
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅਸੈਂਬਲੀ ਚੋਣਾਂ ਵਾਲੇ ਰਾਜਾਂ ਵਿਚ ਕੇਂਦਰ ਸਰਕਾਰ ਦੀ ਤਜਵੀਜ਼ਤ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਉੱਤੇ 5 ਦਸੰਬਰ ਤੱਕ ਰੋਕ ਲਾ ਦਿੱਤੀ ਹੈ। ਕਮਿਸ਼ਨ ਨੇ ਸਰਕਾਰ ਨੂੰ ਕਿਹਾ ਕਿ ਉਹ ਚੋਣਾਂ ਵਾਲੇ ਰਾਜਾਂ ਵਿਚ ਇਸ ਤਜਵੀਜ਼ਤ ਯਾਤਰਾ ਦਾ ਪ੍ਰੋਗਰਾਮ 5 ਦਸੰਬਰ ਤੱਕ ਨਾ ਉਲੀਕੇ। ਚੋਣ ਕਮਿਸ਼ਨ ਨੇ ਕੈਬਨਿਟ ਸਕੱਤਰ ਰਾਜੀਵ ਗਾਬਾ ਨੂੰ ਲਿਖੇ ਪੱਤਰ ਵਿੱਚ ਸਰਕਾਰ ਨੂੰ ਇਹ ਗੱਲ ਵੀ ਆਖੀ ਕਿ ਉਹ ਉਪਰੋਕਤ ਰਾਜਾਂ ਤੇ ਨਾਗਾਲੈਂਡ ਦੇ ਤਾਪੀ ਹਲਕੇ(ਜਿੱਥੇ ਜ਼ਿਮਨੀ ਚੋਣ ਹੋਣੀ ਹੈ) ਵਿੱਚ ‘ਜ਼ਿਲ੍ਹਾ ਰੱਥ ਪ੍ਰਭਾਰੀਆਂ’ ਦੀ ਨਿਯੁਕਤੀ ਨਾ ਕਰੇ। ਕੇਂਦਰ ਸਰਕਾਰ ਦੀ ਇਹ ਤਜਵੀਜ਼ਤ ਯਾਤਰਾ 20 ਨਵੰਬਰ ਤੋਂ ਸ਼ੁਰੂ ਹੋਣੀ ਹੈ। ਸਰਕਾਰ ਨੇ ਲੰਘੇੇ ਦਿਨ ਕਿਹਾ ਸੀ ਕਿ ਯਾਤਰਾ ਵਿਚ ਚੋਣਾਂ ਵਾਲੇ ਰਾਜ ਸ਼ਾਮਲ ਨਹੀਂ ਹੋਣਗੇ।