ਸਦਾਚਾਰ ਕਮੇਟੀ ਦੀ ਮੀਿਟੰਗ ’ਚ ਹੰਗਾਮੇ ਿਪੱਛੋਂ ਮਹੂਆ ਵੱਲੋਂ ਵਾਕਆਊਟ

ਸਦਾਚਾਰ ਕਮੇਟੀ ਦੀ ਮੀਿਟੰਗ ’ਚ ਹੰਗਾਮੇ ਿਪੱਛੋਂ ਮਹੂਆ ਵੱਲੋਂ ਵਾਕਆਊਟ

ਨਵੀਂ ਦਿੱਲੀ-ਨਕਦੀ ਬਦਲੇ ਸੰਸਦ ’ਚ ਸਵਾਲ ਪੁੱਛਣ ਨਾਲ ਸਬੰਧ ਮਾਮਲੇ ’ਚ ਲੋਕ ਸਭਾ ਦੀ ਸਦਾਚਾਰ ਕਮੇਟੀ ਅੱਗੇ ਅੱਜ ਪੇਸ਼ ਹੋਈ ਤ੍ਰਿਣਾਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਮੇਟੀ ਦੇ ਚੇਅਰਪਰਸਨ ’ਤੇ ਨਿੱਜੀ ਤੇ ਅਨੈਤਿਕ ਸਵਾਲ ਪੁੱਛਣ ਦੇ ਦੋਸ਼ ਲਾਏ ਜਿਸ ਮਗਰੋਂ ਕਮੇਟੀ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਮੈਂਬਰਾਂ ਤੇ ਮਹੂਆ ਨੇ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ। ਦੂਜੇ ਪਾਸੇ ਕਮੇਟੀ ਦੇ ਚੇਅਰਪਰਸਨ ਤੇ ਭਾਜਪਾ ਸੰਸਦ ਮੈਂਬਰ ਵਿਨੋਦ ਸੋਨਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਬਾਹਰ ਜਾਣ ਮਗਰੋਂ ਵੀ ਮੀਟਿੰਗ ਜਾਰੀ ਰੱਖੀ ਅਤੇ ਬਾਅਦ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ’ਤੇ ਦੋਸ਼ ਲਾਇਆ ਉਨ੍ਹਾਂ ਅਨੈਤਿਕ ਢੰਗ ਨਾਲ ਵਿਹਾਰ ਕੀਤਾ ਤੇ ਮੀਟਿੰਗ ਦਾ ਬਾਈਕਾਟ ਕੀਤਾ ਤਾਂ ਜੋ ਮੋਇਤਰਾ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਧਿਆਨ ਭਟਕਾਇਆ ਜਾ ਸਕੇ।ਮੀਟਿੰਗ ਤੋਂ ਬਾਅਦ ਸੋਨਕਰ ਨੇ ਦੋਸ਼ ਲਾਇਆ ਕਮੇਟੀ ਦੇ ਕੰਮਕਾਰ ਤੇ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਵਾਕਆਊਟ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਤੇ ਕਮੇਟੀ ਮੈਂਬਰ ਐੱਨ ਉੱਤਮ ਕੁਮਾਰ ਰੈੱਡੀ ਨੇ ਕਿਹਾ, ‘ਸਾਨੂੰ ਸਦਾਚਾਰ ਕਮੇਟੀ ਦੇ ਪ੍ਰਧਾਨ ਵੱਲੋਂ ਮੋਇਤਰਾ ਤੋਂ ਪੁੱਛੇ ਗਏ ਸਵਾਲ ਇਤਰਾਜ਼ਯੋਗ ਤੇ ਅਨੈਤਿਕ ਲੱਗੇ।’ ਕਮੇਟੀ ਵਿਚਲੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੋਇਤਰਾ ਖ਼ਿਲਾਫ਼ ਲੱਗੇ ਦੋਸ਼ ਦੇ ਮਾਮਲੇ ’ਚ ਮੀਟਿੰਗ ਬੁਲਾਏ ਜਾਣ ਦੇ ਢੰਗ ’ਤੇ ਵੀ ਸਵਾਲ ਚੁੱਕੇ।ਮੀਟਿੰਗ ਮਗਰੋਂ ਭਾਜਪਾ ਸੰਸਦ ਮੈਂਬਰ ਤੇ ਕਮੇਟੀ ਮੈਂਬਰ ਅਪਰਾਜਤਿਾ ਸਾਰੰਗੀ ਨੇ ਕਿਹਾ ਕਿ ਜਦੋਂ ਮੋਇਤਰਾ ਨੂੰ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਵੱਲੋਂ ਕਮੇਟੀ ਨੂੰ ਸੌਂਪੇ ਗਏ ਹਲਫਨਾਮੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਗੁੱਸੇ ਤੇ ਹੰਕਾਰੀ ਢੰਗ ਨਾਲ ਵਿਹਾਰ ਕੀਤਾ। ਮੀਟਿੰਗ ਵੱਲੋਂ ਉਨ੍ਹਾਂ ਨੂੰ ਰੈੱਡੀ ਤੇ ਬਸਪਾ ਦੇ ਦਾਨਿਸ਼ ਅਲੀ ਸਮੇਤ ਕੁਝ ਵਿਰੋਧੀ ਸੰਸਦ ਮੈਂਬਰਾਂ ਦੀ ਹਮਾਇਤ ਮਿਲੀ ਜਦਕਿ ਵੀਡੀ ਸ਼ਰਮਾ ਸਮੇਤ ਕੁਝ ਭਾਜਪਾ ਮੈਂਬਰ ਚਾਹੁੰਦੇ ਸੀ ਕਿ ਮੋਇਤਰਾ ਦੋਸ਼ਾਂ ਦੇ ਮੂਲ ਹਿੱਸੇ ਦਾ ਜਵਾਬ ਦੇਵੇ ਅਤੇ ਨਿੱਜੀ ਸਬੰਧਾਂ ਬਾਰੇ ਨਾ ਦੱਸੇ। ਸੂਤਰਾਂ ਨੇ ਦੱਸਿਆ ਕਿ ਸਦਾਚਾਰ ਕਮੇਟੀ ਸਾਹਮਣੇ ਮੋਇਤਰਾ ਦੇ ਬਿਆਨ ਦਾ ਵੱਡਾ ਹਿੱਸਾ ਦੇਹਾਦਰਈ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਸੀ ਕਿਉਂਕਿ ਉਹ ਕੁਝ ਗੱਲਾਂ ਦੇ ਨਸ਼ਰ ਹੋਣ ਅਤੇ ਦੋਸ਼ਾਂ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਉਂਦੀ ਦਿਖਾਈ ਦਿੱਤੀ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਪ੍ਰਧਾਨ ਨੂੰ 15 ਅਕਤੂਬਰ ਨੂੰ ਲਿਖੇ ਇੱਕ ਪੱਤਰ ’ਚ ਦੋਸ਼ ਲਾਇਆ ਸੀ ਕਿ ਮੋਇਤਰਾ ਵੱਲੋਂ ਲੋਕ ਸਭਾ ’ਚ ਹਾਲ ਹੀ ਦੇ ਦਿਨਾਂ ਤੱਕ ਪੁੱਛੇ ਗਏ 61 ਸਵਾਲਾਂ ’ਚੋਂ 50 ਸਵਾਲ ਅਡਾਨੀ ਸਮੂਹ ’ਤੇ ਕੇਂਦਰਤਿ ਸਨ। ਦੂਬੇ ਦੀ ਸ਼ਿਕਾਇਤ ਨੂੰ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਸਦਾਚਾਰ ਕਮੇਟੀ ਕੋਲ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਟੀਐੱਮਸੀ ਸੰਸਦ ਮੈਂਬਰ ਨੇ ਬੀਤੇ ਦਿਨ ਆਪਣੇ ਖ਼ਿਲਾਫ਼ ਲੱਗੇ ਸਾਰੇ ਦੋਸ਼ ਖਾਰਜ ਕਰ ਦਿੱਤੇ ਸਨ।