ਪੰਜਾਬੀ ਲੇਖਕ ਦੇਸ ਰਾਜ ਕਾਲੀ  ਦਾ ਵਿਛੋੜਾ ਦੁਖਦਾਈ-

ਪੰਜਾਬੀ ਲੇਖਕ ਦੇਸ ਰਾਜ ਕਾਲੀ  ਦਾ ਵਿਛੋੜਾ ਦੁਖਦਾਈ-

ਜਲੰਧਰ (ਬਿਓਰੋ) -ਦੇਸ ਰਾਜ ਕਾਲੀ ਜ਼ਿੰਦਾਦਿਲ ਇਨਸਾਨ ਸੀ । ਸਭ ਨੂੰ ਸੁਣ  ਕੇ ਦੁੱਖ ਹੋਵੇਗਾ ਕਿ ਪੰਜਾਬੀ ਲੇਖਕ ਅਤੇ ਸੰਪਾਦਕ ਸ੍ਰੀ ਦੇਸ ਰਾਜ ਕਾਲੀ ਸਾਨੂੰ ਹਮੇਸ਼ਾਂ ਲਈ ਛੱਡ ਗਏ ਹਨ।  ਉਸ ਦੇ ਚਰਚਿਤ ਪੰਜਾਬੀ ਸੰਗ੍ਰਹਿ ' ਸ਼ਾਂਤੀ ਪ੍ਰਾਣ, ਫ਼ਕੀਰੀ, ਪ੍ਰਥਮ ਪੌਰਾਣ, ਸ਼ਹਿਰ ਵਿਚ ਸਾਨ੍ਹ  ਹੋਣ ਦਾ ਮਤਲਬ, ਜਪੁ ਜੀ ਨਿਰਗੁਣ ਸ਼ਬਦ ਵਿਚਾਰ, ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਪਰਣੇਸ਼ਵਰੀ, ਅੰਤਹੀਣ  ਅਤੇ ਗਦਰ ਲਹਿਰ ਬਾਰੇ ਕਈ ਖੋਜ ਪੁਸਤਕਾਂ ਵੀ ਲਿਖੀਆਂ।  ਉਹ ਕਈ ਸਾਲਾਂ ਤੋਂ ਪੰਜਾਬੀ ਮੈਗਜ਼ੀਨ ' ਲਕੀਰ ' ਦੇ ਸੰਪਾਦਕ ਵੀ ਸਨ।  ਪਰਿਵਾਰਕ ਸੂਤਰਾਂ ਅਨੁਸਾਰ ਬੀਮਾਰ ਹੋਣ ਦੇ ਬਾਵਜੂਦ ਉਸ ਅਜੇ ਕੱਲ੍ਹ ਹੀ ਉਸ ਆਕਾਸ਼ਵਾਣੀ ਜਲੰਧਰ ਤੇ ਆਪਣੀ ਰੇਡੀਓ ਵਾਰਤਾ ਰੀਕਾਰਡ ਕਰਵਾਈ ਸੀ।  ਉਸ ਦਾ ਅਚਨਚੇਤ ਜਾਣਾ ਬਹੁਤ ਹੀ ਉਦਾਸ ਕਰ ਗਿਆ ਹੈ।