.jpg)
.jpg)
.jpg)

.jpg)



















.jpg)






























.jpg)


























.jpg)

.jpg)



















