ਡੋਨਾਲਡ ਟਰੰਪ ਦੇ ਰਾਤਰੀ ਭੋਜ ਦੌਰਾਨ ਹੋਈ ਗੋਲੀਬਾਰੀ ’ਤੇ ਅੰਤਰਰਾਸ਼ਟਰੀ ਆਗੂਆਂ ਦੀ ਪ੍ਰਤੀਕਿਰਿਆ

ਡੋਨਾਲਡ ਟਰੰਪ ਦੇ ਰਾਤਰੀ ਭੋਜ ਦੌਰਾਨ ਹੋਈ ਗੋਲੀਬਾਰੀ ’ਤੇ ਅੰਤਰਰਾਸ਼ਟਰੀ ਆਗੂਆਂ ਦੀ ਪ੍ਰਤੀਕਿਰਿਆ

ਦੁਨੀਆਂ ਉਸ ਵਕਤ ਹੈਰਾਨ ਰਹਿ ਗਈ ਜਦੋਂ ਸੁਰੱਖਿਆ ਲਈ ਸਭ ਤੋਂ ਮਜਬੂਤ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਸਮਾਗਮ ’ਚ ਗੋਲੀ ਚੱਲਣ ਦੀ ਖਬਰ ਨਸ਼ਰ ਹੋਈ| ਇਸ ਖਬਰ ਤੋਂ ਬਾਅਦ ਦੁਨੀਆਂ ਭਰ ਵਿਚ ਸਰਗਰਮੀ ਦੇਖੀ ਗਈ ਇਸ ਦਾ ਇਕ ਕਾਰਨ ਇਹ ਵੀ ਸੀ ਕਿ ਬੀਤੇ ਕੁਝ ਮਹੀਨਿਆਂ ਤੋਂ ਅਮਰੀਕਾ ਦਾ ਇਰਾਨ ਨਾਲ ਤਣਾਅ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਵਲੋਂ ਇਸ ਖਬਰ ਨੂੰ ਉਸ ਮਸਲੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਸੀ ਹਰ ਕੋਈ ਆਪੋ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ| ਬੀਤੇ ਸ਼ਨਿੱਚਰਵਾਰ ਰਾਤ ਵ•ਾਈਟ ਹਾਊਸ ਦੇ ਪੱਤਰਕਾਰਾਂ ਲਈ ਆਯੋਜਿਤ ਰਾਤਰੀ ਭੋਜ (ਡਿਨਰ) ਪ੍ਰੋਗਰਾਮ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਉੱਤੇ ਅੰਤਰਰਾਸ਼ਟਰੀ ਆਗੂਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ•ਾਂ ਨੇ ਇਸ ਗੱਲ ’ਤੇ ਰਾਹਤ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਨ•ਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਹੋਰ ਸਾਰੇ ਮਹਿਮਾਨ ਪੂਰੀ ਤਰ•ਾਂ ਸੁਰੱਖਿਅਤ ਹਨ। ਇਸ ਦੇ ਨਾਲ ਹੀ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਲੋਕਤੰਤਰ ਅੰਦਰ ਸਿਆਸੀ ਹਿੰਸਾ ਲਈ ਕੋਈ ਵੀ ਥਾਂ ਨਹੀਂ ਹੈ।
ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ ਦੇ ਹਿਲਟਨ ਹੋਟਲ ਵਿੱਚ ਹੋਈ ਗੋਲੀਬਾਰੀ ਨੂੰ ਚਿੰਤਾਜਨਕ ਘਟਨਾ ਦੱਸਿਆ। ਉਨ•ਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਵ•ਾਈਟ ਹਾਊਸ ਪੱਤਰਕਾਰਾਂ ਦੇ ਰਾਤਰੀ ਭੋਜ ਦੌਰਾਨ ਗੋਲੀ ਚੱਲਣ ਦੀ ਖ਼ਬਰ ਸੁਣ ਕੇ ਉਹ ਚਿੰਤਤ ਸਨ, ਪਰ ਹੁਣ ਉਨ•ਾਂ ਨੂੰ ਰਾਹਤ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ, ਉਨ•ਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਹੋਰ ਸਾਰੇ ਮਹਿਮਾਨ ਸੁਰੱਖਿਅਤ ਹਨ। ਕਾਰਨੀ ਨੇ ਅੱਗੇ ਕਿਹਾ ਕਿ ਕਿਸੇ ਵੀ ਲੋਕਤੰਤਰ ਵਿੱਚ ਸਿਆਸੀ ਹਿੰਸਾ ਨੂੰ ਕਬੂਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਉਨ•ਾਂ ਦੀ ਪੂਰੀ ਹਮਦਰਦੀ ਹੈ।
ਉੱਥੇ ਹੀ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ ਕਿ ‘ਇਹ ਚੰਗੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਨ•ਾਂ ਦੀ ਪਤਨੀ ਹਾਲੀਆ ਘਟਨਾਕ੍ਰਮ ਤੋਂ ਬਾਅਦ ਸੁਰੱਖਿਅਤ ਹਨ।’ ਜਦਕਿ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਉਨ•ਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਲੋਕ ਸੁਰੱਖਿਅਤ ਹਨ। ਉਨ•ਾਂ ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਤੁਰੰਤ ਕਾਰਵਾਈ ਲਈ ਸੀਕਰੇਟ ਸਰਵਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕੰਮ ਦੀ ਸ਼ਲਾਘਾ ਕਰਦੇ ਹਾਂ।’
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਕਿਹਾ ਕਿ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਸਖ਼ਤ ਨਿਖੇਧੀ ਹੋਣੀ ਚਾਹੀਦੀ ਹੈ। ਉਨ•ਾਂ ਨੇ ਅਮਰੀਕੀ ਆਗੂਆਂ ਦੀ ਚੰਗੀ ਸਿਹਤ ਅਤੇ ਸੁਰੱਖਿਆ ਲਈ ਆਪਣੀਆਂ ਸ਼ੁੱਭਕਾਮਨਾਵਾਂ ਵੀ ਭੇਜੀਆਂ। ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਵੀ ਟਰੰਪ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ•ਾਂ ਨੇ ਕਿਹਾ, ‘ਸਾਡੀਆਂ ਸ਼ੁਭਕਾਮਨਾਵਾਂ ਰਾਸ਼ਟਰਪਤੀ ਟਰੰਪ ਅਤੇ ਰਾਤਰੀ ਭੋਜ (ਡਿਨਰ) ਵਿੱਚ ਸ਼ਾਮਲ ਸਾਰੇ ਲੋਕਾਂ ਦੇ ਨਾਲ ਹਨ। ਜੋ ਲੋਕ ਸ਼ਾਂਤੀ ਦੀਆਂ ਕਦਰਾਂ-ਕੀਮਤਾਂ ਵਿੱਚ ਭਰੋਸਾ ਰੱਖਦੇ ਹਨ, ਉਨ•ਾਂ ਲਈ ਹਿੰਸਾ ਕਦੇ ਵੀ ਰਸਤਾ ਨਹੀਂ ਹੋ ਸਕਦੀ।’
ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਸੋਸ਼ਲ ਮੀਡੀਆ ’ਤੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਖ਼ਬਰ ਸੁਣ ਕੇ ਉਹ ਕਾਫ਼ੀ ਹੈਰਾਨ ਹਨ। ਉਨ•ਾਂ ਕਿਹਾ, ‘ਇਹ ਜਾਣ ਕੇ ਰਾਹਤ ਮਿਲੀ ਹੈ ਕਿ ਰਾਸ਼ਟਰਪਤੀ ਟਰੰਪ, ਉਨ•ਾਂ ਦੀ ਪਤਨੀ ਅਤੇ ਹੋਰ ਮਹਿਮਾਨ ਸੁਰੱਖਿਅਤ ਹਨ।’
ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨਿੱਚਰਵਾਰ ਰਾਤ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਵ•ਾਈਟ ਹਾਊਸ ਕਾਰਸਪੋਂਡੈਂਟਸ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ (ਡਿਨਰ) ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਤੇ ਦੇਸ਼ ਦੇ ਹੋਰ ਵੱਡੇ ਆਗੂਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਰਾਸ਼ਟਰਪਤੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਭਾਜੜ ਦੌਰਾਨ ਮੰਚ ਤੋਂ ਉੱਤਰਦੇ ਸਮੇਂ ਉਹ ਮਾਮੂਲੀ ਲੜਖੜਾ ਗਏ ਸਨ, ਜਿਨ•ਾਂ ਨੂੰ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਤੁਰੰਤ ਸੰਭਾਲ ਲਿਆ।
ਇੰਨੇ ਸਖਤ ਸੁਰੱਖਿਆ ਪ੍ਰਬੰਧਾਂ ਵਾਲੇ ਪ੍ਰੋਗਰਾਮ ਵਿਚ ਗੋਲੀ ਚੱਲ ਜਾਣੀ ਕੋਈ ਛੋਟੀ ਗੱਲ ਨਹੀਂ ਮੰਨੀ ਜਾ ਸਕਦੀ| ਇਸ ਘਟਨਾ ਪਿੱਛੇ ਕੀ ਸਾਜਿਸ਼ ਹੈ ਅਤੇ ਕੀ ਮਕਸਦ ਹੈ, ਇਸ ਬਾਰੇ ਸਾਹਮਣੇ ਆਉਣਾ ਜ਼ਰੂਰੀ ਹੈ| ਭਾਵੇਂ ਦੁਨੀਆਂ ਦੇ ਰਾਜਨੀਤੀਵਾਨਾ ਨੇ ਟਰੰਪ ਉੱਤੇ ਹੋਈ ਇਸ ਹਮਲੇ ਦੀ ਨਿਖੇਧੀ ਕੀਤੀ ਹੈ ਪਰ ਹਰ ਕੋਈ ਇਹ ਜ਼ਰੂਰ ਸੋਚਦਾ ਹੈ ਕਿ ਟਰੰਪ ਨੂੰ ਹੁਣ ਅੰਤਰਰਾਸ਼ਟਰੀ ਤਲਖੀ ਖਤਮ ਕਰਨ ਲਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਸ਼ਾਂਤੀ ਦਾ ਪਸਾਰਾ ਕਰਨਾ ਚਾਹੀਦਾ ਹੈ ਜਿਸ ਲਈ ਉਹ ਪੂਰੀ ਤਰ੍ਹਾਂ ਸਮਰੱਥ ਹਨ| ਆਮੀਨ!

ਅਰਜਨ ਰਿਆੜ