ਨਵੀਂ ਦਿੱਲੀ - ਰਾਜ ਸਭਾ ’ਚ ਵਿਰੋਧੀ ਅਤੇ ਹਾਕਮ ਧਿਰ ਵਿਚਕਾਰ ਤਕਰਾਰ ਦੌਰਾਨ ਕੁਝ ਹਲਕੇ-ਫੁਲਕੇ ਪਲ ਵੀ ਦੇਖਣ ਨੂੰ ਮਿਲੇ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਸਵਾਲ ਕੀਤਾ ਕਿ ਉਹ ਇੰਨੇ ਗੁੱਸੇ ’ਚ ਕਿਉਂ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਕਦੇ ਵੀ ਗੁੱਸਾ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਦੇ ਵਿਆਹ ਨੂੰ 45 ਵਰ੍ਹੇ ਹੋ ਗਏ ਹਨ। ਚੇਅਰਮੈਨ ਨੇ ਜਦੋਂ ਖੜਗੇ ਨੂੰ ਬੋਲਣ ਲਈ ਆਖਿਆ ਤਾਂ ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਸੈਕਿੰਡ ’ਚ ਹੀ ਬਿਠਾ ਦਿੱਤਾ ਗਿਆ। ਖੜਗੇ ਨੇ ਕਿਹਾ ਕਿ ‘ਆਪ ਜ਼ਰਾ ਗੁੱਸੇ ਮੇਂ ਥੇ ਸ਼ਾਇਦ।’ ਇਸ ’ਤੇ ਧਨਖੜ ਨੇ ਜਵਾਬ ਦਿੱਤਾ,‘‘ਮੇਰੇ ਵਿਆਹ ਨੂੰ 45 ਵਰ੍ਹੇ ਹੋ ਗਏ ਹਨ। ਮੈਂ ਕਦੇ ਗੁੱਸਾ ਨਹੀਂ ਕਰਦਾ ਹਾਂ। ਸ੍ਰੀ ਪੀ ਚਿਦੰਬਰਮ ਸੀਨੀਅਰ ਵਕੀਲ ਵਜੋਂ ਇਹ ਜਾਣਦੇ ਹਨ ਕਿ ਸਾਨੂੰ ਅਥਾਰਿਟੀ ਨੂੰ ਗੁੱਸਾ ਦਿਖਾਉਣ ਦਾ ਹੱਕ ਨਹੀਂ ਹੈ।’’ ਇਸ ’ਤੇ ਪੂਰੇ ਸਦਨ ’ਚ ਹਾਸਾ ਮਚ ਗਿਆ। ਚੇਅਰਮੈਨ ਨੇ ਇਹ ਵੀ ਕਿਹਾ ਕਿ ਉਹ ਸਦਨ ’ਚ ਆਪਣੀ ਪਤਨੀ ਬਾਰੇ ਗੱਲ ਨਹੀਂ ਕਰ ਸਕਦੇ ਹਨ ਕਿਉਂਕਿ ਉਹ ਸਦਨ ਦੀ ਮੈਂਬਰ ਨਹੀਂ ਹੈ। ਉਨ੍ਹਾਂ ਖੜਗੇ ਨੂੰ ਆਪਣੇ ਬਿਆਨ ’ਚ ਸੁਧਾਰ ਕਰਨ ਲਈ ਕਿਹਾ। ਇਸ ’ਤੇ ਖੜਗੇ ਨੇ ਕਿਹਾ,‘‘ਆਪ ਗੁੱਸਾ ਨਹੀਂ ਕਰਤੇ। ਦਿਖਾਤੇ ਨਹੀਂ। ਲੇਕਿਨ ਬਾਰ-ਬਾਰ ਅੰਦਰ ਸੇ ਕਰਤੇ ਹੋ।’’ ਇਸ ਮਗਰੋਂ ਸਦਨ ’ਚ ਮੁੜ ਹਾਸਾ ਪੈ ਗਿਆ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਅਜਿਹੇ ਕਿਸੇ ਆਗੂ ਦਾ ਬਚਾਅ ਨਹੀਂ ਕਰਦੇ, ਜਿਸ ਨੂੰ ਆਲਮੀ ਪੱਧਰ ’ਤੇ ਮਾਨਤਾ ਪ੍ਰਾਪਤ ਹੋਵੇ ਅਤੇ ਸਰਕਾਰ ਚਲਾਉਣ ਲਈ ਦੋ ਵਾਰ ਚੋਣ ਫ਼ਤਵਾ ਮਿਲਿਆ ਹੋਵੇ। ਕਾਂਗਰਸ ਨੇ ਧਨਖੜ ’ਤੇ ਦੋਸ਼ ਲਾਇਆ ਸੀ ਕਿ ਉਹ ਪ੍ਰਧਾਨ ਮੰਤਰੀ ਦਾ ਬਚਾਅ ਕਰ ਰਹੇ ਹਨ।
ਉਨ੍ਹਾਂ ਹਾਕਮ ਧਿਰ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਕੋਲ ਪਹੁੰਚ ਕਰਕੇ ਉਨ੍ਹਾਂ ਨੂੰ ਸਦਨ ’ਚੋਂ ਵਾਕਆਊਟ ਨਾ ਕਰਨ ਲਈ ਮਨਾਉਣ। ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਅਤੇ ਸਦਨ ਦੇ ਆਗੂ ਪਿਯੂਸ਼ ਗੋਇਲ ਵੱਲੋਂ ਦਿੱਤੇ ਗਏ ਸੁਝਾਅ ਮਗਰੋਂ ਚੇਅਰਮੈਨ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀ ਦੁਪਹਿਰ ਇਕ ਵਜੇ ਮੀਟਿੰਗ ਸੱਦੀ ਤਾਂ ਜੋ ਸਦਨ ’ਚ ਜਾਰੀ ਜਮੂਦ ਨੂੰ ਤੋੜਿਆ ਜਾ ਸਕੇ। ਖੜਗੇ ਨੇ ਸੁਝਾਅ ਦਿੱਤਾ ਕਿ ਸਦਨ ਦੀ ਕਾਰਵਾਈ ਦੁਪਹਿਰ ਇਕ ਵਜੇ ਤੱਕ ਮੁਲਤਵੀ ਕੀਤੀ ਜਾਵੇ ਜਿਸ ’ਤੇ ਕੁਝ ਮੈਂਬਰਾਂ ਨੇ ਇਤਰਾਜ਼ ਕੀਤਾ।
ਇਸ ’ਤੇ ਖੜਗੇ ਨੇ ਕਿਹਾ,‘‘ਤੁਸੀਂ ਛੋਟਾ ਜਿਹਾ ਸੁਝਾਅ ਨਹੀਂ ਮੰਨ ਸਕਦੇ। ਤੁਸੀਂ ਪ੍ਰਧਾਨ ਮੰਤਰੀ ਨੂੰ ਸਦਨ ’ਚ ਸੱਦਣ ਦੀ ਮੰਗ ’ਤੇ ਵੀ ਸਹਿਮਤ ਨਹੀਂ ਹੋ। ਤੁਸੀਂ ਪ੍ਰਧਾਨ ਮੰਤਰੀ ਨੂੰ ਇੰਨਾ ਕਿਉਂ ਬਚਾਅ ਰਹੇ ਹੋ? ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈ।’’
ਧਨਖੜ ਨੇ ਖੜਗੇ ਦੇ ਬਿਆਨ ਦਾ ਤਿੱਖਾ ਨੋਟਿਸ ਲਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਲਮੀ ਪੱਧਰ ’ਤੇ ਮਾਨਤਾ ਮਿਲੀ ਹੋਈ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਮੁਲਕ ਅੱਗੇ ਵਧ ਰਿਹਾ ਹੈ। ‘ਮੈਨੂੰ ਲੈਫਟ ਜਾਂ ਰਾਈਟ ਦਾ ਬਚਾਅ ਕਰਨ ਦੀ ਲੋੜ ਨਹੀਂ ਹੈ। ਮੈਨੂੰ ਸੰਵਿਧਾਨ ਅਤੇ ਤੁਹਾਡੇ ਹੱਕਾਂ ਦਾ ਬਚਾਅ ਕਰਨ ਦੀ ਲੋੜ ਹੈ। ਵਿਰੋਧੀ ਧਿਰ ਦੇ ਆਗੂ ਵੱਲੋਂ ਦਿੱਤਾ ਗਿਆ ਬਿਆਨ ਸਹੀ ਨਹੀਂ ਹੈ।’ ਇਸ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ।
.jpg)
.jpg)

.jpg)
.jpg)



















.jpg)






























.jpg)


























.jpg)

.jpg)



















