ਨਿਊਯਾਰਕ ’ਚ ਘੋੜਾ ਗੱਡੀਆਂ ’ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦਾ ਨਾਮ ਭਾਰਤੀ ਪੀੜਤ ‘ਰੋਮਾਂਚ’ ਦੇ ਨਾਮ ’ਤੇ ਰੱਖਿਆ

ਨਿਊਯਾਰਕ ’ਚ ਘੋੜਾ ਗੱਡੀਆਂ ’ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦਾ ਨਾਮ ਭਾਰਤੀ ਪੀੜਤ ‘ਰੋਮਾਂਚ’ ਦੇ ਨਾਮ ’ਤੇ ਰੱਖਿਆ

ਨਿਊਯਾਰਕ (ਅਰਜਨ ਰਿਆੜ, ਧੀਰਜ ਛੋਕਰਾਂ ਨਿਊਯਾਰਕ)- ਨਿਊਯਾਰਕ ਸ਼ਹਿਰ ਵਿੱਚ ਘੋੜਾ ਗੱਡੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੇ ਇੱਕ ਬਿੱਲ ਦਾ ਨਾਮ ਇੱਕ ਭਾਰਤੀ ਨਾਬਾਲਿਗ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ, ਜਿਸਦੀ ਸੈਂਟਰਲ ਪਾਰਕ ਵਿੱਚ ਇੱਕ ਭਿਆਨਕ ਘੋੜਾ ਗੱਡੀ ਦੁਰਘਟਨਾ ਵਿੱਚ ਸੱਟਾਂ ਲੱਗਣ ਤੋਂ ਬਾਅਦ ਮੌਤ ਹੋ ਗਈ ਸੀ। 18 ਸਾਲਾ ਰੋਮਾਂਚ ਮਹਾਜਨ, ਪਿਛਲੇ ਹਫ਼ਤੇ ਸੈਂਟਰਲ ਪਾਰਕ ਵਿੱਚ ਘੋੜੇ ਨਾਲ ਖਿੱਚੀ ਗਈ ਗੱਡੀ ਤੋਂ ਡਿੱਗਣ ਤੋਂ ਬਾਅਦ ਆਪਣੀ ਜਾਨ ਗੁਆ ਬੈਠਾ। ਮਹਾਜਨ ਨੇ ਆਪਣੀ ਮਾਂ ਦੀ ਮਦਦ ਕਰਨ ਲਈ ਗੱਡੀ ਤੋਂ ਛਾਲ ਮਾਰ ਦਿੱਤੀ ਸੀ, ਜੋ ਘੋੜੇ ਦੇ ਡਿੱਗਣ ਕਾਰਨ ਗੱਡੀ ਤੋਂ ਡਿੱਗ ਪਈ ਸੀ। ਮਹਾਜਨ ਨੂੰ ਸ਼ਰਧਾਂਜਲੀ ਦੇਣ ਲਈ ਸੋਮਵਾਰ ਨੂੰ ਸੈਂਟਰਲ ਪਾਰਕ ਵਿੱਚ ਇੱਕ ਨਾਈਟ ਵਿਜ਼ੂਅਲ ਦਾ ਆਯੋਜਨ ਕੀਤਾ ਗਿਆ। ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰ ਕ੍ਰਿਸਟੋਫਰ ਮਾਰਟੇ, ਜਿਨ੍ਹਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ, ਨੇ ਐਲਾਨ ਕੀਤਾ ਕਿ ਉਨ੍ਹਾਂ ਦੁਆਰਾ ਪੇਸ਼ ਕੀਤੇ ਗਏ ਇੱਕ ਬਿੱਲ, ਜਿਸਦਾ ਨਾਮ ‘ਰਾਈਡਰਜ਼ ਲਾਅ’ ਹੈ, ਜੋ ਨਿਊਯਾਰਕ ਸ਼ਹਿਰ ਵਿੱਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਗੱਡੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਦਾ ਹੈ, ਨੂੰ ਕਿਸ਼ੋਰ ਦੇ ਸਨਮਾਨ ਵਿੱਚ ‘ਰੋਮਾਂਚ’ਜ਼ ਲਾਅ’ ਵਿੱਚ ਬਦਲ ਦਿੱਤਾ ਜਾਵੇਗਾ। ਰਾਈਡਰ ਦੇ ਕਾਨੂੰਨ ਦਾ ਨਾਮ ਰਾਈਡਰ ਦੇ ਨਾਮ ਤੇ ਰੱਖਿਆ ਗਿਆ ਸੀ, ਜੋ ਕਿ 26 ਸਾਲਾ ਘੋੜਾ ਸੀ ਜੋ ਅਗਸਤ 2022 ਵਿੱਚ ਗੱਡੀ ਖਿੱਚਣ ਲਈ ਸਮਰੱਥ ਨਾ ਹੋਣ ਦੌਰਾਨ ਡਿੱਗ ਗਿਆ ਸੀ। ਰਾਈਡਰ ਦੀ ਉਸੇ ਸਾਲ ਅਕਤੂਬਰ ਵਿੱਚ ਮੌਤ ਹੋ ਗਈ ਸੀ ਅਤੇ ਇਸਦੀ ਮੌਤ ਤੋਂ ਬਾਅਦ, ਕਈ ਜਾਨਵਰ ਅਧਿਕਾਰ ਅਤੇ ਐਡਵੋਕੇਸੀ ਗਰੱੁਪ, ਜਿਵੇਂ ਕਿ ਦ ਐਨੀਮਲ ਲੀਗਲ ਡਿਫੈਂਸ ਫੰਡ ਆਦਿ ਨਿਊਯਾਰਕ ਸਿਟੀ ਵਿੱਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਗੱਡੀਆਂ ’ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਨੂੰ ਬਦਲਣ ਲਈ ਇੱਕ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਹ ਬਿੱਲ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਦੇ ਸੰਚਾਲਨ ਵਿੱਚ ਵਰਤੇ ਜਾਣ ਵਾਲੇ ਨਵੇਂ ਲਾਇਸੈਂਸ ਜਾਰੀ ਕਰਨ ’ਤੇ ਪਾਬੰਦੀ ਲਗਾ ਕੇ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਦੇ ਕਾਰੋਬਾਰ ਨੂੰ ਖ਼ਤਮ ਕਰ ਦੇਵੇਗਾ। ਐਨੀਮਲ ਲੀਗਲ ਡਿਫੈਂਸ ਫੰਡ ਨੇ ਕਿਹਾ ਕਿ 1 ਜੂਨ, 2028 ਤੋਂ ਅਜਿਹੀਆਂ ਕੈਬਾਂ ਦੇ ਸੰਚਾਲਨ ’ਤੇ ਪਾਬੰਦੀ ਹੋਵੇਗੀ।