ਅਮਰੀਕਾ ਇਕ ਅਜਿਹਾ ਦੇਸ਼ ਹੈ ਜਿਸ ਨੂੰ ਦੁਨੀਆਂ ਦਾ ਸਰਪੰਚ ਦੇਸ਼ ਮੰਨਿਆ ਜਾਂਦਾ ਹੈ। ਇਸ ਦੇਸ਼ ਦੀ ਇਕ ਖਾਸੀਅਤ ਇਹ ਵੀ ਰਹੀ ਹੈ ਕਿ ਇਸਦਾ ਲਗਭਗ ਦੁਨੀਆਂ ਦੇ ਹਰ ਦੇਸ਼ ਵਿਚ ਦਖ਼ਲ ਜ਼ਰੂਰ ਰਿਹਾ ਹੈ। ਸੋਵੀਅਤ ਦੇਸ਼ ਰੂਸ ਦੇ ਟੱੁਟਣ ’ਚ ਵੀ ਅਮਰੀਕਾ ਦਾ ਹੀ ਹੱਥ ਮੰਨਿਆ ਜਾਂਦਾ ਹੈ, ਭਾਵ ਅਮਰੀਕਾ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਦੇਸ਼ ਉਸਨੂੰ ਚੁਣੌਤੀ ਨਾ ਦੇ ਸਕੇ। ਮੌਜੂਦਾ ਹਾਲਾਤਾਂ ਉੱਪਰ ਵੀ ਜੇਕਰ ਗੱਲ ਕਰੀਏ ਤਾਂ ਯੂਕਰੇਨ ਅਤੇ ਰਸ਼ੀਆ ’ਚ ਜਿਹੜੀ ਜੰਗ ਚੱਲ ਰਹੀ ਹੈ, ਉਸਦਾ ਆਧਾਰ ਵੀ ਅਮਰੀਕਾ ਨੂੰ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਅਮਰੀਕਾ ਵਲੋਂ ਯੂਕਰੇਨ ਨੂੰ ਨਾਟੋ ’ਚ ਨੁਮਾਇੰਦਗੀ ਦੇਣ ਦੀ ਪੁੱਠ ਚਾੜੀ ਗਈ ਸੀ ਪਰ ਰਸ਼ੀਆ ਕਦੇ ਵੀ ਆਪਣੇ ਗੁਆਂਢੀ ਦੇਸ਼ ਨੂੰ ਉੱਭਰਦਾ ਦੇਖ ਨਹੀਂ ਸੀ ਸਕਦਾ, ਸੋ ਰਸ਼ੀਆ ਨੂੰ ਨਾ ਚਾਹੁੰਦੇ ਹੋੲ ਵੀ ਯੂਕਰੇਨ ਨਾਲ ਜੰਗ ਲਗਾਉਣੀ ਪਈ। ਦੂਜੇ ਪਾਸੇ ਇਰਾਨ ਦੇ ਉੱਤੇ ਅਮਰੀਕਾ ਵਲੋਂ ਇਸਰਾਈਲ ਵਲੋਂ ਮਿਲ ਕੇ ਕੀਤੇ ਗਏ ਹਮਲਿਆਂ ਦੀ ਜੇਕਰ ਗੱਲ ਕਰੀਏ ਤਾਂ ਉਸ ਪਿੱਛੇ ਵੀ ਅਮਰੀਕਾ ਦੀ ਮਨਸ਼ਾ ਹੀ ਸਾਹਮਣੇ ਆਉਂਦੀ ਹੈ ਕਿ ਇਰਾਨ ਕਿਤੇ ਪ੍ਰਮਾਣੂ ਸ਼ਕਤੀ ਨਾ ਬਣ ਜਾਵੇ। ਇਸ ਤੋਂ ਵੀ ਜੇਕਰ ਹਟਵੀਂ ਗੱਲ ਕਰੀਏ, ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਹੈ, ਉਦੋਂ ਉਸ ਨੇ ਆਪਣੇ ਦੇਸ਼ ਦੇ ਲੋਕਾਂ ਸਮੇਤ ਸਾਰੀ ਦੁਨੀਆਂ ਨੂੰ ਹੀ ਚੱਕਰਾਂ ਵਿਚ ਪਾਇਆ ਹੋਇਆ ਹੈ। ਉਸਦੀ ‘ਟੈਰਿਫ ਟੈਰਿਫ’ ਰਟ ਕੇ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਨਵੇਂ ਫੈਸਲੇ ਲੈਣ ਲਈ ਮਜਬੂਰ ਕੀਤਾ ਹੋਇਆ ਹੈ। ਕਨੇਡਾ ਨੇ ਅਮਰੀਕਾ ਨਾਲ ਹਮੇਸ਼ਾ ਹੀ ਸਕੇ ਭਰਾਵਾਂ ਵਰਗਾ ਰਿਸ਼ਤਾ ਨਿਭਾਇਆ, ਪਰ ਟਰੰਪ ਨੇ ਉਸਨੂੰ ਵੀ ਟੈਰਿਫ ਬੰਬ ਤੋਂ ਵਾਂਝਾ ਨਹੀਂ ਰਹਿਣ ਦਿੱਤਾ। ਸੋ ਕਨੇਡਾ ਨੂੰ ਵੀ ਆਪਣੇ ਬਦਲਵੇਂ ਪ੍ਰਬੰਧਾਂ ਲਈ ਸੋਚਣਾ ਪੈ ਰਿਹਾ ਹੈ। ਟਰੰਪ ਨੇ ਆਪਣੇ ਟੈਰਿਫ ਬੰਬ ਦੁਨੀਆਂ ਦੇ ਲਗਭਤ ਹਰ ਖਿੱਤੇ ਦੇ ਦੇਸ਼ ਉੱਤੇ ਸੁੱਟ ਦਿੱਤੇ ਹਨ ਜਿਹਨਾਂ ’ਚ ਕਨੇਡਾ ਤੋਂ ਇਲਾਵਾ ਚੀਨ, ਰਸ਼ੀਆ, ਭਾਰਤ ਅਤੇ ਯੂਰੋਪ ਆਦਿ ਖਿੱਤੇ ਸ਼ਾਮਿਲ ਹਨ। ਹੁਣ ਭਾਵੇਂ ਬਹੁਤੇ ਦੇਸ਼ ਅਮਰੀਕਾ ਦੀ ਸ਼ਕਤੀ ਅੱਗੇ ਬੋਲ ਤਾਂ ਨਹੀਂ ਸਕਦੇ ਪਰ ਉਹ ਅੰਦਰੋ ਅੰਦਰੀ ਆਪਣੇ ਪ੍ਰਬੰਧ ਕਰਨ ਵਿਚ ਲੱਗੇ ਜ਼ਰੂਰ ਹੋਏ ਹਨ। ਦੁਨੀਆਂ ਦੇ ਅੰਤਰਰਾਸ਼ਟਰੀ ਵਪਾਰ ’ਚ ਅਮਰੀਕਾ ਦੇ ਡਾਲਰ ਦੀ ਸਰਦਾਰੀ ਹੈ ਤੇ ਹੁਣ ਅਮਰੀਕਾ ਦੇ ਵਿਰੋਧੀ ਦੇਸ਼ਾਂ ਦੀ ਸੋਚ ਹੈ ਕਿ ਪਹਿਲਾਂ ਡਾਲਰ ਦੀ ਸਰਦਾਰੀ ਖਤਮ ਕਰਨ ਵੱਲ ਕਦਮ ਪੁੱਟਿਆ ਜਾਵੇ, ਜਿਸ ਦੀ ਸਭ ਤੋਂ ਪਹਿਲਾਂ ਪਹਿਲ ਕਰ ਦਿੱਤੀ ਹੈ ਰਸ਼ੀਆ ਨੇ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਸ਼ਵ ਅਰਥਵਿਵਸਥਾ ਅਤੇ ਊਰਜਾ ਬਾਜ਼ਾਰ ਵਿੱਚ ਇੱਕ ਵੱਡੀ ਹਲਚਲ ਪੈਦਾ ਕਰਦਿਆਂ ਅਹਿਮ ਐਲਾਨ ਕੀਤਾ ਹੈ । ਐਲਾਨ ਮੁਤਾਬਕ ਯੂਰਪੀ ਦੇਸ਼ਾਂ ਨਾਲ ਹੋਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖੀ ਸੌਦੇ ਹੁਣ ਅਮਰੀਕੀ ਡਾਲਰ ਦੀ ਬਜਾਏ ਰੂਸੀ ਰੂਬਲ ਅਤੇ ਚੀਨੀ ਯੁਆਨ ਵਿੱਚ ਕੀਤੇ ਜਾਣਗੇ।
ਰੂਸ ਦਾ ਇਹ ਫ਼ੈਸਲਾ ਅੰਤਰਰਾਸ਼ਟਰੀ ਵਪਾਰ ਵਿੱਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਸਿੱਧੀ ਚੁਣੌਤੀ ਮੰਨਿਆ ਜਾ ਰਿਹਾ ਹੈ। ਰੂਸ ਨੇ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਹੈ ਕਿ ਯੂਰਪ ਨਾਲ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ ਅਤੇ ਚੀਨੀ ਯੁਆਨ ਵਿੱਚ ਤੈਅ ਕੀਤੀ ਜਾਵੇਗੀ। ਇਸ ਰਣਨੀਤਕ ਬਦਲਾਅ ਨੂੰ ‘ਸਿਨੋ-ਰੂਸੀ ਊਰਜਾ ਮੁਦਰਾ’ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਜੋ ਕਿ ਰੂਸ ਅਤੇ ਚੀਨ ਦੇ ਮਜ਼ਬੂਤ ਹੁੰਦੇ ਆਰਥਿਕ ਅਤੇ ਰਣਨੀਤਕ ਸਬੰਧਾਂ ਦਾ ਪ੍ਰਤੀਕ ਹੈ। ਇਸ ਐਲਾਨ ਨਾਲ ਯੂਰਪੀ ਦੇਸ਼ਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਕਿ ਉਨਾਂ ਨੂੰ ਹੁਣ ਰੂਸ ਤੋਂ ਊਰਜਾ ਸਪਲਾਈ ਜਾਰੀ ਰੱਖਣ ਲਈ ਆਪਣੀ ਭੁਗਤਾਨ ਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਨਾ ਪਵੇਗਾ। ਮਾਹਿਰਾਂ ਅਨੁਸਾਰ ਰੂਸ ਨੇ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਜਵਾਬ ਵਿੱਚ ਅਤੇ ਆਪਣੀ ਮੁਦਰਾ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਹੈ।
ਪਰ ਲੱਗਦਾ ਇਹ ਹੈ ਕਿ ਯੂਰੋਪੀ ਦੇਸ਼ ਰਸ਼ੀਆ ਦੇ ਇਸ ਫੈਸਲੇ ਨੂੰ ਕਬੂਲ ਕਰ ਲੈਣਗੇ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨਾਂ ਨੂੰ ਵਾਰ ਵਾਰ ਟੈਰਿਫ ਬੰਬ ਨਾਲ ਡਰਾਇਆ ਜਾ ਰਿਹਾ ਹੈ। ਜੇਕਰ ਯੂਰੋਪ ਰਸ਼ੀਆ ਦੇ ਇਸ ਫੈਸਲੇ ਨੂੰ ਮੰਨਣ ਵੱਲ ਕਦਮ ਵਧਾਉਂਦਾ ਹੈ ਤਾਂ ਜ਼ਾਹਿਰ ਹੈ ਕਿ ਅਮਰੀਕਾ ਦਾ ਰਵੱਈਆ ਯੂਰੋਪ ਪ੍ਰਤੀ ਨਰਮ ਜ਼ਰੂਰ ਹੋਵੇਗਾ। ਦੂਜੇ ਪਾਸੇ ਰਸ਼ੀਆ ਨੇ ‘ਰੂਬਲ ਅਤੇ ਯੂਆਨ’ ਦੀ ਗੱਲ ਕਰ ਕੇ ਇਹ ਦੱਸ ਦਿੱਤਾ ਹੈ ਕਿ ਆਉਣ ਵਾਲੇ ਸਮੇਂ ’ਚ ਰਸ਼ੀਆ ਅਤੇ ਚਾਈਨਾ ਇਕੱਠੇ ਹੋ ਕੇ ਅਮਰੀਕਾ ਨੂੰ ਟੱਕਰਨ ਜਾ ਰਹੇ ਹਨ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਲਈ ਇਹ ਪਰਖ ਦੀ ਘੜੀ ਹੋਵੇਗੀ ਕਿ ਉਹ ਕਿਵੇਂ ਯੂਰੋਪ ਨੂੰ ਇਸ ਬਦਲਾਅ ਤੋਂ ਰੋਕਣ ਲਈ ਆਪਣੀ ਰਣਨੀਤੀ ਸਾਹਮਣੇ ਲਿਆਉਂਦੇ ਹਨ!
.jpg)
.jpg)
.jpg)
.jpg)






























.jpg)






























.jpg)










.jpg)

















.jpg)









