ਹਾਲ ਹੀ ਵਿੱਚ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਰਤੀ ਰਾਜਨੀਤੀ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਵਾਂਗ ਦੇਖੇ ਜਾ ਰਹੇ ਹਨ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਨਤੀਜਿਆਂ ਨੇ ਸਪੱਸ਼ਟ ਕੀਤਾ ਕਿ ਦੇਸ਼ ਦਾ ਵੋਟਰ ਹੁਣ ਰਵਾਇਤੀ ਧਾਰਾਵਾਂ ਤੋਂ ਬਾਹਰ ਨਿਕਲ ਕੇ ਨਵੇਂ ਵਿਕਲਪਾਂ ਅਤੇ ਅਗਵਾਈ ਦੀ ਭਾਲ ਕਰ ਰਿਹਾ ਹੈ। ਪੱਛਮੀ ਬੰਗਾਲ, ਤਾਮਿਲ ਨਾਡੂ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਆਏ ਨਤੀਜੇ ਸਿਰਫ਼ ਸੂਬਾਈ ਰਾਜਨੀਤੀ ਹੀ ਨਹੀਂ, ਸਗੋਂ ਕੌਮੀ ਪੱਧਰ ’ਤੇ ਵੀ ਵੱਡੇ ਸੰਕੇਤ ਦੇ ਰਹੇ ਹਨ।
ਪੱਛਮੀ ਬੰਗਾਲ ਵਿੱਚ ਇਸ ਵਾਰ ਸਭ ਤੋਂ ਵੱਡਾ ਰਾਜਨੀਤਿਕ ਉਲਟਫ਼ੇਰ ਦੇਖਣ ਨੂੰ ਮਿਲਿਆ। ਭਾਰਤੀ ਜਨਤਾ ਪਾਰਟੀ ਨੇ ਇੱਥੇ ਇਤਿਹਾਸਕ ਜਿੱਤ ਦਰਜ ਕਰਦਿਆਂ ਸੱਤਾ ਹਾਸਲ ਕੀਤੀ, ਜਿਸ ਨਾਲ ਲੰਬੇ ਸਮੇਂ ਤੋਂ ਰਾਜ ਕਰ ਰਹੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਇਹ ਨਤੀਜਾ ਦਰਸਾਉਂਦਾ ਹੈ ਕਿ ਵੋਟਰਾਂ ਨੇ ਬਦਲਾਅ ਨੂੰ ਤਰਜ਼ੀਹ ਦਿੱਤੀ ਅਤੇ ਨਵੀਂ ਸਰਕਾਰ ’ਤੇ ਭਰੋਸਾ ਜਤਾਇਆ। ਭਾਜਪਾ ਦੀ ਇਹ ਜਿੱਤ ਭਵਿੱਖ ਦੀ ਰਾਜਨੀਤੀ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਤਾਮਿਲ ਨਾਡੂ ਵਿੱਚ ਨਤੀਜੇ ਹੋਰ ਵੀ ਹੈਰਾਨੀਜਨਕ ਰਹੇ। ਨਵੇਂ ਰਾਜਨੀਤਿਕ ਦਲ ਤਾਮਿਲਗਾ ਵੇਟਰੀ ਕਜ਼ੰਗਮ ਨੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡਦਿਆਂ ਵੱਡੀ ਜਿੱਤ ਹਾਸਲ ਕੀਤੀ। ਇਸ ਪਾਰਟੀ ਦੀ ਅਗਵਾਈ ਅਦਾਕਾਰ ਵਿਜੇ ਕਰ ਰਹੇ ਹਨ, ਜਿਸ ਨਾਲ ਨੌਜਵਾਨ ਵੋਟਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਨਤੀਜਾ ਦਰਸਾਉਂਦਾ ਹੈ ਕਿ ਦੱਖਣੀ ਭਾਰਤ ਵਿੱਚ ਨਵੀਆਂ ਰਾਜਨੀਤਿਕ ਤਾਕਤਾਂ ਉੱਭਰ ਰਹੀਆਂ ਹਨ ਅਤੇ ਲੋਕ ਨਵੇਂ ਵਿਕਲਪਾਂ ਨੂੰ ਸਵੀਕਾਰ ਕਰ ਰਹੇ ਹਨ।
