ਤਰਨ ਤਾਰਨ,-ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਪੰਜਾਬ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੰਕਾਤਰਾ ਨੇੜਿਓਂ ਡਰੋਨ ਬਰਾਮਦ ਕੀਤਾ ਹੈ। ਚੀਨ ਦੇ ਬਣੇ ਇਸ ਡਰੋਨ ਦਾ ਨਾਮ ਡੀਜੇਆਈ ਮੈਵਿਕ 3 ਦੱਸਿਆ ਜਾ ਰਿਹਾ ਹੈ। ਅਧਿਕਾਰਤ ਬਿਆਨ ਅਨੁਸਾਰ ਬੀਐੱਸਐੱਫ ਦੀ ਖੁਫੀਆ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਡਰੋਨ ਬਾਰੇ ਜਾਣਕਾਰੀ ਦਿੱਤੀ ਸੀ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਬੀਐੱਸਐੱਫ ਨੇ ਪੰਜਾਬ ਪੁਲੀਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਬਿਆਨ ਅਨੁਸਾਰ, ‘‘ਤਲਾਸ਼ੀ ਮੁਹਿੰਮ ਦੌਰਾਨ ਸਵੇਰੇ 8.20 ਵਜੇ ਜਵਾਨਾਂ ਨੇ ਜ਼ਿਲ੍ਹੇ ਦੇ ਪਿੰਡ ਸੰਕਾਤਰਾ ਨੇੜਿਓਂ ਡਰੋਨ ਬਰਾਮਦ ਕੀਤਾ।’’ ਬਿਆਨ ਮੁਤਾਬਕ ਇਹ ਆਪ੍ਰੇਸ਼ਨ ਬੀਐੱਸਐੱਫ ਜਵਾਨਾਂ ਤੇ ਪੰਜਾਬ ਪੁਲੀਸ ਦੀ ਸਰਹੱਦ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਨਾਕਾਮ ਕਰਨ ਦੀ ਵਚਨਬੱਧਤਾ ਦਰਸਾਉਂਦਾ ਹੈ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















