ਇਟਲੀ ’ਚ ਦੋ ਪੰਜਾਬੀਆਂ ਦੀ ਮੌਤ ਨੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ!
ਇਟਲੀ ਵਿੱਚ ਦੋ ਪੰਜਾਬੀਆਂ ਦੀ ਮੌਤ ਦੀ ਦੁਖਦਾਈ ਖ਼ਬਰ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਦੁੱਖ ਵਿੱਚ ਡੁੱਬੋ ਦਿੱਤਾ ਹੈ। ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਖ਼ਾਤਰ ਜਾਣ ਵਾਲੇ ਪੰਜਾਬੀ ਨੌਜਵਾਨਾਂ ਲਈ ਇਹ ਘਟਨਾ ਇੱਕ ਵੱਡਾ ਝਟਕਾ ਹੈ ਅਤੇ ਇਹ ਸਵਾਲ ਵੀ ਖੜੇ ਕਰਦੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੀ ਸੁਰੱਖਿਆ ਅਤੇ ਭਲਾਈ ਲਈ ਕਿੰਨੇ ਜਾਗਰੂਕ ਹਾਂ? ਜਾਣਕਾਰੀ ਮੁਤਾਬਕ, ਦੋਵੇਂ ਪੰਜਾਬੀ ਨੌਜਵਾਨ ਇਟਲੀ ਵਿੱਚ ਮਿਹਨਤ-ਮਜ਼ਦੂਰੀ ਕਰਦੇ ਸਨ ਅਤੇ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਸਨ। ਪਰ ਕਿਸੇ ਹਾਦਸੇ ਜਾਂ ਅਣਚਾਹੀ ਘਟਨਾ ਕਾਰਨ ਉਨਾਂ ਦੀ ਅਚਾਨਕ ਮੌਤ ਹੋ ਗਈ। ਇਹ ਖ਼ਬਰ ਜਦੋਂ ਉਨਾਂ ਦੇ ਪਿੰਡਾਂ ਵਿੱਚ ਪਹੁੰਚੀ ਤਾਂ ਮਾਹੌਲ ਗ਼ਮਗੀਨ ਹੋ ਗਿਆ ਅਤੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜਾਬ ਦੇ ਕਈ ਨੌਜਵਾਨ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ਾਂ ਵੱਲ ਰੁਖ ਕਰਦੇ ਹਨ। ਇਟਲੀ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਵੱਸਦੀ ਹੈ। ਪਰ ਵਿਦੇਸ਼ੀ ਧਰਤੀ ’ਤੇ ਕਈ ਵਾਰ ਉਨਾਂ ਨੂੰ ਕਠਿਨ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਮ ਦੇ ਘੰਟੇ ਲੰਬੇ ਹੁੰਦੇ ਹਨ, ਸੁਰੱਖਿਆ ਦੇ ਪ੍ਰਬੰਧ ਕਮਜ਼ੋਰ ਹੁੰਦੇ ਹਨ ਅਤੇ ਕਈ ਵਾਰ ਕਾਨੂੰਨੀ ਸਹਾਇਤਾ ਵੀ ਸਮੇਂ ’ਤੇ ਨਹੀਂ ਮਿਲਦੀ।
ਇਹ ਘਟਨਾ ਸਾਨੂੰ ਇਹ ਸੋਚਣ ’ਤੇ ਮਜਬੂਰ ਕਰਦੀ ਹੈ ਕਿ ਸਿਰਫ਼ ਵਿਦੇਸ਼ ਜਾਣਾ ਹੀ ਸਫ਼ਲਤਾ ਨਹੀਂ ਹੁੰਦੀ। ਜ਼ਰੂਰੀ ਹੈ ਕਿ ਨੌਜਵਾਨ ਪੂਰੀ ਜਾਣਕਾਰੀ ਨਾਲ ਅਤੇ ਕਾਨੂੰਨੀ ਤਰੀਕੇ ਨਾਲ ਹੀ ਬਾਹਰ ਜਾਣ। ਨਾਲ ਹੀ, ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ ਅਤੇ ਦੂਤਾਵਾਸਾਂ ਰਾਹੀਂ ਉਨਾਂ ਦੀ ਮਦਦ ਯਕੀਨੀ ਬਣਾਈ ਜਾਵੇ। ਇਸ ਦੇ ਨਾਲ-ਨਾਲ, ਵਿਦੇਸ਼ਾਂ ਵਿੱਚ ਕੰਮ ਕਰ ਰਹੇ ਪੰਜਾਬੀਆਂ ਨੂੰ ਵੀ ਆਪਣੇ ਅਧਿਕਾਰਾਂ ਬਾਰੇ ਸਚੇਤ ਰਹਿਣ ਦੀ ਲੋੜ ਹੈ। ਉਨਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਵਿੱਚ ਤੁਰੰਤ ਸਥਾਨਕ ਪ੍ਰਸ਼ਾਸਨ ਜਾਂ ਆਪਣੇ ਦੂਤਾਵਾਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਦੋ ਪੰਜਾਬੀਆਂ ਦੀ ਇਹ ਮੌਤ ਸਾਡੇ ਲਈ ਇੱਕ ਵੱਡਾ ਸਬਕ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਸੂਝਵਾਨ ਫੈਸਲੇ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਦੁਖਦਾਈ ਘਟਨਾ ’ਤੇ ਸਾਰਾ ਪੰਜਾਬੀ ਸਮਾਜ ਪੀੜਤ ਪਰਿਵਾਰਾਂ ਨਾਲ ਖੜਾ ਹੈ। ਆਓ ਇਸ ਘਟਨਾ ’ਤੇ ਇਕ ਨਜ਼ਰ ਮਾਰਦੇ ਹਾਂ;
ਇਟਲੀ ਦੇ ਬੇਰਗਾਮੋ ਸੂਬੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਟਾਰਗੇਟਿਡ ਹਮਲੇ ਵਿੱਚ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਅਤੇ ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮਿ੍ਰਤਕਾਂ ਦੀ ਪਛਾਣ ਰਾਜਿੰਦਰ ਸਿੰਘ (48), ਵਾਸੀ ਕੋਵੋ ਅਤੇ ਗੁਰਮੀਤ ਸਿੰਘ (48), ਵਾਸੀ ਅਗਨਾਡੇਲੋ ਵਜੋਂ ਹੋਈ ਹੈ। ਇਹ ਘਟਨਾ 17 ਅਪਰੈਲ ਦੀ ਦੇਰ ਰਾਤ ਵਾਪਰੀ ਜਦੋਂ ਉਹ ਕੋਵੋ ਸ਼ਹਿਰ ਵਿੱਚ ਸਥਿਤ ਇੱਕ ਗੋਦਾਮ (ਜਿਸ ਨੂੰ ਗੁਰਦਵਾਰਾ ਸਾਹਿਬ ਵਜੋਂ ਵਰਤਿਆ ਜਾ ਰਿਹਾ ਸੀ) ਤੋਂ ਬਾਹਰ ਨਿਕਲ ਰਹੇ ਸਨ। ਦੋਵੇਂ ਮਿ੍ਰਤਕ ਤਿੰਨ-ਤਿੰਨ ਬੱਚਿਆਂ ਦੇ ਪਿਤਾ ਸਨ। ਚਸ਼ਮਦੀਦਾਂ ਮੁਤਾਬਕ ਚਾਰ ਸ਼ੱਕੀ ਦੋ ਕਾਰਾਂ ਵਿੱਚ ਆਏ ਅਤੇ ਰਾਤ ਕਰੀਬ 11:50 ਵਜੇ ਗੋਲੀਆਂ ਚਲਾ ਦਿੱਤੀਆਂ। ਘਟਨਾ ਸਥਾਨ ਤੋਂ ਗੋਲੀਆਂ ਦੇ ਲਗਪਗ 10 ਖੋਲ ਬਰਾਮਦ ਕੀਤੇ ਗਏ ਹਨ। ਗਵਾਹਾਂ ਨੇ ਦੱਸਿਆ ਕਿ ਬਹੁਤ ਨੇੜਿਓਂ ਕਈ ਗੋਲੀਆਂ ਚਲਾਈਆਂ ਗਈਆਂ, ਜੋ ਪੀੜਤਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਲੱਗੀਆਂ। ਇਸ ਹਮਲੇ ਦੌਰਾਨ ਇੱਕ ਤੀਜਾ ਵਿਅਕਤੀ ਵੀ ਮਾਮੂਲੀ ਜ਼ਖਮੀ ਹੋਇਆ ਹੈ। ‘ਇੱਕ ਗਵਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਿਸ਼ਾਨੇਬਾਜ਼ ‘ਇੱਕ ਭਾਰਤੀ’ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਦਾ ਜਾਂਦਾ ਸੀ।