ਕੇਰਲ ਵਿੱਚ ਰਵਾਇਤੀ ਰਾਜਨੀਤਿਕ ਰੁਝਾਨ ਮੁੜ ਸਾਹਮਣੇ ਆਇਆ, ਜਿੱਥੇ ਸੱਤਾ ਦੀ ਬਦਲਾਅ ਦੀ ਪਰੰਪਰਾ ਜਾਰੀ ਰਹੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਨੇ ਲੈਫਟ ਡੈਮੋਕਰੇਟਿਕ ਫਰੰਟ ਨੂੰ ਹਰਾ ਕੇ ਸੱਤਾ ਹਾਸਲ ਕੀਤੀ। ਇਹ ਨਤੀਜਾ ਦਰਸਾਉਂਦਾ ਹੈ ਕਿ ਵੋਟਰਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਬਦਲਾਅ ਲਈ ਵੋਟ ਦਿੱਤਾ ਅਤੇ ਲੋਕਤੰਤਰਕ ਰਿਵਾਜਾਂ ਨੂੰ ਮਜ਼ਬੂਤ ਕੀਤਾ।
ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਲਗਾਤਾਰ ਜਿੱਤ ਦਰਜ ਕੀਤੀ। ਇਹ ਜਿੱਤ ਦਰਸਾਉਂਦੀ ਹੈ ਕਿ ਸੂਬੇ ਵਿੱਚ ਭਾਜਪਾ ਦੀਆਂ ਨੀਤੀਆਂ ਅਤੇ ਅਗਵਾਈ ’ਤੇ ਲੋਕਾਂ ਦਾ ਭਰੋਸਾ ਬਣਿਆ ਹੋਇਆ ਹੈ। ਇਸ ਨਾਲ ਉੱਤਰ-ਪੂਰਬੀ ਭਾਰਤ ਵਿੱਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਈ ਹੈ।
ਪੁਡੂਚੇਰੀ ਵਿੱਚ ਵੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਨੇ ਆਪਣੀ ਸਰਕਾਰ ਕਾਇਮ ਰੱਖੀ। ਸਥਾਨਕ ਗਠਜੋੜਾਂ ਅਤੇ ਕੇਂਦਰੀ ਅਗਵਾਈ ਦੇ ਸਹਿਯੋਗ ਨਾਲ ਇਹ ਜਿੱਤ ਸੰਭਵ ਹੋਈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਛੋਟੇ ਪ੍ਰਦੇਸ਼ਾਂ ਵਿੱਚ ਵੀ ਗਠਜੋੜ ਦੀ ਰਾਜਨੀਤੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
2026 ਦੀਆਂ ਵਿਧਾਨ ਸਭਾ ਚੋਣਾਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਰਤ ਦੀ ਰਾਜਨੀਤੀ ਇੱਕ ਬਦਲਾਅ ਦੇ ਦੌਰ ਵਿੱਚ ਹੈ। ਕਿਤੇ ਪੁਰਾਣੀਆਂ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਤਾਂ ਕਿਤੇ ਨਵੀਆਂ ਤਾਕਤਾਂ ਨੇ ਆਪਣੀ ਪਛਾਣ ਬਣਾਈ। ਵੋਟਰਾਂ ਦਾ ਇਹ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਵਿਕਾਸ, ਸਥਿਰਤਾ ਅਤੇ ਪ੍ਰਭਾਵਸ਼ਾਲੀ ਨੇਤ੍ਰਿਤਵ ਨੂੰ ਤਰਜੀਹ ਦੇ ਰਹੇ ਹਨ। ਇਹ ਨਤੀਜੇ ਆਉਣ ਵਾਲੀਆਂ ਰਾਸ਼ਟਰੀ ਚੋਣਾਂ ਲਈ ਵੀ ਇੱਕ ਮਜ਼ਬੂਤ ਸੰਕੇਤ ਮੰਨੇ ਜਾ ਰਹੇ ਹਨ ਅਤੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।
ਹੁਣ ਜੇਕਰ ਅਸੀਂ ਸਮੱੁਚੇ ਚੋਣ ਨਤੀਜਿਆਂ ਉੱਤੇ ਝਾਤ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਦੇਸ਼ ਦਾ ਵੋਟਰ ਕੱਟੜ ਮਾਨਸਿਕਤਾ ਨੂੰ ਪਸੰਦ ਕਰਨ ਲੱਗਾ ਹੈ ਜਿਸ ਕਾਰਨ ਲੱਗਦਾ ਹੈ ਕਿ ਭਾਰਤ ਦਾ ਆਉਣ ਵਾਲਾ ਭਵਿੱਖ ਆਮ ਲੋਕਾਂ ਲਈ ਖਤਰਨਾਕ ਹੋਣ ਜਾ ਰਿਹਾ ਹੈ| ਭਾਰਤੀ ਜਨਤਾ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਪੰਜਾਂ ਵਿਚੋਂ ਤਿੰਨ ਸੂਬਿਆਂ ’ਚ ਸਰਕਾਰਾਂ ਬਣਾਉਣ ਵਿਚ ਕਾਮਯਾਬ ਰਹੀ ਹੈ| ਕੇਂਦਰ ਵਿਚ ਵੀ ਭਾਜਪਾ ਦੀ ਸਰਕਾਰ ਹੈ ਅਤੇ ਸਭ ਜਾਣਦੇ ਹੀ ਹਨ ਕਿ ਭਾਰਤੀ ਜਨਤਾ ਪਾਰਟੀ ਸੂਬਿਆਂ ਵਿਚ ਆਪਣੀਆਂ ਸਰਕਾਰਾਂ ਬਣਾਉਣ ਲਈ ਕਿਵੇਂ ਹਰ ਹਥਕੰਡਾ ਵਰਤ ਰਹੀ ਹੈ ਜਿਨ•ਾਂ ਵਿਚੋਂ ਸੀ.ਬੀ.ਆਈ. ਅਤੇ ਈ.ਡੀ. ਮੁੱਖ ਹਥਿਆਰ ਹਨ| ਸਭ ਜਾਣਦੇ ਹਨ ਕਿ ਭਾਜਪਾ ਉੱਤੇ ਦਲਿਤ ਅਤੇ ਘੱਟ ਗਿਣਤੀ ਵਿਰੋਧੀ ਹੋਣ ਦੇ ਦੋਸ਼ ਲੱਗਦੇ ਹਨ| ਵਿਰੋਧੀ ਧਿਰਾਂ, ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ, ਵੱਲੋਂ ਭਾਜਪਾ ’ਤੇ ਦਲਿਤਾਂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ ਵਿਰੁੱਧ ‘ਨਕਾਰਾਤਮਕ ਮਾਨਸਿਕਤਾ’ ਰੱਖਣ ਦਾ ਦੋਸ਼ ਲਗਾਇਆ ਜਾਂਦਾ ਹੈ। ਕਿਸਾਨ ਅੰਦੋਲਨ ਦੌਰਾਨ ਭਾਜਪਾ ਦੇ ਕਈ ਨੇਤਾਵਾਂ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਧਿਰ ਨੇ ਭਾਜਪਾ ਦੀ ਮਾਨਸਿਕਤਾ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਸੀ। ਭਾਜਪਾ ਖੁਦ ਨੂੰ ‘ਰਾਮ ਰਾਜ’ ਅਤੇ ‘ਸੱਭਿਆਚਾਰਕ ਰਾਸ਼ਟਰਵਾਦ’ ਦੇ ਮੁੱਢਲੇ ਸਮਰਥਕ ਵਜੋਂ ਪੇਸ਼ ਕਰਦੀ ਹੈ, ਜਿਸ ਦਾ ਉਦੇਸ਼ ਦੇਸ਼ ਵਿੱਚ ਇੱਕਸਾਰਤਾ ਲਿਆਉਣਾ ਹੈ ਜਦਕਿ ਇਸ ਦਾ ਅਸਲ ਮਕਸਦ ਹਿੰਦੂਵਾਦ ਦਾ ਦਬਦਬਾ ਬਣਾਉਣਾ ਹੈ। ਵਿਰੋਧੀ ਨੇਤਾਵਾਂ ਦੁਆਰਾ ਭਾਜਪਾ ਦੀ ਮਾਨਸਿਕਤਾ ਨੂੰ ਕਈ ਵਾਰ ‘ਨੀਵੇਂ ਪੱਧਰ’ ਦਾ ਦੱਸ ਕੇ ਆਲੋਚਨਾ ਕੀਤੀ ਜਾਂਦੀ ਹੈ, ਖਾਸ ਕਰਕੇ ਜਦੋਂ ਚੋਣਾਂ ਜਾਂ ਰਾਜਨੀਤਿਕ ਬਹਿਸਾਂ ਚੱਲ ਰਹੀਆਂ ਹੋਣ। ਇਸਦੇ ਆਗੂ ਕਦੇ ਵੀ ਮੁੱਦੇ ਦੀ ਗੱਲ ਨਹੀਂ ਕਰਦੇ ਸਗੋਂ ਵਿਰੋਧੀ ਆਗੂਆਂ ਉੱਤੇ ਦਬਾਅ ਬਣਾਉਣ ਲਈ ਹਰ ਹੀਲਾ ਵਰਤਦੇ ਹਨ|
ਭਾਜਪਾ ਦੀ ਤਿੰਨ ਸੂਬਿਆਂ ’ਚ ਜਿੱਤ ਨਾਲ ਚੜ•ਤ ਬਣ ਗਈ ਹੈ ਅਤੇ ਉਸਦਾ ਅਗਲਾ ਨਿਸ਼ਾਨਾ ਪੰਜਾਬ ਹੋ ਸਕਦਾ ਹੈ| ਪੱਛਮੀਂ ਬੰਗਾਲ ਅਤੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਲਗਭਗ ਰਲਦੀ ਮਿਲਦੀ ਹੈ ਅਤੇ ਅਜ਼ਾਦੀ ਦੇ ਅੰਦੋਲਨ ਵਿਚ ਵੀ ਦੋਵਾਂ ਸੂਬਿਆਂ ਨੇ ਹੀ ਮੋਹਰੀ ਭੂਮਿਕਾ ਨਿਭਾਈ ਸੀ| ਪਰ ਭਾਜਪਾ ਨੇ ਮਮਤਾ ਬੈਨਰਜੀ ਨੂੰ ਢਾਹੁਣ ਲਈ ‘ਸਾਮ, ਦਾਮ, ਦੰਡ, ਭੇਤ’ ਦੀ ਰਣਨੀਤੀ ਅਪਣਾਈ ਅਤੇ ਮਮਤਾ ਬੈਨਰਜੀ ਦਾ ਕਿਲਾ ਢਾਹ ਦਿੱਤਾ| ਹੁਣ ਇਹੀ ਨੀਤੀ ਪੰਜਾਬ ’ਚ ਵੀ ਲਾਗੂ ਕਰਨ ਦੀ ਭਾਜਪਾ ਵਲੋਂ ਰਣਨੀਤੀ ਬਣਾਈ ਜਾ ਰਹੀ ਹੈ| ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੈਸੇ ਲੈ ਕੇ ਬਣਾਏ ਗਏ ਬਹੁਤ ਹੀ ਅਮੀਰ ਸੱਤ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਅਗਵਾਈ ’ਚ ਭਾਜਪਾ ਦੀ ਗੋਦੀ ’ਚ ਜਾ ਬੈਠੇ| ਦੱਸਿਆ ਜਾਂਦਾ ਹੈ ਕਿ ਇਹ ਸਾਰੇ ਈ.ਡੀ. ਵਲੋਂ ਮਾਰੇ ਗਏ ਦਬਕੇ ਨਾਲ ਪਲਟੀ ਮਾਰ ਕੇ ਗਏ ਹਨ ਨਹੀਂ ਤਾਂ ਉਹ ਖੁਦ ਹੀ ਐਨੇ ਅਮੀਰ ਹਨ ਕਿ ਉਹਨਾਂ ਨੂੰ ਪੈਸੇ ਦੀ ਲੋੜ ਹੀ ਕੋਈ ਨਹੀਂ ਸੀ|
