ਧਰਮਸ਼ਾਲਾ 5ਵਾਂ ਕ੍ਰਿਕਟ ਟੈਸਟ: ਰੋਹਿਤ ਤੇ ਸ਼ੁਭਮਨ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਇਕ ਵਿਕਟ ’ਤੇ 264 ਦੌੜਾਂ

ਧਰਮਸ਼ਾਲਾ 5ਵਾਂ ਕ੍ਰਿਕਟ ਟੈਸਟ: ਰੋਹਿਤ ਤੇ ਸ਼ੁਭਮਨ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਇਕ ਵਿਕਟ ’ਤੇ 264 ਦੌੜਾਂ

ਧਰਮਸ਼ਾਲਾ-ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਨਾਬਾਦ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਦੁਪਹਿਰ ਦੇ ਖਾਣੇ ਤੱਕ ਇਕ ਵਿਕਟ ‘ਤੇ 264 ਦੌੜਾਂ ਬਣਾ ਲਈਆਂ ਹਨ। ਭਾਰਤ ਕੋਲ 46 ਦੌੜਾਂ ਦੀ ਲੀਡ ਹੈ। ਇੰਗਲੈਂਡ ਦੀ ਟੀਮ ਪਹਿਲੀ ਪਾਰੀ ‘ਚ 218 ਦੌੜਾਂ ‘ਤੇ ਆਊਟ ਹੋ ਗਈ ਸੀ। ਦੁਪਹਿਰ ਦੇ ਖਾਦੇ ਸਮੇਂ ਰੋਹਿਤ 102 ਅਤੇ ਗਿੱਲ 101 ਦੌੜਾਂ ‘ਤੇ ਖੇਡ ਰਹੇ ਹਨ।