ਵਾਰਦਾਤ ਤੋਂ ਬਾਅਦ ਹਮਲਾਵਰ ਆਪਣੀਆਂ ਗੱਡੀਆਂ ਵਿੱਚ ਫ਼ਰਾਰ ਹੋ ਗਏ। ਜਦੋਂ ਤੱਕ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਉਨਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਮੁੱਢਲੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਮੁੱਖ ਸ਼ੂਟਰ, ਜੋ ਕਿ ਭਾਰਤੀ ਮੂਲ ਦਾ ਹੈ ਅਤੇ ਉਸ ਦੇ ਸਾਥੀ ਗੁਰਦੁਆਰਾ ਸਾਹਿਬ ਵਿੱਚ ਆਉਦੇ-ਜਾਂਦੇ ਰਹਿੰਦੇ ਸਨ। ਪੁਲੀਸ ਧਾਰਮਿਕ ਸਥਾਨ ਦੇ ਪ੍ਰਬੰਧਨ ਨਾਲ ਸਬੰਧਤ ਵਿਵਾਦਾਂ ਸਮੇਤ ਹੋਰ ਸੰਭਵ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਟਾਲੀਅਨ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਨੇ ਸ਼ੱਕੀਆਂ ਦੇ ਨਾਮ ਅਤੇ ਵਾਹਨਾਂ ਦੇ ਵੇਰਵੇ ਇਕੱਠੇ ਕਰ ਲਏ ਹਨ ਅਤੇ ਸੀ.ਸੀ.ਟੀ.ਵੀ. ਫ਼ੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਸ਼ੱਕੀ ਸਾਥੀਆਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਦਾ ਸਾਬਕਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਇਹ ਘਟਨਾ ਵਿਸਾਖੀ ਦੇ ਜਸ਼ਨਾਂ ਤੋਂ ਠੀਕ ਪਹਿਲਾਂ ਵਾਪਰੀ, ਜਿਸ ਕਾਰਨ ਹੱਤਿਆਵਾਂ ਤੋਂ ਬਾਅਦ ਸਮਾਗਮ ਰੱਦ ਕਰ ਦਿੱਤੇ ਗਏ ਹਨ।
ਜਿਸ ਤਰਾਂ ਖਬਰਾਂ ਤੋਂ ਪਤਾ ਲੱਗਦਾ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਇਹ ਮੌਤਾਂ ਪੰਜਾਬੀ ਭਾਈਚਾਰੇ ਦੀ ਅੰਦਰੂਨੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ। ਇਟਲੀ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਲੱਗਦਾ ਹੈ ਜਲਦੀ ਹੀ ਅਸਲੀਅਤ ਸਾਹਮਣੇ ਹੋਵੇਗੀ। ਅਸਲ ’ਚ ਪੰਜਾਬੀ ਜਿੱਥੇ ਵੀ ਜਾਂਦੇ ਹਨ ਉਹ ਰਹਿੰਦੇ ਭਾਵੇਂ ਇਕੱਠੇ ਹਨ ਪਰ ਕਿਸੇ ਨਾ ਕਿਸੇ ਵਿਵਾਦ ਉੱਤੇ ਆਪਸ ’ਚ ਝਗੜਦੇ ਜ਼ਰੂਰ ਰਹਿੰਦੇ ਹਨ। ਹੁਣ ਜਿਵੇਂ ਗਵਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸ਼ੱਕੀ ਗੁਰਦੁਆਰਾ ਸਾਹਿਬ ਦਾ ਸਾਬਕਾ ਪ੍ਰਧਾਨ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਇਹ ਲੜਾਈ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਬੰਧਿਤ ਹੋਵੇਗੀ। ਵਿਦੇਸ਼ਾਂ ਵਿਚ ਸਿੱਖਾਂ ਵਲੋਂ ਗੁਰਦੁਆਰਾ ਸਾਹਿਬਾਨ ਸਿੱਖ ਧਰਮ ਦੇ ਪ੍ਰਚਾਰ, ਭਾਈਚਾਰਕ ਏਕਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਸਥਾਪਿਤ ਕੀਤੇ ਗਏ ਸਨ। ਪਰ ਇਹਨਾਂ ਦੀ ਪ੍ਰਧਾਨਗੀ ਲਈ ਪੰਜਾਬੀ ਭਾਈਚਾਰੇ ਨੇ ਹੀ ਪੂਰੀ ਦੁਨੀਆਂ ’ਚ ਜਲੂਸ ਕਢਵਾ ਕੇ ਰੱਖ ਦਿੱਤਾ ਹੈ। ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀਨੂੰ ਸੇਵਾ ਦੇ ਰੂਪ ਵਿਚ ਨਹੀਂ ਸਗੋਂ ਇਕ ਤਾਨਾਸ਼ਾਹ ਬਣੇ ਕੇ ਕਬਜ਼ਾ ਕਰਨ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਗੁਰੂ ਉੱਪਰ ਯਕੀਨ ਹੀ ਨਹੀਂ ਹੈ ਕਿ ਜੇਕਰ ਉਸਨੂੰ ਭਾਇਆ ਤਾਂ ਉਹ ਆਪ ਹੀ ਸੇਵਾ ਦੇ ਦੇਵੇਗਾ ਪਰ ਨਹੀਂ, ਪ੍ਰਧਾਨਗੀ ਹਾਸਲ ਕਰਨ ਲਈ ਤਾਂ ਹੱਥੋਪਾਈ ਅਤੇ ਕਤਲਾਂ ਤੱਕ ਵੀ ਗੱਲ ਪਹੁੰਚ ਜਾਂਦੀ ਹੈ। ਇਹ ਵਰਤਾਰਾ ਸਿਰਫ ਇਟਲੀ ਵਿਚ ਹੀ ਨਹੀਂ ਸਗੋਂ ਜਿੱਥੇ ਜਿੱਥੇ ਵੀ ਦੁਨੀਆਂ ’ਚ ਪੰਜਾਬੀ ਰਹਿੰਦੇ ਹਨ ਉੱਥੋਂ ਉੱਥੋਂ ਦੇ ਗੁਰਦੁਆਰਾ ਸਾਹਿਬਾਨਾਂ ’ਚ ਵਿਵਾਦ ਜ਼ਰੂਰ ਪੈਦਾ ਹੋ ਰਹੇ ਹਨ।
ਇਟਲੀ ਵਿਚ ਹੋਈ ਇਸ ਘਟਨਾ ਨੇ ਸਮੁੱਚੀ ਦੁਨੀਆਂ ’ਚ ਵਸਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਰ ਕਿਸੇ ਦੀ ਜ਼ੁਬਾਨ ਉੱਤੇ ਮਿ੍ਰਤਕਾਂ ਪ੍ਰਤੀ ਦੁੱਖ ਦੇ ਸ਼ਬਦ ਹਨ, ਪਰ ਸਿਰਫ ਅਫਸੋਸ ਕਰ ਕੇ ਹੀ ਨਹੀਂ ਸਰਨਾ, ਪੰਜਾਬੀ ਭਾਈਚਾਰੇ ਵਿਚੋਂ ਨਫਰਤ ਖਤਮ ਕਰਨ ਲਈ ਉਪਰਾਲੇ ਕਰਨੇ ਪੈਣਗੇ। ਆਪਸੀ ਕਲਾ ਕਲੇਸ਼ ਘਟਾਉਣ ਲਈ ਕੰਮ ਕਰਨਾ ਪਵੇਗਾ, ਇਹ ਸਮਝਣਾ ਪਵੇਗਾ ਕਿ ਇਹ ਬੇਗਾਨੇ ਦੇਸ਼ ਹਨ, ਇੱਥੇ ਸਾਡਾ ਕੁਝ ਵੀ ਪੱਕਾ ਨਹੀਂ ਹੈ, ਫਿਰ ਅਸੀਂ ਆਪਣਿਆਂ ਦਾ ਹੀ ਕਿਉਂ ਘਾਣ ਕਰ ਰਹੇ ਹਾਂ, ਜਦਕਿ ਇਹ ਅਜਿਹੇ ਮੁਲਕ ਹਨ ਕਿ ਇੱਥੇ ਇਮਾਨਦਾਰੀ ਨਾਲ ਕੰਮ ਕਰ ਕੇ ਜ਼ਿੰਦਗੀ ’ਚ ਜਿੱਡੀ ਮਰਜ਼ੀ ਵੱਡੀ ਤਰੱਕੀ ਕੀਤੀ ਜਾ ਸਕਦਾ ਹੈ, ਪਰ ਇਹੋ ਜਿਹੇ ਕਾਟੋ ਕਲੇਸ਼ਾਂ ’ਚ ਪੈ ਕੇ ਜਿੱਥੇ ਆਪਣਾ ਨਿੱਜੀ ਤੌਰ ’ਤੇ ਨੁਕਸਾਨ ਹੁੰਦਾ ਹੈ, ਉੱਥੇ ਪੰਥ ਦਾ ਵੀ ਵੱਡਾ ਨੁਕਸਾਨ ਹੁੰਦਾ ਹਾਂ। ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨੀਂ ਲਾਵੇ ਅਤੇ ਪੰਜਾਬੀ ਭਾਈਚਾਰੇ ਨੂੰ ਆਪਸ ’ਚ ਮਿਲ ਕੇ ਰਹਿਣ ਦੀ ਸੁਮੱਤ ਬਖਸ਼ੇ। ਆਮੀਂਨ!
.jpg)
.jpg)
.jpg)
.jpg)




















.jpg)































.jpg)

























.jpg)

.jpg)



