ਭਾਜਪਾ ਦੀ ਅਜੋਕੀ ਨੀਤੀ ਉੱਤੇ ਜੇਕਰ ਵਿਚਾਰ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਉਸ ਵਲੋਂ ਕਦੇ ਵੀ ਵਰਕਰ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ| ਉਸਦੀ ਸੋਚ ਹੈ ਕਿ ਇਕ ਇਕ ਵਰਕਰ ਦੀ ਮਿੰਨਤ ਕਰਨ ਨਾਲੋਂ ਇਕ ਵੱਡਾ ਆਗੂ ਸ਼ਾਮਿਲ ਕਰਵਾਉ, ਉਸਦੇ ਨਾਲ ਵਰਕਰ ਆਪ ਹੀ ਆ ਜਾਂਦੇ ਹਨ| ਇਸ ਤਰ•ਾਂ ਕਰਨ ਲਈ ਉਹਨਾਂ ਨੂੰ ਚਾਹੇ ਆਗੂਆਂ ਨੂੰ ਪਿਆਰ ਨਾਲ ਮਨਾਉਣਾ ਪਵੇ ਤੇ ਜਾਂ ਫਿਰ ਸੀ.ਬੀ.ਆਈ., ਈ.ਡੀ. ਰਾਹੀਂ ਕੁਝ ਕਰਨਾ ਪਵੇ, ਉਹ ਸਭ ਕੁਝ ਕਰ ਦਿੰਦੇ ਹਨ| ਪੱਛਮੀਂ ਬੰਗਾਲ ਵਿਚ ਜਿੱਤ ਤੋਂ ਬਾਅਦ ਹੁਣ ਭਾਜਪਾ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਪੰਜਾਬ ਦੀ ਜਿੱਤ ਹੁਣ ਦੂਰ ਨਹੀਂ ਹੈ|
ਕਿਸਾਨ ਅੰਦੋਲਨ ਦੌਰਾਨ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦੀ ਹੱਤਕ ਹੋਈ ਸੀ, ਅਸਲ ਵਿਚ ਭਾਜਪਾ ਉਸ ਦਾ ਬਦਲਾ ਲੈਣਾ ਚਾਹੁੰਦੀ ਹੈ ਪੰਜਾਬ ਉੱਪਰ ਰਾਜ ਕਰ ਕੇ| ਭਾਜਪਾ ਨੂੰ ਲੱਗਦਾ ਹੈ ਕਿ ਜਦੋਂ ਹੀ ਉਸਦਾ ਪੰਜਾਬ ਉੱਤੇ ਰਾਜ ਹੁੰਦਾ ਹੈ ਤਾਂ ਉਹ ਪੰਜਾਬ ਦੀ ਕਿਸਾਨੀ ਦਾ ਲੱਕ ਤੋੜ ਕੇ ਪੰਜਾਬ ਦੇ ਕਿਸਾਨਾਂ ਨੂੰ ਭਵਿੱਖ ਵਿਚ ਕੋਈ ਵੀ ਇਹੋ ਜਿਹਾ ਅੰਦੋਲਨ ਕਰਨ ਤੋਂ ਅਸਮਰੱਥ ਕਰ ਦੇਵੇਗੀ| ਖੈਰ! ਇਹਨਾਂ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਨਿਸ਼ਾਨਾ ਪੰਜਾਬ ਹੈ, ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੇ ‘ਸਰਬ ਸਾਂਝੀ ਵਾਲਤਾ’ ਦਾ ਝੰਡਾ ਉੱਚਾ ਰੱਖਣਾ ਹੈ ਜਾਂ ਫਿਰ ਕੱਟੜ ਪਾਰਟੀ ਦੇ ਪੈਰਾਂ ਵਿਚ ਬੈਠਣਾ ਹੈ| ਆਮੀਨ!
.jpg)
.jpg)

.jpg)
.jpg)




















.jpg)





























.jpg)


























.jpg)






.jpg)














