ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਪਹਿਲੀ ਫਰਵਰੀ 2024 ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ’ਚ ਕੋਈ ਵੱਡਾ ਐਲਾਨ ਨਹੀਂ ਹੋਵੇਗਾ ਕਿਉਂਕਿ ਇਹ ਆਮ ਚੋਣਾਂ ਤੋਂ ਪਹਿਲਾਂ ‘ਵੋਟ ਆਨ ਅਕਾਊਂਟ’ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੀ ਤਿਆਰੀ ਕਾਰਨ ਸਰਕਾਰ ਜਿਹੜਾ ਬਜਟ ਪੇਸ਼ ਕਰੇਗੀ ਉਹ ਸਿਰਫ਼ ਉਸ ਸਮੇਂ ਤੱਕ ਦੇ ਸਰਕਾਰੀ ਖ਼ਰਚਿਆਂ ਨੂੰ ਪੂਰਾ ਕਰਨ ਵਾਸਤੇ ਹੋਵੇਗਾ ਜਦੋਂ ਤੱਕ ਕੋਈ ਨਵੀਂ ਸਰਕਾਰ ਨਹੀਂ ਬਣ ਜਾਂਦੀ। ਸੀਤਾਰਾਮਨ ਨੇ ਕਿਹਾ ਕਿ ਚੋਣਾਂ ਦੇ ਸਮੇਂ ਦੌਰਾਨ ਪੇਸ਼ ਕੀਤੇ ਜਾਣ ਵਾਲੇ ਅੰਤਰਿਮ ਬਜਟ (ਵੋਟ ਆਨ ਅਕਾਊਂਟ) ’ਚ ਕੋਈ ਵੱਡਾ ਐਲਾਨ ਨਹੀਂ ਹੁੰਦਾ ਹੈ। ਇਸ ਲਈ ਨਵੀਂ ਸਰਕਾਰ ਬਣਨ ਅਤੇ ਜੁਲਾਈ 2024 ’ਚ ਅਗਲਾ ਪੂਰਨ ਬਜਟ ਪੇਸ਼ ਕਰਨ ਤੱਕ ਦੀ ਉਡੀਕ ਕਰਨੀ ਹੋਵੇਗੀ। ਸੀਆਈਆਈ ਅਤੇ ਵਿੱਤ ਮੰਤਰਾਲੇ ਵੱਲੋਂ ਕਰਵਾਏ ਗਏ ਗਲੋਬਲ ਇਕਨਾਮਿਕ ਪਾਲਿਸੀ ਫੋਰਮ ਦੌਰਾਨ ਕਿਹਾ ਕਿ ਵਿਕਸਤ ਮੁਲਕਾਂ ਵੱਲੋਂ ਆਪਣੀ ਹਰਿਆਵਲ ਸਬੰਧੀ ਵਚਨਬੱਧਤਾ ਦੀ ਫੰਡਿੰਗ ਲਈ ਬਾਰਡਰ ਐਡਜਸਟਮੈਂਟ ਟੈਕਸ ਲਾਉਣਾ ਅਨੈਤਿਕ ਫ਼ੈਸਲਾ ਹੈ ਅਤੇ ਇਹ ਵਿਕਾਸਸ਼ੀਲ ਮੁਲਕਾਂ ਦੇ ਹਿੱਤਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ, ‘‘ਸਰਹੱਦ ਪਾਰ ਟੈਕਸ ਲਗਾਉਣਾ ਤੇ ਉਹ ਪੈਸਾ ਕਿਸੇ ਹੋਰ ਦੇ ਹਰਿਤ ਏਜੰਡੇ ’ਚ ਲਗਾਇਆ ਜਾਣਾ ਬਿਲਕੁਲ ਵੀ ਨੈਤਿਕ ਨਹੀਂ ਹੈ।’’ ਉਨ੍ਹਾਂ ਦਾ ਇਹ ਬਿਆਨ ਯੂਰੋਪੀਅਨ ਯੂਨੀਅਨ ਵੱਲੋਂ ਕੁਝ ਖ਼ਿੱਤਿਆਂ ’ਚ ਦਰਾਮਦ ’ਤੇ ਕਾਰਬਨ ਟੈਕਸ ਲਾਉਣ ਦੇ ਐਲਾਨ ’ਤੇ ਆਇਆ ਹੈ। ਸੀਤਾਰਾਮਨ ਨੇ ਕਿਹਾ ਕਿ ਕਿਸੇ ਮੁਲਕ ਦੀਆਂ ਬੁਨਿਆਦੀ ਊਰਜਾ ਜ਼ਰੂਰਤਾਂ ਨੂੰ ਨਵੀਨੀਕਰਨ ਊਰਜਾ ਸਰੋਤਾਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਹੈ।
.jpg)

.jpg)
.jpg)
.jpg)
















.jpg)
































.jpg)























.jpg)





.jpg)



















