ਡੂਮਵਾਲੀ ’ਚ ਐੱਨਆਈਏ ਵੱਲੋਂ ‘ਆਪ’ ਦੇ ਬਲਾਕ ਪ੍ਰਧਾਨ ਘਰ ਛਾਪਾ, ਪਥਰਾਲਾ ’ਚ ਵੀ ਕੀਤੀ ਜਾਂਚ

ਡੂਮਵਾਲੀ ’ਚ ਐੱਨਆਈਏ ਵੱਲੋਂ ‘ਆਪ’ ਦੇ ਬਲਾਕ ਪ੍ਰਧਾਨ ਘਰ ਛਾਪਾ, ਪਥਰਾਲਾ ’ਚ ਵੀ ਕੀਤੀ ਜਾਂਚ

ਡੱਬਵਾਲੀ-ਇੱਥੋਂ ਨਾਲ ਖਹਿੰਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ ਐੱਨਆਈਏ ਟੀਮ ਨੇ ‘ਆਪ’ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪਾ ਮਾਰਿਆ। ਐੱਨਆਈਏ ਦੇ ਡੀਐੱਸਪੀ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਟੀਮ ਨੇ ‘ਆਪ’ ਆਗੂ ਦੇ ਘਰ ਕਰੀਬ ਦੋ ਘੰਟੇ ਵਿੱਚ ਜਾਂਚ ਕੀਤੀ। ਟੀਮ ਨੇ ਘਰ ਵਿਚ ਦਸਤਾਵੇਜਾਂ ਦੀ ਜਾਂਚ  ਕੀਤੀ। ਇਸ ਮੌਕੇ ਪੰਜਾਬ ਪੁਲੀਸ ਦੇ ਇਸੰਪੈਕਟਰ ਸੁਰਜੀਤ ਸਿੰਘ ਅਤੇ ਮੁਲਾਜ਼ਮ ਮੌਜੂਦ ਸਨ। ਟੀਮ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੱਤੇ ਬਗ਼ੈਰ ਰਵਾਨਾ ਹੋ ਗਈ। ‘ਆਪ’ ਆਗੂ ਨੇ ਦੱਸਿਆ ਕਿ ਜਾਂਦੇ ਸਮੇਂ ਟੀਮ ਅਧਿਕਾਰੀਆਂ ਨੇ ਕਿਹਾ ਕਿ ਉਹ ਕੁਝ ਇਤਰਾਜ਼ਯੋਗ ਮਿਲਣ ਦੀ ਸੂਚਨਾ ਦੇ ਆਧਾਰ ‘ਤੇ ਪੁੱਜੇ ਸਨ। ਇਸ ਤੋਂ ਇਲਾਵਾ ਪਿੰਡ ਪਥਰਾਲਾ ਵਿਖੇ ਵੀ ਕਾਰ ਡੀਲਰ ਦੇ ਘਰ ਐੱਨਆਈਏ ਟੀਮ ਦੇ ਛਾਪੇਮਾਰੀ ਕੀਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਟੀਮ ਨੂੰ ਦੋਵੇਂ ਘਰਾਂ ਵਿਚ ਕੋਈ ਇਤਰਾਜ਼ਯੋਗ ਨਹੀਂ ਮਿਲਿਆ।