ਪਰਥ (ਪੰਜਾਬੀ ਰਾਈਟਰ)- ਆਸਟ੍ਰੇਲੀਆ ਵਿਚ 52 ਸਾਲਾ ਭਾਰਤੀ ਨਾਗਰਿਕ ਨੂੰ ਇੱਕ ਅੰਤਰਰਾਸ਼ਟਰੀ ਉਡਾਣ ਵਿਚ ਆਪਣੀ ਨੇੜਲੀ ਸੀਟ 'ਤੇ ਬੈਠੀ ਔਰਤ ਯਾਤਰੀ ਨਾਲ ਜਿਨਸੀ ਛੇੜਖਾਨੀ ਅਤੇ ਜਬਰ-ਜ਼ਿਨਾਹ ਵਰਗੀ ਘਟਨਾ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਫੈਡਰਲ ਪੁਲਿਸ ਅਨੁਸਾਰ ਇਹ ਘਟਨਾ ਇਸ ਹਫ਼ਤੇ ਸਿੰਗਾਪੁਰ ਤੋਂ ਪਰਥ (ਆਸਟ੍ਰੇਲੀਆ) ਜਾ ਰਹੀ ਸਕੂਟ ਏਅਰਲਾਈਨਜ਼ ਦੀ ਉਡਾਣ ਵਿਚ ਵਾਪਰੀ। ਮੁਲਜ਼ਮ ਦਾ ਨਾਂ ਸੁਧੀਰ ਕੁਮਾਰ ਚੌਹਾਨ ਦੱਸਿਆ ਗਿਆ ਹੈ। ਉਸ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਨੇੜਲੀ ਸੀਟ 'ਤੇ ਬੈਠੀ ਔਰਤ ਯਾਤਰੀ ਨਾਲ ਉਡਾਣ ਦੌਰਾਨ ਇਤਰਾਜਯੋਗ ਵਿਵਹਾਰ ਕੀਤਾ। ਔਰਤ ਯਾਤਰੀ ਨੇ ਭਾਰਤੀ ਨਾਗਰਿਕ ਦੀ ਇਤਰਾਜਯੋਗ ਕਰਤੂਤ ਬਾਰੇ ਤੁਰੰਤ ਕੈਬਿਨ ਕਰੂ ਨੂੰ ਸੂਚਿਤ ਕਰ ਦਿੱਤਾ। ਏਅਰਲਾਈਨ ਸਟਾਫ ਨੇ ਤੁਰੰਤ ਉਸ ਔਰਤ ਨੂੰ ਦੂਜੀ ਸੀਟ ’ਤੇ ਬਿਠਾ ਦਿੱਤਾ ਅਤੇ ਉਡਾਣ ਦੇ ਬਾਕੀ ਸਮੇਂ ਤੱਕ ਮੁਲਜ਼ਮ ’ਤੇ ਨਜ਼ਰ ਰੱਖੀ। ਉਨ੍ਹਾਂ ਨੇ ਜ਼ਮੀਨ ’ਤੇ ਪੁਲਿਸ ਨੂੰ ਵੀ ਤੁਰੰਤ ਜਾਣਕਾਰੀ ਦੇ ਦਿੱਤੀ। ਜਿਉਂ ਹੀ ਉਡਾਣ ਪਰਥ ਏਅਰਪੋਰਟ ’ਤੇ ਲੈਂਡ ਹੋਈ, ਪੁਲਿਸ ਅਧਿਕਾਰੀ ਉਡਾਣ ਵਿਚ ਚੜ੍ਹੇ ਅਤੇ ਸੁਧੀਰ ਕੁਮਾਰ ਚੌਹਾਨ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਆਸਟ੍ਰੇਲੀਆ ਦੇ ਕਾਨੂੰਨ ਤਹਿਤ “Sexual Intercourse Without Consent” ਭਾਵ ਬਿਨਾ ਸਹਿਮਤੀ ਦੇ ਜਿਨਸੀ ਸੰਬੰਧ ਅਤੇ ਕਈ ਵਾਰ “Indecent Acts Without Consent” ਭਾਵ ਬਿਨਾ ਸਹਿਮਤੀ ਦੇ ਅਸ਼ਲੀਲ ਵਿਵਹਾਰ ਦੇ ਇਲਜ਼ਾਮ ਲਗਾਏ ਗਏ ਹਨ। ਸੁਧੀਰ ਕੁਮਾਰ ਚੌਹਾਨ ਫਿਲਹਾਲ ਜੇਲ੍ਹ ਵਿਚ ਹੈ। ਉਸ ਦੀ ਜ਼ਮਾਨਤ ’ਤੇ ਸੁਣਵਾਈ ਹੋਣੀ ਹੈ। ਪੁਲਿਸ ਨੇ ਪੀੜਤ ਔਰਤ ਦੀ ਪਛਾਣ ਗੁਪਤ ਰੱਖੀ ਹੈ, ਜੋ ਕਿ ਜਿਨਸੀ ਅਪਰਾਧਾਂ ਵਿਚ ਆਮ ਤੌਰ ’ਤੇ ਕੀਤਾ ਜਾਂਦਾ ਹੈ। ਆਸਟ੍ਰੇਲੀਆ ਫੈਡਰਲ ਪੁਲਿਸ ਦੇ ਐਕਟਿੰਗ ਸੁਪਰਡੈਂਟ ਪੀਟਰ ਬ੍ਰਿੰਡਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਯਾਤਰੀਆਂ ਦੀ ਸੁਰੱਖਿਆ ਖ਼ਾਸ ਕਰ ਕੇ ਔਰਤ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ, “ਹਰ ਯਾਤਰੀ ਨੂੰ ਉਡਾਣ ਵਿਚ ਸੁਰੱਖਿਅਤ ਅਤੇ ਆਰਾਮਦਾਇਕ ਮਹਿਸੂਸ ਕਰਨਾ ਚਾਹੀਦਾ ਹੈ।” ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਡਾਣ ਵਿਚ ਕੋਈ ਅਣਚਾਹੀ ਘਟਨਾ ਵਾਪਰੇ ਤਾਂ ਤੁਰੰਤ ਕੈਬਿਨ ਕਰੂ, ਏਅਰਪੋਰਟ ਸੁਰੱਖਿਆ ਜਾਂ ਪੁਲਿਸ ਨੂੰ ਸੂਚਿਤ ਕਰੋ। ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਉਡਾਣ ਵਿਚ ਕਿਸੇ ਵੀ ਤਰ੍ਹਾਂ ਦਾ ਅਣਉਚਿਤ ਜਾਂ ਗੈਰ-ਸਹਿਮਤੀ ਵਾਲਾ ਵਿਵਹਾਰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਆਸਟ੍ਰੇਲੀਆ ਦੇ ਕਾਨੂੰਨ ਤਹਿਤ ਇਸ ਲਈ ਸਖ਼ਤ ਸਜ਼ਾ ਹੋ ਸਕਦੀ ਹੈ। ਸਕੂਟ ਏਅਰਲਾਈਨਜ਼ ਵੱਲੋਂ ਹਾਲ਼ੇ ਤੱਕ ਇਸ ਘਟਨਾ ਬਾਰੇ ਕੋਈ ਵਿਸਥਾਰ ਨਾਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
.jpg)
.jpg)
.jpg)
.jpg)




















.jpg)































.jpg)

























.jpg)

.jpg)



















